Nabaz-e-punjab.com

ਗੂਗਲ ਵੱਲੋਂ ਸੰਚਾਲਿਤ ਡਿਵੈਲਪਰ ਸਟੂਡੈਂਟ ਕਲੱਬ ਦਾ ਸੀਜੀਸੀ ਲਾਂਡਰਾਂ ਵਿੱਚ ਆਗਾਜ਼

ਸੀਜੀਸੀ ਲਾਂਡਰਾਂ ਦੇ ਵਿਦਿਆਰਥੀ ਨੰਦ ਕਿਸ਼ੋਰ ਨੂੰ ਕਲੱਬ ਦਾ ਮੋਹਰੀ ਕੀਤਾ ਘੋਸ਼ਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਗਸਤ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿੱਚ ਗੂਗਲ ਵੱਲੋਂ ਸੰਚਾਲਿਤ ਗੂਗਲ ਡਿਵੈਲਪਰ ਪ੍ਰੋਗਰਾਮ ਅਧੀਨ ਇਕ ਡਿਵੈਲਪਰ ਸਟੂਡੈਂਟ ਕਲੱਬ (ਡੀਐਸਸੀ) ਦਾ ਉਦਘਾਟਨ ਕੀਤਾ ਗਿਆ। ਇਸ ਪਹਿਲਕਦਮੀ ਦਾ ਮੁੱਖ ਮੰਤਵ ਕਾਲਜ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਵਿਸ਼ਵ ਪੱਧਰੀ ਵੱਖ-ਵੱਖ ਕਮਿਊਨਿਟੀ ਗਰੁੱਪ ਬਣਾ ਕੇ ਉਨ੍ਹਾਂ ਵਿਚਲੇ ਮੋਬਾਈਲ ਅਤੇ ਵੈਬ ਡਿਵਲੈਪਮੈਂਟ ਹੁਨਰ ਨੂੰ ਹੋਰ ਨਿਖਾਰਨਾ ਅਤੇ ਵਾਧਾ ਕਰਨਾ ਹੈ।
ਸੀਜੀਸੀ ਦੇ ਕੰਪਿਊਟਰ ਸਾਇੰਸ ਦੇ ਵਿਦਿਆਰਥੀ ਨੰਦ ਕਿਸ਼ੋਰ ਨੂੰ ਵਿੱਦਿਅਕ ਸਾਲ 2019-20 ਲਈ ਵਿਦਿਆਰਥੀ ਲੀਡ ਵਜੋਂ ਚੁਣਿਆ ਗਿਆ ਹੈ। ਉਹ ਪੂਰੇ ਭਾਰਤ ’ਚੋਂ 230 ਦੇ ਕਰੀਬ ਮੋਹਰੀਆਂ ’ਚੋਂ ਇੱਕ ਹੈ ਜੋ ਆਪਣੇ ਵਿਦਿਆਰਥੀ ਸਾਥੀਆਂ ਨੂੰ ਸਥਾਨਕ ਕਾਰੋਬਾਰਾਂ ਦੀਆਂ ਅਸਲ ਸਮੇਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਨਵੇਂ ਤਕਨੀਕੀ ਹੁਨਰਾਂ ਅਤੇ ਰੁਝਾਨਾਂ ਬਾਰੇ ਸਿਖਲਾਈ ਦੇਵੇਗਾ। ਸ਼ੁਰੂਆਤੀ ਡਿਵੈਲਪਰਾਂ ਤੋਂ ਐਡਵਾਂਸ ਡਿਵੈਲਪਰ ਬਣਨ ਤੱਕ ਦੇ ਸਫ਼ਰ ਵਿੱਚ ਡੀਐਸਸੀ ਕਲੱਬ ਵਿਦਿਆਰਥੀਆਂ ਤੱਕ ਆਪਣੀ ਪਹੁੰਚ ਕਾਇਮ ਰੱਖੇਗਾ ਅਤੇ ਸਥਾਨਕ ਕਾਰੋਬਾਰਾਂ ਵਿੱਚ ਆਉਂਦੀਆਂ ਸਮੱਸਿਆਵਾਂ ਦੇ ਹੱਲ ਕਰਨ ਵਿੱਚ ਵੀ ਪੂਰਾ ਸਹਿਯੋਗ ਦੇਵੇਗਾ। ਇਸ ਤੋਂ ਇਲਾਵਾ ਇਹ ਕਲੱਬ ਆਪਣੇ ਮੈਂਬਰਾਂ ਨੂੰ ਡਿਜ਼ੀਟਲ ਮਾਰਕਟਿੰਗ ਵਿੱਚ ਮੁਫ਼ਤ ਗੂਗਲ ਸਰਟੀਫ਼ਿਕੇਟ ਵੀ ਉਪਲਬਧ ਕਰਵਾਏਗਾ।
ਇਸ ਤੋਂ ਇਲਾਵਾ ਇੰਸਟੀਚਿਊਟ ਆਫ਼ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕ ਇੰਜੀਨੀਅਰ (ਆਈਈਈਈ) ਅੰਤਰਰਾਸ਼ਟਰੀ ਮੈਗਜ਼ੀਨ ਕਰੀਡੈਂਸ ਦੇ ਉਦਘਾਟਨ ਸਮਾਗਮ ਦੌਰਾਨ ਨੰਦ ਕਿਸ਼ੋਰ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਸ ਨੂੰ ਪੂਰਾ ਭਰੋਸਾ ਹੈ ਕਿ ਵੈਬਕਾਸਟਸ, ਟੈਕ ਟਾਕ, ਸਰਟੀਫ਼ਿਕੇਸ਼ਨ ਅਤੇ ਸਮੱਸਿਆ ਦੇ ਹੱਲ ਨਾਲ ਸਬੰਧਤ ਕਿਰਿਆਵਾਂ ਵਿਦਿਆਰਥੀਆਂ ਲਈ ਇੱਕ ਵਰਦਾਨ ਦੇ ਰੂਪ ਵਿੱਚ ਕੰਮ ਕਰਨਗੀਆਂ ਅਤੇ ਗੂਗਲ ਡਿਵੈਲਪਰ ਸੋਮਿਆਂ ਦੀ ਵਰਤੋਂ ਉਨ੍ਹਾਂ ਲਈ ਮਦਦਗਾਰ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਉਹ ਛੇਤੀ ਹੀ ਗੂਗਲ ਵੱਲੋਂ ਸੰਚਾਲਿਤ ਡੀਐਸਸੀ ਗੋਆ ਸਮਿੱਟ 2019 ਵਿੱਚ ਹਿੱਸਾ ਲੈਣਗੇ ਅਤੇ ਉਮੀਦ ਹੈ ਕਿ ਉਹ ਉੱਥੋਂ ਕਾਲਜ ਲਈ ਭਰਪੂਰ ਜਾਣਕਾਰੀ ਲੈ ਕੇ ਵਾਪਸ ਆਉਣਗੇ ਅਤੇ ਜਾਣਕਾਰੀ ਦਾ ਅੱਗੇ ਫੈਲਾਅ ਅਤੇ ਪ੍ਰਸਾਰ ਕਰਨਗੇ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…