ਮੁਲਾਜ਼ਮਾਂ ਨੇ ਚੌਰਾਹੇ ਵਿੱਚ ਪੰਜਾਬ ਸਰਕਾਰ ਦੇ ਝੂਠਾ ਦਾ ਘੜਾ ਭੰਨਿਆ ਤੇ ਅਰਥੀ ਸਾੜੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਨਵੰਬਰ:
ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡਾ ਵਿਖੇ ਚੱਲ ਰਹੇ ਪੱਕੇ ਮੋਰਚੇ ਦੇ 26ਵੇਂ ਦਿਨ ਪਸਸਫ (ਵਿਗਿਆਨਕ) ਵੱਲੋਂ ਪੰਜਾਬ ਸਰਕਾਰ ਦੇ ਝੂਠਾ ਦਾ ਚੌਰਾਹੇ ਵਿੱਚ ਘੜਾ ਭੰਨਿਆ ਅਤੇ ਅਰਥੀ ਸਾੜੀ ਗਈ। ਜਥੇਬੰਦੀ ਆਗੂ ਰਵਿੰਦਰ ਲੂਥਰਾ ਅਤੇ ਸੁਖਦੇਵ ਸਿੰਘ ਸੈਣੀ ਨੇ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਭਾਵੇਂ ਪਿਛਲੇ ਦਿਨੀਂ ਸਰਕਾਰ ਨਾਲ ਵੱਖ ਵੱਖ ਸਮੇਂ ਮੀਟਿੰਗਾਂ ਹੋਈਆਂ ਹਨ ਪਰ ਇਹਨਾਂ ਮੀਟਿੰਗਾਂ ਵਿੱਚ ਸਰਕਾਰ ਵੱਲੋਂ ਉਹੀ ਪੁਰਾਣਾ ਰਾਗ ਅਲਾਪਿਆ ਗਿਆ ਹੈ। ਜਿਸ ਵਿਚ ਸਮੁੱਚੇ ਮੁਲਾਜ਼ਮਾਂ ਦੀ ਮੰਗ ਪੇ-ਕਮਿਸ਼ਨ ਨੂੰ 2.72 ਦੇ ਗੁਣਾਂਕ ਨਾਲ ਸਾਰੇ ਮੁਲਾਜ਼ਮਾਂ ਤੇ ਇਕਸਾਰ ਲਾਗੂ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਸਮੁੱਚੇ ਕੱਚੇ ਮੁਲਾਜ਼ਮਾਂ ਆਊਟਸੋਰਸ, ਡੇਲੀਵੇਜ, ਵੱਖ-ਵੱਖ ਸਕੀਮਾਂ, ਸੁਸਾਇਟੀਆਂ ਅਧੀਨ ਕੰਮ ਕਰਦੇ ਸਾਰੇ ਮੁਲਾਜ਼ਮਾਂ ਨੂੰ 10 ਸਾਲ ਦੀ ਸ਼ਰਤ ਤੋਂ ਬਗੈਰ ਸਾਰੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ,2016 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਛੇਵੇਂ ਪੇ-ਕਮਿਸ਼ਨ ਦੇ ਘੇਰੇ ਵਿੱਚ ਲਿਆਂਦਾ ਜਾਵੇ ਅਤੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਆਸ਼ਾ ਵਰਕਰ, ਮਿਡ ਡੇਅ ਮੀਲ ਵਰਕਰ, ਆਂਗਨਵਾੜੀ ਵਰਕਰ ਆਦਿ ਕਾਮਿਆਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਅਧੀਨ ਲਿਆਂਦਾ ਜਾਵੇ ਅਤੇ ਮੰਗ ਪੱਤਰ ਵਿੱਚ ਦਰਜ ਸਾਰੀਆਂ ਮੰਗਾਂ ਨੂੰ ਮੰਨ ਕੇ ਜਲਦ ਲਾਗੂ ਕੀਤਾ ਜਾਵੇ।
ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਕੁਲਬੀਰ ਸਿੰਘ ਮੋਗਾ, ਹਰਜੀਤ ਸਿੰਘ ਬਸੋਤਾ, ਚਰਨਜੀਤ ਸਿੰਘ ਅਤੇ ਗਗਨਦੀਪ ਸਿੰਘ ਬਠਿੰਡਾ, ਚਮਕੌਰ ਸਿੰਘ ਮੁਕਤਸਰ, ਜਰਨੈਲ ਸਿੰਘ ਮਿੱਠੇਵਾਲ, ਹਰੀਸ਼ ਕੰਬੋਜ਼, ਗੁਲਜਾਰ ਖਾਂ, ਮੰਗਤ ਰਾਮ, ਨਵਪ੍ਰੀਤ ਬੱਲੀ, ਬਿਕਰਮਜੀਤ ਸਿੰਘ, ਕੰਵਲਜੀਤ ਸੰਗੋਵਾਲ, ਸਾਧੂ ਸਿੰਘ ਜੱਸਲ, ਸਿਸਨ ਕੁਮਾਰ, ਸੁਖਵਿੰਦਰ ਸਿੰਘ ਦੋਦਾ, ਰਮਨ ਅੱਤਰੀ, ਸਿੰਗਾਰਾ ਸਿੰਘ, ਕੁਲਦੀਪ ਸਿੰਘ, ਰਾਜ ਕੁਮਾਰ ਕੁੱਕੜ ਅਤੇ ਮਦਨ ਫਾਜ਼ਿਲਕਾ ਨੇ ਕਿਹਾ ਕਿ ਸਾਂਝੇ ਫਰੰਟ ਦੀਆਂ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਸੰਘਰਸ਼ ਦੀ ਲਗਾਤਾਰਤਾ ਬਣਾਈ ਰੱਖੀ ਜਾਵੇਗੀ ਅਤੇ ਜਿਸਦਾ ਖਮਿਆਜ਼ਾ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ।
ਅਰਥੀ ਫੂਕ ਮੁਜਾਹਰੇ ਦੌਰਾਨ ਐਲਾਨ ਕੀਤਾ ਗਿਆ ਕਿ 13 ਨਵੰਬਰ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫਤਰ ਸਾਹਮਣੇ ਵਿਸਾਲ ਰੋਸ ਰੈਲੀ ਕੀਤੀ ਜਾਵੇਗੀ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਅਤੇ ਮੁਲਾਜ਼ਮ ਮਾਰੂ ਨੀਤੀਆਂ ਦਾ ਪਰਦਾਫਾਸ਼ ਕੀਤਾ ਜਾਵੇਗਾ। ਅੱਜ ਦੇ ਇਸ ਮੁਜ਼ਾਹਰੇ ਵਿੱਚ ਮੱਖਣ ਸਿੰਘ, ਦਵਾਰਕਾ ਪ੍ਰਸ਼ਾਦਿ, ਸ਼ੇਖਰ,ਪਵਨ ਮਨਚੰਦਾ, ਐਨਡੀ ਤਿਵਾੜੀ, ਕੁਲਵਿੰਦਰ ਸਿੰਘ, ਮੁਨੀਸ਼ ਕੁਮਾਰ, ਰਜਤ ਕੁਮਾਰ, ਮੰਗਾ ਸਿੰਘ, ਦਲਜੀਤ ਸਿੰਘ ਨਵਾਂ ਸ਼ਹਿਰ, ਸੁਰਿੰਦਰ ਕੰਬੋਜ਼, ਹਰਦਵਿੰਦਰ ਸਿੰਘ ਬਰਾੜ ਸ਼ਾਮਲ ਸਨ।

Load More Related Articles

Check Also

ਸੇਵਾਮੁਕਤ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਬਕਾਇਆਂ ਦਾ ਭੁਗਤਾਨ ਕਰੇ ਸਰਕਾਰ

ਸੇਵਾਮੁਕਤ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਬਕਾਇਆਂ ਦਾ ਭੁਗਤਾਨ ਕਰੇ ਸਰਕਾਰ ਨਬਜ਼-ਏ-ਪੰਜਾਬ, ਮੁਹਾਲੀ, 26…