ਸਰਕਾਰੀ ਆਯੁਰਵੈਦਿਕ ਵਿਭਾਗ ਦੇ ਉਪ ਵੈਦ ਨੂੰ ਸੇਵਾਮੁਕਤੀ ’ਤੇ ਵਿਦਾਇਗੀ ਪਾਰਟੀ ਦਿੱਤੀ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 7 ਨਵੰਬਰ:
ਪੰਜਾਬ ਸਰਕਾਰ ਦੇ ਸਰਕਾਰੀ ਆਯੂਰਵੈਦਿਕ ਵਿਭਾਗ ਵਿੱਚ 34 ਸਾਲ ਦੀ ਬਤੌਰ ਉਪ ਵੈਦ ਨੌਕਰੀ ਕਰਨ ਉਪਰੰਤ ਸੇਵਾਮੁਕਤੀ ’ਤੇ ਉਪ ਵੈਦ ਰਾਜ ਬਹਾਦਰ ਸਿੰਘ ਨੂੰ ਸਰਕਾਰੀ ਆਯੁਰਵੈਦਿਕ ਉਪ ਵੈਦ ਯੂਨੀਅਨ ਜਿਲ੍ਹਾ ਮੁਹਾਲੀ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਉਪ ਵੈਦ ਰਾਜਬਹਾਦਰ ਸਿੰਘ ਨੇ ਸਿਵਲ ਸਕੱਤਰੇਤ ਡਿਸਪੈਸਰੀ ਚੰਡੀਗੜ੍ਹ ਵਿੱਚ 17 ਸਾਲ ਲਗਾਤਾਰ ਇੱਕ ਥਾਂ ’ਤੇ ਨੌਕਰੀ ਕੀਤੀ ਹੈ। ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਡਾ. ਕਿਰਨ ਸ਼ਰਮਾ ਨੇ ਰਾਜ ਬਹਾਦਰ ਸਿੰਘ ਵੱਲੋਂ ਵਿਭਾਗ ਵਿੱਚ ਡਿਊਟੀ ਦੌਰਾਨ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ। ਯੂਨੀਅਨ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਯੁਰਵੈਦਿਕ ਵਿਭਾਗ ਦੇ ਸੁਪਰਡੈਂਟ ਭੁਪਿੰਦਰ ਸਿੰਘ, ਜ਼ਿਲ੍ਹਾ ਉਪ ਵੈਦ ਯੂਨੀਅਨ ਮੁਹਾਲੀ ਦੇ ਪ੍ਰਧਾਨ ਤੇਜਿੰਦਰ ਸਿੰਘ ਤੇਜ਼ੀ, ਸਤੀਸ਼ ਬਾਂਸਲ, ਹਰਮੇਸ਼ ਸਿੰਘ ਖਜਾਨਚੀ, ਪਵਨ ਵਸ਼ਿਸ਼ਟ, ਅਸ਼ਵਨੀ, ਮਹਿੰਮਾ ਸਿੰਘ, ਅਸ਼ੋਕ ਕੁਮਾਰ, ਦਿਨੇਸ਼ ਵਰਮਾ, ਕਮਲਜੀਤ ਕੌਰ, ਸੁਖਰਾਜ ਕੌਰ, ਨਵਜੋਤ ਕੁਮਾਰ, ਵਿਕਰਮ ਆਦਿ ਸਮੇਤ ਜਿਲ੍ਹੇ ਦੇ ਉਪ ਵੈਦ ਅਤੇ ਹੋਰ ਕਰਮਚਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…