ਖੂਨਦਾਨੀਆਂ ਤੇ ਕੈਂਪ ਪ੍ਰਬੰਧਕਾਂ ਨੂੰ ਅਣਗੌਲਿਆਂ ਕਰ ਰਹੀ ਹੈ ਸਰਕਾਰ: ਹਰਦੀਪ ਸਨੌਰ

‘ਰਾਸ਼ਟਰੀ ਖੂਨਦਾਨ ਦਿਵਸ’ ਮੌਕੇ ਖੂਨਦਾਨੀਆਂ ਨੂੰ ਸਨਮਾਨ ਵੀ ਨਹੀਂ ਦੇ ਸਕੀ ਕੈਪਟਨ ਸਰਕਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਪਟਿਆਲਾ, 20 ਦਸੰਬਰ:
ਪੰਜਾਬ ਅੰਦਰ ਸਵੈਇੱਛੂਕ ਖੂਨਦਾਨ ਸੇਵਾ ਦੀ ਰੀੜ੍ਹ ਦੀ ਹੱਡੀ ਮਹਾਨ ਖੂਨਦਾਨੀ ਅਤੇ ਖੂਨਦਾਨ ਕੈਂਪ ਪ੍ਰਬੰਧਕਾਂ ਨੂੰ ਸੂਬਾ ਸਰਕਾਰ ਵੱਲੋਂ ਲਗਾਤਾਰ ਅਣਗੋਲਿਆਂ ਕੀਤਾ ਜਾ ਰਿਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖੂਨਦਾਨ ਸੇਵਾ ਵਿੱਚ ਸਰਗਰਮ ਮਿਸ਼ਨ ਲਾਲੀ ਤੇ ਹਰਿਆਲੀ ਦੇ ਮੋਢੀ ਹਰਦੀਪ ਸਿੰਘ ਸਨੌਰ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬੇਸ਼ੱਕ ਖੂਨਦਾਨ ਦੀ ਉਪਲਬਧਤਾ ਨੂੰ ਨਜ਼ਦੀਕੀ ਬਲੱਡ ਬੈਂਕ ਵਿਚ ਮੁਹੱਈਆ ਕਰਵਾ ਕੇ ਮਰੀਜ਼ਾਂ ਦੀ ਜਾਨ ਬਚਾਉਣ ਵਿਚ ਸਹਾਈ ਹੋਣ ਵਾਲੇ ‘ਈ-ਰਕਤ ਕੋਸ਼ ਪੋਰਟਲ’ ਦੀ ਸ਼ੁਰੂਆਤ ਕੀਤੀ ਗਈ ਹੈ। ਪਰ ਇਸ ਸਮੁੱਚੀ ਸੇਵਾ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਸਵੈਇੱਛੂਕ ਖੂਨਦਾਨੀ ਅਤੇ ਖੂਨਦਾਨ ਕੈਂਪ ਪ੍ਰਬੰਧਕਾਂ ਦੀ ਅਣਦੇਖੀ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਲਗਾਉਂਦੀ ਹੈ।
ਸ੍ਰੀ ਹਰਦੀਪ ਸਿੰਘ ਸਨੌਰ ਨੇ ਦੱਸਿਆ ਕਿ ‘ਰਾਸ਼ਟਰੀ ਖੂਨਦਾਨ ਦਿਵਸ’ ਹਰ ਸਾਲ 1 ਅਕਤੂਬਰ ਨੂੰ ਮਨਾਇਆ ਜਾਂਦਾ ਹੈ, ਪਰ ਇਸ ਵਾਰ ਗੁਰਦਾਸਪੁਰ ਜਿਮਨੀ ਚੋਣ ਹੋਣ ਕਾਰਨ ਇਹ ਸਮਾਗਮ ਰਾਜਨੀਤੀ ਦੀ ਭੇਂਟ ਚੜ੍ਹ ਕੇ ਰਹਿ ਗਿਆ ਅਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਮਾਜ ਸੇਵੀ ਸੰਸਥਾਵਾਂ ਨੂੰ ਸਹੂਲਤਾਂ ਦੇਣ ਦੇ ਵਾਅਦੇ ਕਰਨ ਵਾਲੀ ਸਰਕਾਰ ਸਮਾਜ ਸੇਵੀ ਸੰਸਥਾਵਾਂ ਨੂੰ ਸਨਮਾਨ ਦੇਣ ਵਿਚ ਵੀ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਹਸਪਤਾਲਾਂ ਵਿਚ ਦਾਖਲ ਸਾਰੇ ਮਰੀਜ਼ਾਂ ਲਈ ਬਲੱਡ ਬੈਂਕ ਵਲੋਂ ਜਾਰੀ ਕੀਤੇ ਜਾਂਦੇ ਬਲੱਡ ਦੇ ਟੈਸਟਾਂ ਦੀ ਫੀਸ ਮੁਆਫ ਕਰਨ ਲਈ ਮੁੱਖ ਮੰਤਰੀ ਤੇ ਸਿਹਤ ਮੰਤਰੀ ਨੂੰ ਮੰਗ ਪੱਤਰ ਦੇ ਚੁੱਕੇ ਹਨ ਪਰ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ‘ਅਣਗੌਲੇ’ ਜਾਣ ਦੀ ਨੀਤੀ ਕਾਰਨ ਸਵੈਇੱਛੂਕ ਖੂਨਦਾਨ ਸੇਵਾ ਕਰਨ ਵਾਲੇ ਵਲੰਟੀਅਰਾਂ ਦੇ ਜਜਬੇ ਨੂੰ ਢਾਹ ਲੱਗ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਸੂਬਾ ਪੱਧਰ ਤੇ ਜਿਲ੍ਹਾ ਪੱਧਰ ਤੇ ਮਹੀਨਾਵਾਰ ਜਾਂ ਤਿਮਾਹੀ ਮੀਟਿੰਗਾਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਖੂਨਦਾਨੀਆਂ, ਕੈਂਪ ਪ੍ਰਬੰਧਕਾਂ ਤੇ ਬਲੱਡ ਬੈਂਕਾਂ ਵਿੱਚ ਨੇੜਤਾ ਹੋਵੇ ਤੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲਣ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…