Nabaz-e-punjab.com

ਸਰਕਾਰੀ ਹਾਈ ਸਕੂਲ ਪਿੰਡ ਡੱਡੂਮਾਜਰਾ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਦਿਵਸ ਮਨਾਇਆ

ਭ੍ਰਿਸ਼ਟਾਚਾਰ ਦਾ ਵਿਰੋਧ ਵਿਦਿਆਰਥੀ ਜੀਵਨ ਤੋਂ ਹੀ ਕੀਤਾ ਜਾਵੇ: ਸਤਨਾਮ ਦਾਊਂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 4 ਨਵੰਬਰ:
ਸਰਕਾਰੀ ਹਾਈ ਸਕੂਲ ਪਿੰਡ ਡੱਡੂਮਾਜਰਾ ਵਿੱਚ ਸਕੂਲ ਪ੍ਰਸ਼ਾਸਨ ਵੱਲੋਂ ਪ੍ਰਿੰਸੀਪਲ ਵਿਜੈ ਕੁਮਾਰੀ ਦੀ ਅਗਵਾਈ ਵਿੱਚ ਵਿਜੀਲੈਂਸ ਅਵੈਰਨੇਸ ਦਿਨ ਮਨਾਇਆ ਗਿਆ ਜਿਸ ਵਿੱਚ ਦੇਸ਼ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਰੋਕਣ ਵਿੱਚ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਲੋ ਯੋਗਦਾਨ ਦੇਣ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊ ਮੁੱਖ ਮਹਿਮਾਨ ਵਜੋੱ ਸ਼ਾਮਲ ਹੋਏ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਦਾਊ ਨੇ ਕਿਹਾ ਕਿ ਆਮ ਲੋਕਾਂ ਵਿੱਚ ਵਿਦਿਆਰਥੀ ਜੀਵਨ ਤੋੱ ਹੀ ਭ੍ਰਿਸ਼ਟਾਚਾਰ ਸ਼ੁਰੂ ਹੋ ਜਾਂਦਾ ਹੈ ਕਿਉੱਕਿ ਬਹੁਤੇ ਵਿਦਿਆਰਥੀ ਸਾਰਾ ਸਾਲ ਚੰਗੀ ਪੜਾਈ ਨਾ ਕਰਕੇ ਇਮਤਿਹਾਨਾਂ ਦੇ ਦਿਨਾਂ ਵਿੱਚ ਧਾਰਮਿਕ ਸਥਾਨਾਂ ਤੇ ਜਾ ਕੇ ਰਿਸ਼ਵਤ ਰੂਪੀ ਚੜ੍ਹਾਵਾ ਦੇ ਕੇ ਪਾਸ ਕਰਵਾਉਣ ਅਤੇ ਚੰਗੇ ਨੰਬਰ ਲਿਆਉਣ ਦੀਆਂ ਸੁਖਣਾਂ ਸੁਖਦੇ ਹਨ ਅਤੇ ਇਹ ਸਾਰਾ ਕੁੱਝ ਬੱਚੇ ਮਾਂ ਬਾਪ ਜਾਂ ਆਲੇ ਦੁਆਲੇ ਤੋਂ ਹੀ ਸਿੱਖਦੇ ਹਨ। ਬਾਅਦ ਵਿੱਚ ਉਹੀ ਰਿਸ਼ਵਤ ਦੇਣ ਵਾਲੀ ਸੋਚ ਨਾਲ ਵੱਡੇ ਹੋਏ ਬੱਚੇ ਆਪਣੇ ਜਾਇਜ ਕੰਮ ਕਰਵਾਉਣ ਲਈ ਆਪਣੇ ਸਬੰਧਿਤ ਕਾਗਜਾਂ ਪੱਤਰਾਂ ਦੇ ਪੂਰੇ ਹੋਣ ਤੋੱ ਬਾਅਦ ਵੀ ਉਨ੍ਹਾਂ ਨੂੰ ਲੱਗਦਾ ਹੈ ਕਿ ਸਬੰਧਿਤ ਦਫ਼ਤਰਾਂ ਦੇ ਮੁਲਾਜਮਾਂ ਅਤੇ ਅਧਿਕਾਰੀਆਂ ਨੂੰ ਰਿਸ਼ਵਤ ਰੂਪੀ ਚੜਾਵਾ ਦੇਣ ਤੋੱ ਬਗੈਰ ਕੰਮ ਹੀ ਨਹੀ ਹੋ ਸਕਦਾ। ਉਨ੍ਹਾਂ ਦੀ ਇਸ ਮਾਨਸਿਕਤਾ ਦਾ ਲਾਹਾ ਲੈ ਕੇ ਸਬੰਧਿਤ ਦਫ਼ਤਰਾਂ ਵਾਲੇ ਵੀ ਬਗੈਰ ਰਿਸ਼ਵਤ ਲਏ ਤੋਂ ਕੰਮ ਕਰਨ ਲਈ ਬਗੈਰ ਮਤਲਬ ਤੋ ਨੁਕਸ ਕੱਢ ਕੇ ਟਾਲ ਮਟੌਲ ਕਰਦੇ ਰਹਿੰਦੇ ਹਨ ਅਤੇ ਲੋਕ ਵੀ ਦਫ਼ਤਰਾਂ ਦੇ ਗੇੜੇ ਕੱਢਣ ਤੋਂ ਬਚਣ ਲਈ ਰਿਸ਼ਵਤ ਦਾ ਸਹਾਰਾ ਲੈਂਦੇ ਹਨ।
ਉਨ੍ਹਾ ਕਿਹਾ ਜੇਕਰ ਆਮ ਵੋਟਰ ਭ੍ਰਿਸ਼ਟਾਚਾਰ ਕਰਕੇ ਸਰਕਾਰ ਚੁਣਦੇ ਹਨ ਅਤੇ ਭ੍ਰਿਸ਼ਟ ਤਰੀਕੇ ਨਾਲ ਨੌਕਰੀਆਂ ਲੈਦੇ ਹਨ। ਜਦੋੱ ਇਹ ਭ੍ਰਿਸ਼ਟ ਲੋਕ ਨੇਤਾ ਅਤੇ ਅਫਸਰ ਬਣਕੇ ਵੱਡੇ ਵੱਡੇ ਭ੍ਰਿਸ਼ਟਾਚਾਰ ਕਰਦੇ ਹਨ ਉਦੋੱ ਲੋਕ ਭ੍ਰਿਸ਼ਟ ਤੰਤਰ ਤੋੱ ਤੰਗ ਹੋ ਕੇ ਰੋੱਦੇ ਹਨ, ਇਸਦਾ ਵਿਰੋਧ ਕਰਦੇ ਹਨ ਅਤੇ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਜੇਕਰ ਵਿਦਿਆਰਥੀ ਇਹ ਧਾਰ ਲੈਣ ਕਿ ਉਹ ਕਦੇ ਵੀ ਕਿਸੇ ਕਿਸਮ ਦੀ ਰਿਸ਼ਵਤ ਨਹੀਂ ਲੈਣਗੇ ਅਤੇ ਨਾ ਹੀ ਦੇਣਗੇ ਤਾਂ ਉਹ ਵੱਡੇ ਹੋ ਕੇ ਇਸ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾ ਸਕਦੇ ਹਨ।
ਸਕੂਲ ਪ੍ਰਿੰਸੀਪਲ ਵਿਜੈ ਕੁਮਾਰੀ ਨੇ ਇਸ ਮੌਕੇ ਕਿਹਾ ਕਿ ਜੇਕਰ ਕਿਸੇ ਵਿਦਿਆਰਥੀ ਨੂੰ ਪਤਾ ਲੱਗੇ ਕਿ ਉਨ੍ਹਾਂ ਦੇ ਮਾਪਿਆਂ ਕੋਲੋਂ ਕੋਈ ਮੁਲਾਜਮ ਜਾਂ ਅਧਿਕਾਰੀ ਰਿਸ਼ਵਤ ਮੰਗਦਾ ਹੈ ਤਾਂ ਉਹ ਸਕੂਲ ਪ੍ਰਸ਼ਾਸਨ ਦੇ ਧਿਆਨ ਵਿੱਚ ਇਹ ਗੱਲ ਲਿਆ ਸਕਦਾ ਹੈ ਅਤੇ ਸਕੂਲ ਪ੍ਰਸ਼ਾਸ਼ਨ ਵਲੋੱ ਭਿਸ਼ਟਾਚਾਰ ਵਿਰੋਧੀ ਵਿਭਾਗਾਂ ਨਾਲ ਤਾਲਮੇਲ ਕਰਕੇ ਮਦਦ ਕੀਤੀ ਜਾਵੇਗੀ। ਉਹਨਾਂ ਇਸ ਮੌਕੇ ਸਬੰਧਿਤ ਵਿਭਾਗਾਂ ਦੇ ਸੰਪਰਕ ਨੰਬਰ ਵੀ ਨੋਟ ਕਰਵਾਏ ਤਾਂ ਕਿ ਵਿਦਿਆਰਥੀ ਅਤੇ ਮਾਪੇ ਲੋੜ ਪੈਣ ਤੇ ਉੱਥੋਂ ਮਦਦ ਪ੍ਰਾਪਤ ਕਰ ਸਕਣ।
ਇਸ ਮੌਕੇ ਸਕੂਲ ਵਿਦਿਆਥੀਆਂ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਪੋਸਟਰ ਬਣਾ ਕੇ ਅਤੇ ਸੜਕਾਂ ਤੇ ਮਨੁੱਖੀ ਲੜੀ ਬਣਾ ਕੇ ਆਮ ਜਨ ਸਾਧਾਰਨ ਨੂੰ ਭ੍ਰਿਸ਼ਟਾਚਾਰ ਰੋਕਣ ਦਾ ਸੁਨੇਹਾ ਵੀ ਦਿੱਤਾ ਗਿਆ। ਇਸ ਮੌਕੇ ਸੰਸਥਾ ਦੇ ਮੈਂਬਰ ਅਮਿਤ ਵਰਮਾ, ਨੋਡਲ ਅਫ਼ਸਰ ਅਮਰਿੰਦਰ ਸਿੰਘ ਅਮਰ, ਸ਼ਾਲਾ ਸਿੱਧੀ, ਵਿਕਰਮ ਚੌਹਾਨ, ਜਗਤਾਰ ਸਿੰਘ ਜਯਾ ਲਕਸ਼ਮੀ, ਵਿਸ਼ਾਲ ਦੀਵਾਨ, ਆਸੂ ਤਰਨ ਅਤੇ ਨਰੇਸ਼ ਕੁਮਾਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…