ਕਿਸਾਨਾਂ ਦਾ ਖੇਤੀਬਾੜੀ ਕਰਜ਼ਾ ਮੁਆਫ ਕਰਨ ਦਾ ਵਾਆਦਾ ਪੂਰਾ ਕਰੇ ਸਰਕਾਰ: ਭੰਗੇਵਾਲਾ

ਨਬਜ਼-ਏ-ਪੰਜਾਬ ਬਿਊਰੋ, ਖਰੜ, 23 ਅਪਰੈਲ:
ਜ਼ਿਲ੍ਹਾ ਕਿਸਾਨ ਮੋਰਚਾ ਭਾਰਤੀ ਜਨਤਾ ਪਾਰਟੀ ਮੁਹਾਲੀ ਦੀ ਇੱਕ ਮੀਟਿੰਗ ਜਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਸੰਨੀ ਏਨਕਲੇਵ ਖਰੜ ਵਿਖੇ ਹੋਈ। ਇਸ ਮੋਕੇ ਮੁੱਖ ਮਹਿਮਾਨ ਵਜੋ ਪ੍ਰਦੇਸ ਜਨਰਲ ਸੱਕਤਰ ਭਾਜਪਾ ਕਿਸਾਨ ਮੋਰਚਾ ਕੁਲਦੀਪ ਸਿੰਘ ਭੰਗੇਵਾਲਾ ਵਿਸੇਸ ਤੋਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾ ਕਿਸਾਨਾਂ ਨਾਲ ਖੇਤੀਬਾੜੀ ਕਰਜੇ ਨੂੰ ਪੂਰਾ ਮੁਆਫ ਕਰਨ ਦਾ ਵਾਆਦਾ ਕੀਤਾ ਸੀ। ਪਰ ਕੈਪਟਨ ਸਰਕਾਰ ਨੇ ਹਾਲੇ ਤੱਕ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਹੈ, ਕੈਪਟਨ ਸਰਕਾਰ ਦੇ ਵਾਆਦੇ ਦੇ ਭਰੋਸੇ ਪੰਜਾਬ ਦੇ ਕਿਸਾਨ ਹੁਣ ਕਰਜੇ ਦੀ ਆਦਾਇਗੀ ਨਹੀਂ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਪੰਜਾਬ ਦੇ ਕਿਸਾਨਾਂ ਦੇ ਕਰਜੇ ਮੁਆਫ ਕੀਤੇ ਜਾਣ ਤਾਂ ਜੋ ਪੰਜਾਬ ਦੇ ਕਿਸਾਨਾਂ ਦੀਆ ਆਤਮ ਹੱਤਿਆਮਾਂ ਰੁਕ ਸਕਣ।
ਇਸ ਮੌਕੇ ਨਰਿੰਦਰ ਸਿੰਘ ਰਾਣਾ,ਜਤਿੰਦਰ ਸਿੰਘ ਰਾਣਾ,ਸੁਧੀਰ ਗੁਲੇਰੀਆ,ਸਰਬਜੀਤ ਸਿੰਘ ਬੈਦਵਾਣ ਜਿਲ੍ਹਾ ਜਰਨਲ ਸਕੱਤਰ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਹਾਜਰ ਪਵਨ ਮਨੌਚਾ, ਸੰਜੂ ਪ੍ਰਜਾਪਤੀ ਕੌਸਲਰ ਲਾਲੜੂ, ਰਣਜੀਤ ਸਿੰਘ, ਮਨੀਸ ਰਾਣਾ, ਰਾਹੁਲ ਰਾਣਾ, ਹਰਵਿੰਦਰ ਸਿੰਘ, ਜਤਿੰਦਰ ਸਿੰਘ, ਹਰਦੀਪ ਸਿੰਘ,ਦੀਪਾ ਚੌਲਟਾ, ਦਵਿੰਦਰ ਸਿੰਘ ਬਰਮੀ, ਕਰਨ ਕੌਚਰ, ਹੈਪੀ ਮੱਛਲੀ ਕਲਾ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…