ਸਰਕਾਰ ਦਾ ਸਿੱਖਿਆ ਪ੍ਰੋਵਾਈਡਰਾਂ, ਈਜੀਐੱਸ, ਏਆਈਈ, ਐੱਸਟੀਆਰ ਅਤੇ ਆਈਈਵੀ ਵਲੰਟੀਅਰਾਂ ਨੂੰ ਤੋਹਫ਼ਾ

23 ਅਗਸਤ 2010 ਤੋਂ ਪਹਿਲਾਂ ਦੇ ਜੁਆਇਨ ਅਤੇ ਈਟੀਟੀ ਅਤੇ ਬੀਐੱਡ ਪਾਸ ਵਲੰਟੀਅਰ ਅਧਿਆਪਕਾਂ ਨੂੰ ਟੀਈਟੀ ਤੋਂ ਛੂਟ

ਸਿੱਖਿਆ ਪ੍ਰੋਵਾਈਡਰਾਂ ਅਤੇ ਹੋਰ ਵਲੰਟੀਅਰ ਸਾਥੀਆਂ ਨੇ ਕੀਤਾ ਖ਼ੁਸ਼ੀ ਦਾ ਪ੍ਰਗਟਾਵਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਕਤੂਬਰ:
ਸਿੱਖਿਆ ਵਿਭਾਗ ਪੰਜਾਬ ਨੇ ਸਰਕਾਰੀ ਸਕੂਲਾਂ ਵਿੱਚ 23 ਅਗਸਤ 2010 ਤੋਂ ਪਹਿਲਾਂ ਦੇ ਜੁਆਇਨ ਅਤੇ ਈਟੀਟੀ ਅਤੇ ਬੀਐੱਡ ਪਾਸ ਵਲੰਟੀਅਰ ਅਧਿਆਪਕਾਂ ਨੂੰ ਟੀਈਟੀ ਤੋਂ ਛੂਟ ਦੇਣ ਦਾ ਪੱਤਰ ਜਾਰੀ ਕੀਤਾ ਹੈ। ਇਸ ਸਬੰਧੀ ਅੱਜ ਇਨ੍ਹਾਂ ਅਧਿਆਪਕਾਂ ਨੇ ਮਿਲ ਕੇ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਫ਼ਤਰ ਵਿੱਚ ਪਹੁੰਚ ਕੇ ਉਨ੍ਹਾਂ ਧੰਨਵਾਦ ਕੀਤਾ ਅਤੇ ਆਪਣੀਆਂ ਹੋਰ ਜਾਇਜ਼ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ।
ਜਗਸੀਰ ਸਿੰਘ ਘਾਰੂ ਸਟੇਟ ਕਨਵੀਨਰ ਸਿੱਖਿਆ ਪ੍ਰੋਵਾਈਡਰ ਨੇ ਦੱਸਿਆ ਕਿ ਸਿੱਖਿਆ ਪ੍ਰੋਵਾਈਡਰ, ਈਜੀਐੱਸ, ਏਆਈਈ, ਐੱਸਟੀਆਰ ਅਤੇ ਆਈਈਵੀ ਨੂੰ ਸਰਕਾਰ ਨੇ ਬਹੁਤ ਹੀ ਖ਼ੁਸ਼ੀ ਦੇ ਪਲ ਦਿੱਤੇ ਹਨ। 23 ਅਗਸਤ 2010 ਤੋਂ ਪਹਿਲਾਂ ਦੇ ਜੁਆਇਨ ਅਤੇ ਈਟੀਟੀ ਅਤੇ ਬੀਐੱਡ ਪਾਸ ਵਲੰਟੀਅਰ ਅਧਿਆਪਕਾਂ ਨੂੰ ਟੀਈਟੀ ਤੋਂ ਛੂਟ ਦਾ ਨੋਟੀਫ਼ਿਕੇਸ਼ਨ ਜਾਰੀ ਕਰਨ ਤੋਂ ਬਾਅਦ ਨੌਕਰੀ ਲਈ ਅਪਲਾਈ ਕਰਨ ਦਾ ਮੌਕਾ ਦੇ ਦਿੱਤਾ ਹੈ।
ਇਸ ਨਾਲ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੈ ਕਿ ਮੌਜੂਦਾ ਸਮੇਂ ਜਿਹੜੀਆਂ ਵਿਭਾਗ ਵੱਲੋਂ ਅਸਾਮੀਆਂ ਕੱਢੀਆਂ ਗਈਆਂ ਹਨ ਉਸ ਦੀ ਮਿਤੀ ਵਿੱਚ ਵਾਧਾ ਹੋਣ ਨਾਲ ਉਨ੍ਹਾਂ ਦੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਉਮੀਦ ਦੀ ਕਿਰਨ ਦਿਖੀ ਹੈ ਕਿ ਵਿਭਾਗ ਲਈ ਸਾਲਾਂ ਬੱਧੀ ਕੰਮ ਕਰਨ ਵਾਲੇ ਬੱਚਿਆਂ ਲਈ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੇ ਵਧੀਆ ਅਤੇ ਸਾਕਾਰਾਤਮਿਕ ਸੋਚ ਰੱਖੀ ਹੈ। ਜਗਸੀਰ ਸਿੰਘ ਨੇ ਕਿਹਾ ਕਿ ਉਹ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਦੂਰਦਰਸ਼ੀ ਸੋਚ ਅਤੇ ਸਿੱਖਿਆ ਵਿਭਾਗ ਦੇ ਕ੍ਰਿਸ਼ਨ ਕੁਮਾਰ ਵੱਲੋਂ ਨਿਭਾਈ ਗਈ ਭੂਮਿਕਾ ਲਈ ਉਹ ਹਮੇਸ਼ਾ ਰਿਣੀ ਰਹਿਣਗੇ। ਇਨ੍ਹਾਂ ਦੇ ਸਦਕਾ ਹੀ ਈਟੀਟੀ ਦੀਆਂ ਅਸਾਮੀਆਂ ਅਤੇ ਮਾਸਟਰ ਕਾਡਰ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਦਾ ਮੌਕਾ ਮਿਲਿਆ ਹੈ। ਇਸ ਮੌਕੇ ਸੁਖਚੈਨ ਸਿੰਘ ਮਾਨਸਾ ਪ੍ਰਧਾਨ ਈਜੀਐੱਸ, ਮਨਪ੍ਰੀਤ ਸਿੰਘ ਮੁਹਾਲੀ ਆਈਈਵੀ, ਮਨਪ੍ਰੀਤ ਸਿੰਘ ਫਤਹਿਗੜ੍ਹ ਸਾਹਿਬ, ਰਣਜੀਤ ਸਿੰਘ ਸੰਗਰੂਰ, ਹਰਪ੍ਰੀਤ ਕੌਰ ਫਤਹਿਗੜ੍ਹ ਸਾਹਿਬ, ਗੁਰਪ੍ਰੀਤ ਸਿੰਘ ਮੋਗਾ ਅਤੇ ਹੋਰ ਸਾਥੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…