ਸਰਕਾਰੀ ਵਿਭਾਗਾਂ ਨੇ ਬਿਜਲੀ ਬਿੱਲਾਂ ਦੇ 6 ਕਰੋੜ ਰੁਪਏ ਦਾ ਨਹੀਂ ਕੀਤਾ ਭੁਗਤਾਨ

ਬਿਜਲੀ ਬੋਰਡ ਵੱਲੋਂ ਸਰਕਾਰੀ ਅਦਾਰਿਆਂ ਦੇ ਬਿਜਲੀ ਕੁਨੈਕਸ਼ਨ ਕੱਟਣੇ ਸ਼ੁਰੂ, ਕਈ ਪਿੰਡ ਵੀ ਡਿਫਾਲਟਾਂ ਦੀ ਸ਼੍ਰੇਣੀ ਵਿੱਚ ਸ਼ਾਮਲ

ਨਬਜ਼-ਏ-ਪੰਜਾਬ ਬਿਊਰੋ, ਖਰੜ, 28 ਫਰਵਰੀ:
ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਨੇ ਸਰਕਾਰੀ ਵਿਭਾਗਾਂ ਵੱਲੋਂ ਬਿਜਲੀ ਬਿੱਲਾਂ ਦੀ ਅਦਾਇਗੀ ਨਾ ਕਰਨ ’ਤੇ ਸਬੰਧਤ ਸਰਕਾਰੀ ਅਦਾਰਿਆਂ ਦੇ ਬਿਜਲੀ ਦੇ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਸਿਟੀ ਦਫ਼ਤਰ ਖਰੜ ਦੇ ਐਸ.ਡੀ.ਓ. ਸਤਪੀਤ ਸਿੰਘ ਬਾਜਵਾ ਨੇ ਦੱਸਿਆ ਕਿ ਪਿੰਡ ਹਰਲਾਲਪੁਰ, ਪਿੰਡ ਚੱਪੜਚਿੜੀ ਸਮੇਤ ਜਲ ਘਰਾਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ। ਜਿਨ੍ਹਾਂ ਵੱਲ ਬਿਜਲੀ ਬੋਰਡ ਦੇ ਲੱਖਾਂ ਰੁਪਏ ਬਿਜਲੀ ਬਿੱਲਾਂ ਦੇ ਬਕਾਇਆ ਖੜੇ ਹਨ।
ਬਿਜਲੀ ਬੋਰਡ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਖਰੜ ਸਿਟੀ, ਸਬ ਅਰਬਨ ਖਰੜ, ਸਬ ਅਰਬਨ ਮੋਰਿੰਡਾ, ਸਿਟੀ ਮੋਰਿੰਡਾ, ਕੁਰਾਲੀ, ਘੜੂੰਆਂ, ਮਾਜਰਾ ਤਹਿਤ ਪੈਦੇ ਸਰਕਾਰੀ ਸਰਕਾਰੀ ਦਫਤਰਾਂ ਵਿਚ ਸਰਕਾਰੀ ਵਿਭਾਗਾਂ ਵੱਲੋ ਬਿਲਾਂ ਦੀ ਅਦਾਇਗੀ ਨਾ ਕਰਨ ਤੇ 5 ਕਰੋੜ 81 ਲੱਖ ਰੁਪਏ ਬਕਾਇਆ ਖੜੇ ਹਨ ਜੋ ਪਿਛਲੇ 6 ਮਹੀਨੇ ਦੇ ਕਰੀਬ ਰਾਸ਼ੀ ਬਣਦੀ ਹੈ। ਮਿਊਸਪਲ ਕਮੇਟੀਆਂ, ਵਾਟਰ ਵਰਕਰ ਤਹਿਤ ਇਨ੍ਹਾਂ ਪਾਵਰਕਾਮ ਦੀਆਂ ਸਬ ਡਵੀਜ਼ਨਾਂ ਵਿਚ 231.67 ਲੱਖ ਰੁਪਏ, ਸਿਵਲ ਹਸਪਤਾਲ ਖਰੜ ਵੱਲ 10.12 ਲੱਖ, ਹਸਪਤਾਲ ਕੁਰਾਲੀ 2.24 ਲੱਖ ਰੁਪਏ, ਸਿਟੀ ਦਫਤਰ ਖਰੜ ਤਹਿਤ ਪੈਦੇ ਸਰਕਾਰੀ ਸਕੂਲਾਂ ਵੱਲ 4.14 ਲੱਖ, ਸਬ ਅਰਬਨ ਮੋਰਿੰਡਾ ਤਹਿਤ ਪੈਦੇ ਸਕੂਲਾਂ 0.06 ਹਜ਼ਾਰ ਰੁਪਏ ਬਕਾਏ ਖੜੇ ਹਨ। ਮਿਊਸਪਲ ਕਮੇਟੀਆਂ ਅਤੇ ਵਾਟਰ ਵਰਕਸ ਤਹਿਤ ਸਿਟੀ ਦਫਤਰ ਖਰੜ ਤਹਿਤ 22 ਕੁਨੈਕਸ਼ਨ, ਸਬ ਅਰਬਨ ਖਰੜ ਤਹਿਤ 18 ਕੁਨੈਕਸ਼ਨ, ਸਬ ਅਰਬਨ ਮੋਰਿੰਡਾ ਤਹਿਤ 18 ਕੁਨੈਕਸ਼ਨ, ਸਿਟੀ ਮੋਰਿੰਡਾ ਤਹਿਤ 14 ਕੁਨੈਕਸ਼ਨ ਬਿਜਲੀ ਬੋਰਡ ਦੇ ਚੱਲਦੇ ਹਨ, ਬਿਜਲੀ ਬਿਲਾਂ ਦੀ ਅਦਾਇਗੀ ਨਾ ਹੋਣ ਤੇ ਜੇਕਰ ਪਾਵਰਕਾਮ ਵਲੋਂ ਇਹ ਕੁਨੈਕਸ਼ਨ ਕੱਟੇ ਜਾਂਦੇ ਹਨ ਤਾਂ ਇਲਾਕੇ ਵਿਚ ਪਾਣੀ ਦੀ ਸਪਲਾਈ ਲਈ ਹਾਹਾਕਾਰ ਮਚ ਸਕਦੀ ਹੈ।
ਇਸੇ ਤਰ੍ਹਾਂ ਮਿਊਸਪਲ ਕਮੇਟੀ ਮੋਰਿੰਡਾ ਦਾ ਦਫਤਰ ਜਿਸ ਵਿਚ 8 ਕੁਨੈਕਸਨ ਚੱਲਦੇ ਹਨ ਉਸ ਵੱਲ ਵੀਂ 11.19 ਲੱਖ ਰੁਪਏ, ਮਿਊਸਪਲ ਕਮੇਟੀ ਕੁਰਾਲੀ ਵੱਲ ਵੀ 1.41 ਲੱਖ ਰੁਪਏ ਬਿਜਲੀ ਦੇ ਬਿਲਾਂ ਦੇ ਬਕਾਇਆ ਹਨ। ਪਾਵਰਕਾਮ ਦੇ ਖਰੜ ਸਿਟੀ ਦਫਤਰ ਵਲੋਂ ਸਰਕਾਰੀ ਵਿਭਾਗਾਂ ਦੇ 29 ਕੁਨੈਕਸ਼ਨ ਦੇ 114.06 ਲੱਖ ਰੁਪਏ, ਸਬ ਅਰਬਨ ਖਰੜ ਦਫਤਰ ਵਲੋਂ 19 ਕੁਨੈਕਸਨ 80.40 ਲੱਖ ਰੁਪਏ, ਕੁਰਾਲੀ ਦਫਤਰ ਵਲੋ 27 ਕੁਨੈਕਸ਼ਨ ਦੇ 116.28 ਲੱਖ ਰੁਪਏ,ਪਾਵਰਕਾਮ ਦੇ ਘੜੂੰਆਂ ਦਫਤਰ ਤਹਿਤ ਪੈਦੇ ਸਰਕਾਰੀਿ ਵਭਾਗਾਂ ਦੇ 7 ਕੁਨੈਕਸ਼ਨ ਦੇ 52.88 ਲੱਖ ਰੁਪਏ, ਮਾਜਰਾ ਦਫਤਰ ਤਹਿਤ ਪੈਦੇ 31 ਕੁਨੈਕਸ਼ਨ ਦੇ 101.39 ਲੱਖ ਰੁਪਏ, ਸਬ ਅਰਬਨ ਮੋਰਿੰਡਾ ਦਫਤਰ ਵਲੋਂ 21 ਕੁਨੈਕਸ਼ਨ ਦੇ 19.73 ਲੱਖ ਰੁਪਏ, ਸਿਟੀ ਮੋਰਿੰਡਾ ਵਲੋਂ 23 ਕੁਨੈਕਸ਼ਨ ਦੇ 96.86 ਲੱਖ ਰੁਪਏ, ਬਕਾਇਆ ਫਸੇ ਹੋਏ ਹਨ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ ਬੀਡੀਪੀਓ ਧਨਵੰਤ ਸਿੰਘ ਦੀ ਭਾਲ ਵਿ…