ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਨੇ ਮਿਸ਼ਨ ਫ਼ਤਹਿ ਨੂੰ ਕੀਤਾ ਸਾਕਾਰ: ਸੇਤੀਆ

ਮਿਸ਼ਨ ਫ਼ਤਹਿ ਦੀ ਕਾਮਯਾਬੀ ਲਈ ਵਿਆਪਕ ਮੁਹਿੰਮ ਚਲਾਵਾਂਗੇ: ਪੁਰਖਾਲਵੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੂਨ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨੇ ਮਿਸ਼ਨ ਫ਼ਤਹਿ ਨੂੰ ਜ਼ਮੀਨੀ ਹਕੀਕਤ ਵਿੱਚ ਤਬਦੀਲ ਕਰਨ ਦੀ ਮਨਸ਼ਾ ਨਾਲ ਅੱਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਵਿਮਲ ਕੁਮਾਰ ਸੇਤੀਆ ਆਈਏਐਸ ਨੇ ਸਥਾਨਕ ਸਰਕਾਰੀ ਆਈ ਟੀ ਆਈ ਲੜਕੀਆਂ ਦਾ ਦੌਰਾ ਕਰਕੇ ਸੰਸਥਾ ਦੇ ਸਟਾਫ਼ ਨੂੰ ਕਰੋਨਾ ਵਿਰੁੱਧ ਜੰਗ ਵਿੱਚ ਪਾਏ ਯੋਗਦਾਨ ਬਦਲੇ ਹੱਲਾਸ਼ੇਰੀ ਦਿੱਤੀ।
ਇਸ ਮੌਕੇ ਹਾਜ਼ਰ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਸੇਤੀਆ ਨੇ ਦੱਸਿਆ ਕਿ ਮਹਿਕਮੇ ਦੇ ਕੈਬਨਿਟ ਵਜ਼ੀਰ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਦਿਸ਼ਾ ਨਿਰਦੇਸ਼ ਤੇ ਵਿਭਾਗੀ ਪ੍ਰਮੁੱਖ ਸਕੱਤਰ ਸ਼੍ਰੀ ਅਨੁਰਾਗ ਵਰਮਾ ਆਈਏਐਸ ਦੀ ਅਗਵਾਈ ਵਿੱਚ ਰਾਜ ਦੀਆਂ ਸਮੂਹ ਸਰਕਾਰੀ ਸੰਸਥਾਵਾਂ ਵੱਲੋਂ 14 ਲੱਖ ਮਾਸਕ ਬਣਾਕੇ ਕਰੋਨਾ ਵਿਰੁੱਧ ਜੰਗ ਵਿੱਚ ਇਤਿਹਾਸਕ ਯੋਗਦਾਨ ਪਾਇਆ ਗਿਆ ਹੈ ਜਿਸ ਦੀ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਵਜਾਰਤ ਦੇ ਕੈਬਨਿਟ ਵਜ਼ੀਰ ਸ਼੍ਰੀ ਮੋਹੇਂਦਰ ਨਾਥ ਪਾਂਡੇ ਨੇ ਵੀ ਇਸ ਮਾਨਵੀ ਕਾਰਜ ਦੀ ਭਰਪੂਰ ਪ੍ਰਸੰਸਾ ਕੀਤੀ ਹੈ।
ਸ਼੍ਰੀ ਸੇਤੀਆ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਐਲਾਨੇ ਮਿਸ਼ਨ ਫਤਹਿ ਨੂੰ ਘਰ ਘਰ ਪਹੁੰਚਾਉਣ ਲਈ ਵੱਖ ਵੱਖ ਤਰੀਕਿਆਂ ਨੂੰ ਅਪਨਾਉਣ ਸੰਬੰਧੀ ਸਟਾਫ਼ ਨੂੰ ਹਦਾਇਤਾਂ ਜਾਰੀ ਕਰਨ ਲਈ ਹੀ ਉਹ ਅੱਜ ਇਸ ਸੰਸਥਾ ਵਿਖੇ ਆਏ ਹਨ। ਇਸ ਮੌਕੇ ਉਨ੍ਹਾਂ ਸੰਸਥਾ ਵੱਲੋਂ ਕਰੋਨਾ ਜੰਗ ਵਿੱਚ ਨਿਭਾਈ ਅਹਿਮ ਭੂਮਿਕਾ ਸਬੰਧੀ ਵਿਜ਼ਟਰ ਬੁੱਕ ਵਿੱਚ ਆਪਣੇ ਵਿਚਾਰ ਵੀ ਦਰਜ ਕੀਤੇ।
ਇਸ ਮੌਕੇ ਹਾਜ਼ਰ ਸੰਸਥਾ ਦੇ ਪਿੰ੍ਰਸੀਪਲ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਿ ਵਿਭਾਗੀ ਉਚ ਅਧਿਕਾਰੀਆਂ ਦੀ ਸੁਚੱਜੀ ਅਗਵਾਈ ਸਦਕਾ ਹੀ ਉਹ ਕਰੋਨਾ ਜੰਗ ਵਿੱਚ ਸੰਸਥਾ ਵੱਲੋਂ 44561 ਮਾਸਕਾਂ ਦਾ ਯੋਗਦਾਨ ਪਾਉਣ ਵਿੱਚ ਸਫ਼ਲ ਹੋਏ ਹਨ। ਇਸ ਮੌਕੇ ਸ਼੍ਰੀ ਪੁਰਖਾਲਵੀ ਦੀ ਅਗਵਾਈ ਵਿੱਚ ਸਮੂਹ ਸਟਾਫ਼ ਵੱਲੋਂ ਡਾਇਰੈਕਟਰ ਸ੍ਰੀ ਸੇਤੀਆ ਨੂੰ ਇੱਕ ਯਾਦਗਾਰੀ ਚਿੰਨ੍ਹ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਉਪਰੰਤ ਸ੍ਰੀ ਪੁਰਖਾਲਵੀ ਨੇ ਡਾਇਰੈਕਟਰ ਸ਼੍ਰੀ ਸੇਤੀਆ ਨੂੰ ਭਰੋਸਾ ਦਿਵਾਇਆ ਕਿ ਉਹ ਮਿਸ਼ਨ ਫ਼ਤਹਿ ਦੀ ਕਾਮਯਾਬੀ ਲਈ ਸਮੁੱਚੇ ਸਟਾਫ਼ ਦੇ ਸਾਂਝੇ ਸਹਿਯੋਗ ਨਾਲ ਇੱਕ ਵਿਆਪਕ ਮੁਹਿੰਮ ਚਲਾਉਣਗੇ ਤਾਂ ਜੋ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਪ੍ਰਭਾਵੀ ਮਾਤ ਦਿੱਤੀ ਜਾ ਸਕੇ। ਇਸ ਮੌਕੇ ਅਨਿਲ ਗ੍ਰੋਵਰ ਰੀਜ਼ਨਲ ਡਾਇਰੈਕਟਰ ਸਕਿੱਲ ਡਿਵੈਲਪਮੈਂਟ, ਆਰਆਈਸੀ ਦੇ ਇੰਚਾਰਜ ਕੁਲਦੀਪ ਸਿੰਘ, ਸੁਪਰਡੈਂਟ ਅਵਤਾਰ ਸਿੰਘ, ਰਾਕੇਸ਼ ਡੱਲਾ, ਵਰਿੰਦਰਪਾਲ ਸਿੰਘ ਖਾਲਸਾ, ਪਲੇਸਮੈਂਟ ਅਫ਼ਸਰ ਪਰਮਜੀਤਪਾਲ ਸਿੰਘ, ਸ੍ਰੀਮਤੀ ਉਪਾਸਨਾ ਅੱਤਰੀ, ਸ੍ਰੀਮਤੀ ਦਰਸ਼ਨਾ ਕੁਮਾਰੀ, ਸ੍ਰੀਮਤੀ ਅਮਿੰ੍ਰਤਬੀਰ ਕੌਰ ਹੁੰਦਲ, ਸ੍ਰੀਮਤੀ ਜਸਵੀਰ ਕੌਰ, ਸ੍ਰੀਮਤੀ ਰਜਨੀ ਬੰਗਾ, ਕੁਮਾਰੀ ਅਲਕਾ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।

Load More Related Articles

Check Also

Mann Govt in Action: Minister Ravjot Singh Cracks Down on Civic Negligence, Orders Swift Clean-Up in Dera Bassi

Mann Govt in Action: Minister Ravjot Singh Cracks Down on Civic Negligence, Orders Swift C…