Nabaz-e-punjab.com

ਮੁਹਾਲੀ ਪ੍ਰੈੱਸ ਕਲੱਬ ਦੀ ਨਵੀਂ ਗਵਰਨਿੰਗ ਬਾਡੀ ਦੀ ਚੋਣ: ਗੁਰਜੀਤ ਬਿੱਲਾ ਪ੍ਰਧਾਨ ਤੇ ਬਾਗੜੀ ਜਨਰਲ ਸਕੱਤਰ ਬਣੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਮਾਰਚ:
ਮੁਹਾਲੀ ਪ੍ਰੈੱਸ ਕਲੱਬ ਦੀ ਨਵੀਂ ਗਵਰਨਿੰਗ ਬਾਡੀ ਦੀ ਸਾਲਾਨਾ ਚੋਣ ਸਬੰਧੀ ਅੱਜ ਬਿੱਲਾ-ਬਾਗੜੀ ਗਰੁੱਪ ਦੇ ਮੁਕਾਬਲੇ ਕਿਸੇ ਹੋਰ ਧੜੇ ਵੱਲੋਂ ਸਮੇਂ ਸਿਰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਨਾ ਕਰ ਸਕਣ ਦੇ ਕਾਰਨ ਤਿੰਨ ਮੈਂਬਰੀ ਚੋਣ ਪੈਨਲ ਵੱਲੋਂ ਗੁਰਜੀਤ ਸਿੰਘ ਬਿੱਲਾ ਨੂੰ ਲਗਾਤਾਰ ਦੂਜੀ ਵਾਰ ਪ੍ਰਧਾਨ ਅਤੇ ਹਰਬੰਸ ਬਾਗੜੀ ਜਨਰਲ ਸਕੱਤਰ ਨੂੰ ਵੀ ਲਗਾਤਾਰ ਦੂਜੀ ਵਾਰ ਨਿਰਵਿਰੋਧ ਚੁਣੇ ਜਾਣ ਦੀ ਘੋਸ਼ਣਾ ਕੀਤੀ। ਮੁੱਖ ਚੋਣ ਕਮਿਸ਼ਨਰ ਧਰਮਪਾਲ ਉਪਾਸਕ, ਚੋਣ ਕਮਿਸ਼ਨਰ ਰਾਜਿੰਦਰ ਸੇਵਕ ਅਤੇ ਹਰਿੰਦਰਪਾਲ ਸਿੰਘ ਹੈਰੀ ਨੇ ਦੱਸਿਆ ਕਿ ਗਵਰਨਿੰਗ ਬਾਡੀ ਦੀ ਬਾਕੀ ਟੀਮ ਵਿੱਚ ਗੁਰਮੀਤ ਸਿੰਘ ਸ਼ਾਹੀ ਨੂੰ ਸੀਨੀਅਰ ਮੀਤ ਪ੍ਰਧਾਨ, ਕੁਲਦੀਪ ਸਿੰਘ ਕੁਰਾਲੀ ਨੂੰ ਮੀਤ ਪ੍ਰਧਾਨ, ਰਾਜ ਕੁਮਾਰ ਅਰੋੜਾ ਤੇ ਨਾਹਰ ਸਿੰਘ ਧਾਲੀਵਾਲ ਨੂੰ ਸੰਯੁਕਤ ਸਕੱਤਰ, ਵਿਜੇ ਕੁਮਾਰ ਨੂੰ ਸੰਗਠਨ ਸਕੱਤਰ ਅਤੇ ਸੁਖਵਿੰਦਰ ਸ਼ਾਨ ਨੂੰ ਕੈਸ਼ੀਅਰ ਚੁਣਿਆ ਗਿਆ ਹੈ।
ਇਸ ਮੌਕੇ ਬੋਲਦਿਆਂ ਪ੍ਰੈਸ ਕਲੱਬ ਦੇ ਸਾਬਕਾ ਪ੍ਰਧਾਨ ਤੇ ਅਕਾਲੀ ਦਲ ਦੇ ਕੌਂਸਲਰ ਸੁਖਦੇਵ ਪਟਵਾਰੀ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਪਾਰਦਸ਼ਤਾ ਨਾਲ ਚੋਣ ਅਮਲ ਨੂੰ ਸੰਵਿਧਾਨ ਦੀਆਂ ਧਰਾਵਾਂ ਅਨੁਸਾਰ ਨੇਪਰੇ ਚਾੜ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਪ੍ਰੈਸ ਕਲੱਬ ਨੇ ਹਮੇਸ਼ਾ ਲੋਕਤੰਤਰ ਰਾਹੀਂਂ ਅਪਣਾ ਕਾਰਜ ਕੀਤਾ ਹੈ। ਇਹੋ ਕਾਰਨ ਹੈ ਕਿ ਪ੍ਰੈਸ ਕਲੱਬ ਲਗਾਤਾਰ ਪੱਤਰਕਾਰਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ।
ਇਸ ਮੌਕੇ ਬੋਲਦਿਆਂ ਪ੍ਰੈੱਸ ਕਲੱਬ ਦੇ ਬਾਨੀ ਪ੍ਰਧਾਨ ਗੁਰਪ੍ਰੀਤ ਸਿੰਘ ਨਿਆਮੀਆਂ ਨੇ ਚੋਣ ਕਮਿਸਨ ਦਾ ਧੰਨਵਾਦ ਕਰਦਿਆਂ ਸਾਰੇ ਪੱਤਰਕਾਰਾਂ ਨੂੰ ਆਪਸੀ ਭਾਈਚਾਰਾਕ ਸਾਂਝ ਬਣਾਕੇ ਕਲੱਬ ਦੀ ਤਰੱਕੀ ਲਈ ਇੱਕਜੁਟ ਹੋਕੇ ਕੰਮ ਕਰਨ ਅਤੇ ਉਨ੍ਹਾਂ ਅਪਣੀ ਵੱਲੋਂ ਕੁਝ ਸਝਾਅ ਵੀ ਦਿੱਤੇ। ਇਸ ਮੌਕੇ ਪ੍ਰਧਾਨ ਗੁਰਜੀਤ ਸਿੰਘ ਬਿੱਲਾ, ਜਨਰਲ ਸਕੱਤਰ ਹਰਬੰਸ ਬਾਗੜੀ ਨੇ ਵਿਸ਼ਵਾਸ ਦਿਵਾਇਆ ਕਿ ਸਮੁੱਚੀ ਟੀਮ ਨੂੰ ਨਾਲ ਲੈ ਕੇ ਪੱਤਰਕਾਰਾਂ ਦੀ ਬਿਹਤਰੀ ਲਈ ਕੰਮ ਕੀਤੇ ਜਾਣਗੇ। ਉਨ੍ਹਾਂ ਸਮੁੱਚੀ ਟੀਮ ਦੇ ਮੈਂਬਰਾਂ ਨੂੰ ਵਧਾਈ ਵੀ ਦਿੱਤੀ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…