ਸਰਕਾਰੀ ਕੰਨਿਆ ਸਮਾਰਟ ਸਕੂਲ ਸੋਹਾਣਾ ਵੱਲੋਂ ਆਨਲਾਈਨ ਸਮਰ ਕੈਂਪ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਈ:
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੋਹਾਣਾ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਬੱਚਿਆਂ ਨੂੰ ਸਮਾਜਿਕ ਗਤੀਵਿਧੀਆਂ ਨਾਲ ਜੋੜੀ ਰੱਖਣ ਲਈ ਅੱਜ ਵਿਸ਼ੇਸ਼ ਤੌਰ ’ਤੇ ਆਨਲਾਈਨ ਸਮਰ ਕੈਂਪ ਸ਼ੁਰੂ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਊਸ਼ਾ ਮਹਾਜਨ ਨੇ ਦੱਸਿਆ ਕਿ ਇਸ ਆਨਲਾਈਨ ਸਮਰ ਕੈਂਪ ਦਾ ਆਯੋਜਨ ਸਟੇਟ ਐਵਾਰਡੀ ਅਧਿਆਪਕਾ ਸ੍ਰੀਮਤੀ ਸੁਧਾ ਜੈਨ ਹਿੰਦੀ ਅਧਿਆਪਕਾ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਹੀ ਸਾਰੀਆਂ ਗਤੀਵਿਧੀਆਂ ਆਪਣੇ ਤੌਰ ’ਤੇ ਅਰੰਭੀਆਂ ਗਈਆਂ ਹਨ।
ਸ੍ਰੀਮਤੀ ਸੁਧਾ ਜੈਨ ਨੇ ਦੱਸਿਆ ਕਿ ਆਨਲਾਈਨ ਸਮਰ ਕੈਂਪ ਵਿੱਚ ਲਗਭਗ 12 ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਅੱਜ ਆਨਲਾਈਨ ਸਮਰ ਕੈਂਪ ਦਾ ਪਹਿਲਾ ਦਿਨ ਵਿਸ਼ਵ ਮੈਂਨਸਟ੍ਰਰਲ ਦਿਵਸ ਨੂੰ ਸਮਰਪਿਤ ਕੀਤਾ ਗਿਆ। ਜਿਸ ਵਿੱਚ ਲੜਕੀਆਂ ਨੂੰ ਮਾਸਿਕ ਧਰਮ ਬਾਰੇ ਜਾਣਕਾਰੀ ਅਤੇ ਉਨ੍ਹਾਂ ਦਿਨਾਂ ਵਿੱਚ ਸਾਂਭ-ਸੰਭਾਲ ਬਾਰੇ ਵਿਸ਼ੇਸ਼ ਵੀਡੀਓਜ਼ ਆਨਲਾਈਨ ਸ਼ੇਅਰ ਕੀਤੀਆਂ ਗਈਆਂ। ਇਸ ਸੈਸ਼ਨ ਵਿੱਚ ਲੜਕੀਆਂ ਅਤੇ ਉਨ੍ਹਾਂ ਦੀ ਮਾਵਾਂ ਦੀ ਸ਼ਮੂਲੀਅਤ ਕਰਵਾਈ ਗਈ, ਤਾਂ ਜੋ ਸਮਾਜ ਵਿੱਚ ਮਾਸਿਕ ਧਰਮ ਵਿਸ਼ੇ ’ਤੇ ਗੱਲਬਾਤ ਬੱਚੀਆਂ ਅਤੇ ਉਨ੍ਹਾਂ ਦੀਆਂ ਮਾਵਾਂ ਦੇ ਵਿਚਕਾਰ ਆਮ ਹੋ ਸਕੇ। ਇਸ ਵਿਸ਼ੇ ਤੇ ਪੁਰਾਣੇ ਸਮੇਂ ਤੋਂ ਚਲੇ ਆ ਰਹੇ ਭਰਮਾਂ ਨੂੰ ਠੱਲ੍ਹ ਪਵੇ ਅਤੇ ਅੱਜ ਦੀ ਪੀੜ੍ਹੀ ਆਪਣੀ ਸਵੱਛਤਾ ਅਤੇ ਆਪਣੀ ਸਰੀਰਕ ਬਣਤਰ ਬਾਰੇ ਜਾਗਰੂਕ ਹੋ ਸਕੇ।
ਵਿਸ਼ੇਸ਼ ਆਨਲਾਈਨ ਸਮਰ ਕੈਂਪ ਆਯੋਜਕ ਮੈਡਮ ਸ੍ਰੀਮਤੀ ਸੁਧਾ ਜੈਨ ਨੇ ਕਿਹਾ ਕਿ ਭਲਕੇ ਸਮਰ ਕੈਂਪ ਦੇ ਦੂਜੇ ਦਿਨ ਗੁੱਡ ਟੱਚ ਅਤੇ ਵੈਡ ਟੱਚ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ। ਤੀਜੇ ਦਿਨ ਸੁੰਦਰ ਲਿਖਾਈ ਟਰੇਨਿੰਗ ਦਿੱਤੀ ਜਾਵੇਗੀ। ਇਸ ਤੋਂ ਬਾਅਦ ਆਨਲਾਈਨ ਸੁੰਦਰ ਲਿਖਾਈ ਪ੍ਰਤੀਯੋਗਤਾ ਵੀ ਕਰਵਾਈ ਜਾਵੇਗੀ। ਚੌਥੇ ਦਿਨ ਗੀਤ ਗਾਇਨ ਪ੍ਰਤੀਯੋਗਤਾ, ਪੰਜਵੇਂ ਦਿਨ ਆਨਲਾਈਨ ਕਵਿਤਾ ਗਾਇਨ ਅਤੇ ਚਿੱਤਰ ਕਲਾ ਪ੍ਰਤੀਯੋਗਤਾ, ਸਲੋਗਨ ਲੇਖਣ ਪ੍ਰਤੀਯੋਗਤਾ, ਡਾਂਸ ਪ੍ਰਤੀਯੋਗਤਾ ਵੀ ਕਰਵਾਈ ਜਾਵੇਗੀ। ਆਖਰੀ ਦਿਨ ਬੈਸਟ ਆਊਟ ਆਫ਼ ਵੇਸਟ ਆਦਿ ਪ੍ਰਤੀਯੋਗਤਾਵਾਂ ਅਰੰਭੀਆਂ ਜਾਣਗੀਆਂ ਹਨ। ਉਨ੍ਹਾਂ ਦੱਸਿਆ ਕਿ ਆਨਲਾਈਨ ਸਮਰ ਕੈਂਪ ਦੀ ਰਜਿਸਟਰੇਸ਼ਨ ਛੇਵੀਂ ਤੋਂ ਲੈ ਕੇ ਬਾਰ੍ਹਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਮੁਫ਼ਤ ਹੈ। ਕੈਂਪ ਵਿੱਚ 30 ਬੱਚੇ ਭਾਗ ਲੈ ਰਹੇ ਹਨ ਜੋ ਕਿ ਬਹੁਤ ਉਤਸ਼ਾਹਿਤ ਹਨ ਅਤੇ ਪੁਰਾਣੇ ਵਿਦਿਆਰਥੀ ਵੀ ਉਨ੍ਹਾਂ ਨੂੰ ਸਹਿਯੋਗ ਦੇ ਰਹੇ ਹਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…