ਗੋਲਡਨ ਬੈਲਜ਼ ਸਕੂਲ ਦਾ ਮੈਜੀਕਲ ਸਾਗਾ-2022 ਸਮਾਰੋਹ ਯਾਦਗਾਰੀ ਹੋ ਨਿੱਬੜਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਨਵੰਬਰ:
ਇੱਥੋਂ ਦੇ ਗੋਲਡਨ ਬੈਲਜ਼ ਪਬਲਿਕ ਸਕੂਲ ਸੈਕਟਰ-77 ਦੇ ਵਿਹੜੇ ਵਿੱਚ 36ਵਾਂ ਸਾਲਾਨਾ ਸਮਾਗਮ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। (ਗੋਲਡਨ ਬੈਲਜ਼ ਸਕੂਲਿੰਗ ਸੁਸਾਇਟੀ ਦੇ ਮੀਤ ਪ੍ਰਧਾਨ ਏ.ਐਸ. ਵਾਲੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਪ੍ਰਧਾਨਗੀ ਚੇਅਰਮੈਨ ਕਰਨਲ (ਸੇਵਾਮੁਕਤ) ਸੀਐਸ ਬਾਵਾ ਨੇ ਕੀਤੀ। ਇਸ ਜਾਦੂਈ ਸਾਗਾ-2022 ਸਮਾਰੋਹ ਦੀ ਸ਼ੁਰੂਆਤ ਦੀਵੇ ਬਾਲ ਕੇ ਅਤੇ ਗਣੇਸ਼ ਵੰਦਨਾ ਨਾਲ ਹੋਈ। ਪ੍ਰਿੰਸੀਪਲ ਸ੍ਰੀਮਤੀ ਅੰਜਲੀ ਚੌਧਰੀ ਨੇ ਸਾਲਾਨਾ ਰਿਪੋਰਟ ਪੜ੍ਹੀ ਅਤੇ ਸਾਲਾਨਾ ਗਤੀਵਿਧੀਆਂ ਬਾਰੇ ਦੱਸਿਆ।

ਇਸ ਮੌਕੇ ਪ੍ਰੀ-ਨਰਸਰੀ, ਨਰਸਰੀ, ਕੇਜੀ, ਪਹਿਲੀ, ਦੂਜੀ ਜਮਾਤ ਦੇ ਨੰਨੇ-ਮੁੰਨੇ ਬੱਚਿਆਂ ਨੇ ਅੰਤਰਰਾਸ਼ਟਰੀ ਡਾਂਸ ਜਿਵੇਂ ਐਫਰੋ ਡਾਂਸ, ਫਲੈਮਿੰਕੋ, ਹਿੱਪ-ਹੌਪ, ਬੇਬੀ ਸ਼ਾਰਕ ਦੀ ਪੇਸ਼ਕਾਰੀ ਦਿੱਤੀ। ਛੇਵੀਂ ਤੋਂ ਗਿਆਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭੰਗੜਾ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਦੌਰਾਨ ਬੋਰਡ ਦੀਆਂ ਕਲਾਸਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਟਰਾਫ਼ੀਆਂ ਅਤੇ ਵਜ਼ੀਫ਼ੇ ਦੇ ਚੈੱਕ ਦੇ ਕੇ ਸਨਮਾਨਿਤ ਕੀਤਾ। ਟੀਚਰ ਆਫ਼ ਦਿ ਈਅਰ 2020-21 ਅਮਿਤਾ ਚੰਦਨ ਅਤੇ 2021-22 ਅਮਿਤਾ ਸ਼ਰਮਾ ਨੂੰ ਵੀ ਟਰਾਫ਼ੀ ਅਤੇ ਚੈੱਕ ਨਾਲ ਸਨਮਾਨਿਤ ਕੀਤਾ ਗਿਆ।

ਸਮਾਰੋਹ ਦੀ ਸਮਾਪਤੀ ਵੱਖ-ਵੱਖ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੇ ਗ੍ਰੈਂਡ ਫਿਨਾਲੇ ਨਾਲ ਹੋਈ। ਉਨ੍ਹਾਂ ਨੇ ਆਪਣੀ ਪੇਸ਼ਕਾਰੀ ਰਾਹੀਂ ‘ਅਨੇਕਤਾ ਵਿੱਚ ਏਕਤਾ’ ਦਾ ਸੁਨੇਹਾ ਦਿੱਤਾ। ਚੇਅਰਮੈਨ ਕਰਨਲ (ਸੇਵਾਮੁਕਤ) ਸੀਐਸ ਬਾਵਾ ਨੇ ਮੁੱਖ ਮਹਿਮਾਨ, ਅਧਿਆਪਕਾਂ, ਅਤੇ ਮਾਪਿਆਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …