nabaz-e-punajb.com

ਸੀਜੀਸੀ ਝੰਜੇੜੀ ਦਾ ਇੰਟਰ ਕਾਲਜ ਟੇਬਲ ਟੈਨਿਸ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ

ਏ ਐੱਸ ਗਰੁੱਪ ਖੰਨਾ ਨੂੰ 3-1 ਨਾਲ ਹਰਾ ਕੇ ਕਾਂਸੀ ਦਾ ਤਮਗ਼ਾ ਜਿੱਤਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਸਤੰਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਦੇ ਵਿਦਿਆਰਥੀਆਂ ਨੇ ਜਿੱਥੇ ਇਮਤਿਹਾਨਾਂ ਵਿਚ ਲਗਾਤਾਰ ਮੈਰਿਟ ਪੁਜ਼ੀਸ਼ਨਾਂ ਹਾਸਲ ਕਰਨ ਸਰਦਾਰੀ ਕਾਇਮ ਰੱਖੀ ਹੈ। ਉੱਥੇ ਹੀ ਖੇਡਾਂ ਵਿਚ ਵੀ ਪਿਛਲੇ ਚਾਰ ਸਾਲਾਂ ਵਿਚ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਬੀਤੇ ਦਿਨ ਆਈ ਕੇ ਗੁਜਰਾਲ ਪੀਟੀਯੂ ਦੇ ਕਾਲਜਾਂ ਦਰਮਿਆਨ ਹੋਏ ਲੜਕੀਆਂ ਦੇ ਇੰਟਰ ਕਾਲਜ ਟੇਬਲ ਟੈਨਿਸ ਮੁਕਾਬਲਿਆਂ ਵਿਚ ਲਾਸਾਨੀ ਪ੍ਰਦਰਸ਼ਨ ਕਰਦੇ ਹੋਏ ਝੰਜੇੜੀ ਕਾਲਜ ਨੇ ਤੀਜੀ ਪੁਜ਼ੀਸ਼ਨ ਹਾਸਿਲ ਕੀਤੀ ਹੈ। ਜਲੰਧਰ ਦੇ ਸੀ ਟੀ ਕਾਲਜ ਵਿਚ ਹੋਏ ਇੰਟਰ ਕਾਲਜ ਮੁਕਾਬਲਿਆਂ ਵਿਚ ਸੀ ਜੀ ਸੀ ਲਾਂਡਰਾਂ, ਏ ਐੱਸ ਗਰੁੱਪ ਖੰਨਾ, ਪੀਸੀਈਟੀ ਬੱਦੋਵਾਲ ਆਰਆਈਈਟੀ ਫਗਵਾੜਾ, ਰਿਆਤ ਬਾਹਰਾ ਗਰੁੱਪ ਰੇਲਮਾਜ਼ਰਾ ਦੀਆਂ ਟੀਮਾਂ ਨੇ ਹਿੱਸਾ ਲਿਆ ਸੀ। ਪਹਿਲੇ ਨਾਕ ਆਊਟ ਮੁਕਾਬਲੇ ਵਿੱਚ ਪੀਸੀਈਟੀ ਬੱਦੋਵਾਲ ਨੂੰ ਝੰਜੇੜੀ ਕਾਲਜ ਦੀ ਟੀਮ ਨੇ 3-0 ਦੇ ਫ਼ਰਕ ਨਾਲ ਹਰਾਇਆ।
ਸੈਮੀਫਾਈਨਲ ਦੇ ਮੁਕਾਬਲੇ ਵਿਚ ਸੈਮੀਫਾਈਨਲ ਵਿਚ ਝੰਜੇੜੀ ਕਾਲਜ ਦਾ ਮੁਕਾਬਲਾ ਏ ਐੱਸ ਗਰੁੱਪ ਨਾਲ ਹੋਇਆ, ਜਿਸ ਵਿਚ ਝੰਜੇੜੀ ਕਾਲਜ ਦੀਆਂ ਖਿਡਾਰਨਾਂ ਨੇ ਇਹ ਮੁਕਾਬਲਾ 3-1 ਦੇ ਫ਼ਰਕ ਨਾਲ ਜਿੱਤਿਆਂ। ਇਨ੍ਹਾਂ ਮੁਕਾਬਲਿਆਂ ਵਿਚ ਝੰਜੇੜੀ ਕਾਲਜ ਦੀ ਕੈਪਟਨ ਭਾਰਤੀ, ਰਿਸ਼ੂ ਝਾਅ, ਅਭਿਮਾ ਸ਼ਰਮਾ ਅਤੇ ਸ਼ਿਖਾ ਸ਼ਰਮਾ ਦਾ ਪ੍ਰਦਰਸ਼ਨ ਬਿਹਤਰੀਨ ਰਿਹਾ। ਇਸ ਉਪਲਬਧੀ ਲਈ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹੋਏ ਸੀਜੀਸੀ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਝੰਜੇੜੀ ਕਾਲਜ ਵਿੱਚ ਸਿੱਖਿਆਂ ਦੇ ਨਾਲ ਨਾਲ ਵਿਦਿਆਰਥੀਆਂ ਲਈ ਖੇਡਾਂ ਅਤੇ ਹੋਰ ਸਭਿਆਚਾਰਕ ਗਤੀਵਿਧੀਆਂ ਲਈ ਖ਼ਾਸ ਪ੍ਰਬੰਧ ਕੀਤੇ ਗਏ ਹਨ। ਇਹੀ ਕਾਰਨ ਹੈ ਕਿ ਝੰਜੇੜੀ ਕਾਲਜ ਦੇ ਖਿਡਾਰੀ ਯੂਨੀਵਰਸਿਟੀ ਪੱਧਰ ਤੇ ਬਿਹਤਰੀਨ ਪ੍ਰਦਰਸ਼ਨ ਕਰਦੇ ਹਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…