
ਗੋਲਡਨ ਬੈਲਜ ਸਕੂਲ ਵਿੱਚ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਦਸੰਬਰ:
ਗੋਲਡਨ ਬੈਲਜ ਪਬਲਿਕ ਸਕੂਲ ਸੈਕਟਰ-77 ਮੁਹਾਲੀ ਵਿੱਚ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜਿਨਾਂ ਨੂੰ ਸੂਬਾ ਸਰਹੰਦ ਦੇ ਵਜੀਰ ਖਾਨ ਨੇ ਧਰਮ ਬਦਲਣ ਲਈ ਕਈ ਲਾਲਚ ਦੇ ਕੇ ਮਜਬੂਰ ਕਰਨਾ ਚਾਹਿਆਂ ਪਰ ਜਦੋ ਇਨ੍ਹਾਂ ਬਹਾਦਰ ਲਾਲਾਂ ਨੇ ਉਨ੍ਹਾਂ ਦੀ ਇੱਕ ਨਾ ਸੁਣੀ ਤਾਂ ਜਾਲਮ ਹਾਕਮਾਂ ਨੇ ਇਨ੍ਹਾਂ ਮਾਸੂਮ ਜਿੰਦਾਂ ਨੂੰ ਜਿਊਂਦੇ ਜੀਅ ਦੀਵਾਰ ਵਿੱਚ ਚਿਨਣ ਦਾ ਹੁਕਮ ਦੇ ਦਿੱਤਾ ਅਤੇ ਗੁਰੂ ਪਿਤਾ ਦੇ ਲਾਲਾਂ ਜਿਸ ਨਿਡਰਤਾ ਤੇ ਹੌਂਸਲੇ ਦੇ ਨਾਲ ਵਜੀਰ ਖਾਨ ਦੀ ਸਜਾ ਨੂੰ ਪ੍ਰਵਾਨਿਆਂ ਉਸ ਦੀ ਦੁਨੀਆਂ ਵਿੱਚ ਕਿੱਧਰੇ ਵੀ ਅਜਿਹੀ ਮਿਸ਼ਾਲ ਨਹੀਂ ਮਿਲਦੀ ਹੈ।
ਇਸ ਮੌਕੇ ਨੌਵੀਂ ਜਮਾਤ ਦੇ ਵਿਦਿਆਰਥੀਆ ਨੇ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ। ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਵਰਣਨ ਕੀਤਾ ਗਿਆ। ਪੰਜ ਪਿਆਰਿਆਂ ਦੇ ਨਾਂ ਦਾ ਆਰਥ ਦੱਸਦੇ ਹੋਏ ਖੰੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਜਾਤ ਪਾਤ ਤੋਂ ਉਪਰ ਉੱਠ ਕੇ ਇੱਕ ਸਿੱਖ ਕੌਣ ਹੈ, ਉਸ ਨੂੰ ਬਿਆਨ ਕੀਤਾ ਗਿਆ। ਛੇਵੀ ਜਮਾਤ ਦੇ ਵਿਦਿਆਰਥੀਆਂ ਨੇ ਭਾਸ਼ਣ, ਸ਼ਬਦ ਗਾਇਨ ਅਤੇ ਧਾਰਮਿਕ ਗੀਤ ਰਾਹੀਂ ਸ਼ਰਧਾਂਜਲੀ ਭੇਂਟ ਕੀਤੀ। ਅਖੀਰ ਵਿੱਚ ਸਕੂਲ ਦੇ ਚੇਅਰਮੈਨ ਕਰਨਲ (ਰਿਟਾਇਰਡ) ਸੀ.ਐਸ. ਬਾਵਾ ਨੇ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਤੇ ਦਫ਼ਤਰੀ ਸਟਾਫ ਨੂੰ ਗੁਰੂ ਸਾਹਿਬ ਵੱਲੋਂ ਦੱਸੇ ਸੱਚੇ ਸੁੱਚੇ ਜੀਵਨ ਜਿਉਣ ਅਤੇ ਉਨ੍ਹਾਂ ਵੱਲੋਂ ਦੱਸੇ ਰਾਹ ’ਤੇ ਚਲਦੇ ਹੋਏ ਆਪਣੇ ਇਤਿਹਾਸ ਨਾਲ ਜੂੜੇ ਰਹਿਣ ਲਈ ਪ੍ਰੇਰਿਤ ਕੀਤਾ।