nabaz-e-punjab.com

ਅਣ-ਅਧਿਕਾਰਤ ਵੈਟਰਨਰੀ ਸਰਵਿਸ ਪ੍ਰੋਵਾਈਡਰਾਂ ਨੂੰ ਫਾਰਗ ਕਰਕੇ ਡਿਪਲੋਮਾ ਹੋਲਡਰਾਂ ਨੂੰ ਰੁਜ਼ਗਾਰ ਦੇਵੇ ਸਰਕਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਾਰਚ:
ਪੰਜਾਬ ਰਾਜ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀ ਮੀਟਿੰਗ ਸੂਬਾ ਪ੍ਰਧਾਨ ਨਿਰਮਲ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਸੱਚਰ, ਰਾਜੀਵ ਮਲਹੋਤਰਾ, ਕੇਵਲ ਸਿੰਘ ਸਿੱਧੂ, ਬਰਿੰਦਰਪਾਲ ਸਿੰਘ ਕੈਰੋਂ, ਕਿਸ਼ਨ ਚੰਦਰ ਮਹਾਜਨ, ਹਰਪ੍ਰੀਤ ਸਿੰਘ ਸਿੱਧੂ, ਜਗਸੀਰ ਸਿੰਘ ਖਿਆਲਾ, ਰਾਮ ਲੁਭਾਇਆ ਕਪੂਰਥਲਾ, ਜਗਰਾਜ ਸਿੰਘ ਟੱਲੇਵਾਲ ਅਤੇ ਹੋਰ ਹਾਜ਼ਰ ਸਮੂਹ ਸੂਬਾ ਕਮੇਟੀ ਮੈਂਬਰਾਂ ਨੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪਿਛਲੇ ਸਮੇਂ ਵਿੱਚ ਪਸ਼ੂ ਪਾਲਣ ਵਿਭਾਗ ਦੇ ਜ਼ਿਲ੍ਹਾ ਪ੍ਰਸ਼ੀਦਾਂ ਨੂੰ ਸੌਂਪੇ ਗਏ 582 ਹਸਪਤਾਲ ਦੁਬਾਰਾ ਪੰਜਾਬ ਸਰਕਾਰ ਵਿੱਚ ਮਰਜ ਕਰ ਦਿੱਤਾ ਗਿਆ ਹੈ ਪ੍ਰੰਤੂ ਵਿਭਾਗ ਵਿੱਚ 582 ਵੈਟਰਨਰੀ ਇੰਸਪੈਕਟਰਾਂ ਦੀਆਂ ਅਸਾਮੀਆਂ ਦਾ ਕੋਈ ਨਿਬੇੜਾ ਨਹੀਂ ਕੀਤਾ ਗਿਆ। ਉਸ ਸਮੇਂ ਇਨ੍ਹਾਂ ਅਸਾਮੀਆਂ ’ਤੇ ਸਰਵਿਸ ਪ੍ਰੋਵਾਈਡਰ ਡਾਕਟਰਾਂ ਵੱਲੋਂ ਅਖ਼ਬਾਰਾਂ ਰਾਹੀਂ ਕਥਿਤ ਜਾਅਲੀ ਡਿਪਲੋਮਾਂ ਦੀ ਮਾਨਤਾ ਨਾ ਦੇਣ ਦੇ ਇਸ਼ਤਿਹਾਰਾਂ ਨੂੰ ਦਰਕਿਨਾਰ ਕਰਕੇ ਅਯੋਗ ਬੰਦਿਆਂ ਦੀ ਭਰਤੀ ਕੀਤੀ ਗਈ ਸੀ।
ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਨੇ ਇਨ੍ਹਾਂ ਅਸਾਮੀਆਂ ਭਰਨ ਵਿੱਚ ਮੱਚੀ ਹਨੇਰਗਰਦੀ ਦਾ ਜ਼ਿਕਰ ਕਰਦਿਆਂ ਇਹ ਵੀ ਦੱਸਿਆ ਕਿ ਵੈਟਰਨਰੀ ਫਾਰਮੇਸੀ ਦੇ ਨਾਂ ਅਧੀਨ ਪੰਜਾਬ ਅਤੇ ਗੁਆਂਢੀ ਸੂਬਿਆਂ ਵਿੱਚ ਅੱਸੀ ਅੱਸੀ ਹਜ਼ਾਰ ਨੂੰ ਥੋਕ ਵਿੱਚ ਡਿਪਲੋਮਾਂ ਦੇ ਸਰਟੀਫਿਕੇਟ ਮਿਲ ਰਹੇ ਹਨ। ਕਈ ਥਾਵਾਂ ’ਤੇ ਦਰਜਾ ਚਾਰ ਵਜੋਂ ਨੌਕਰੀ ਕਰ ਰਹੇ ਵਿਅਕਤੀ ਜਾਅਲੀ ਸਰਟੀਫਿਕੇਟ ਦੇ ਸਿਰ ’ਤੇ ਫਾਰਮਾਸਿਸਟ ਦੀ ਨੌਕਰੀ ਕਰ ਰਹੇ ਹਨ। ਹੁਣ ਲੰਮਾ ਸਮਾਂ ਚੋਰ ਮੋਰੀਆ ਰਾਹੀਂ ਨੌਕਰੀਆਂ ਕਰਨ ਵਾਲੇ ਵਿਭਾਗੀ ਨਿਯਮਾਂ ਨੂੰ ਛਿੱਕੇ ਟੰਗ ਕੇ ਪੱਕੇ ਹੋਣ ਦੇ ਰਾਹ ਲੱਭ ਰਹੇ ਹਨ।
ਮਾਣਯੋਗ ਸੁਪਰੀਮ ਕੋਰਟ ਦੁਆਰਾ ਇਹਨਾਂ ਜਾਅਲੀ ਡਿਪਲੋਮਾਂ ਦੀ ਸਿੱਖਿਆ ਰੱਦ ਕਰਨ ਦੇ ਫੈਸਲੇ ਉਪਰੰਤ ਵੀ ਪੰਜਾਬ ਸਰਕਾਰ ਵੱਲੋਂ ਇਸ ਅਯੋਗ ਭਰਤੀ ਨੂੰ ਰੱਦ ਕਰਕੇ ਉਪਰੋਤਕ ਅਸਾਮੀਆਂ ਪਸ਼ੂ ਪਾਲਣ ਵਿਭਾਗ ਵਿੱਚ ਮਰਜ ਕਰਨ ਤੋਂ ਪਾਸਾ ਵੱਟਿਆ ਜਾ ਰਿਹਾ ਹੈ। ਜਿਸ ਕਾਰਨ ਪਸ਼ੂ ਪਾਲਕਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਅਤੇ ਅਫ਼ਸਰਸਾਹੀ ਤੋਂ ਮੰਗ ਕੀਤੀ ਕਿ ਜ਼ਿਲ੍ਹਾ ਪ੍ਰੀਸ਼ਦ ਨੂੰ ਦਿੱਤੀਆਂ ਅਸਾਮੀਆਂ ਵਿਭਾਗ ਵਿੱਚ ਲਿਆ ਕੇ ਮਿਆਰੀ ਸਿੱਖਿਆ ਪਰਾਪਤ ਨੌਜਵਾਨ ਜੋ ਬੇਰੁਜ਼ਗਾਰ ਘੁੰਮ ਰਹੇ ਹਨ। ਉਨ੍ਹਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਤਾਂ ਜੋ ਪਸ਼ੂ ਪਾਲਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਅਫ਼ਸਰਸਾਹੀ ਨੇ ਅਯੋਗ ਵਿਅਕਤੀਆਂ ਦੀ ਭਰਤੀ ਬਾਰੇ ਰਹਿਮ ਦਿਲੀ ਦਿਖਾਈ ਤਾਂ ਚੌਟਾਲਿਆਂ ਵਾਂਗ ਪੰਜਾਬ ਵਿੱਚ ਵੀ ਕਿਸੇ ਧਿਰ ਨੂੰ ਸਿੱਟੇ ਭੁਗਤਣੇ ਪੈ ਸਕਦੇ ਹਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …