ਸਰਕਾਰੀ ਸਕੂਲਾਂ ਵਿੱਚ 5 ਰਾਖਵੀਂ ਛੁੱਟੀਆਂ ਬਾਰੇ ਦੁਵਿਧਾ ਦੂਰ ਹੋਈ: ਗੌਰਮਿੰਟ ਲੈਕਚਰਾਰ ਯੂਨੀਅਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਫਰਵਰੀ:
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਾਕਮ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੰਜ ਰਾਖਵੀਂਆਂ ਛੁੱਟੀਆਂ ਦੀ ਬਜਾਏ ਲੋਕਲ ਅਤੇ 4 ਅੱਧੇ ਦਿਨ ਦੀ ਛੁੱਟੀਆਂ ਦਾ ਮੁੱਦਾ ਉਠਾਉਣ ਤੇ ਡਾਈਰੈਕਟਰ ਸਕੂਲ ਸਿੱਖਿਆ ਵਿਭਾਗ ਸ੍ਰੀ ਪਰਮਜੀਤ ਸਿੰਘ ਵੱਲੋਂ ਛੁੱਟੀਆਂ ਨੂੰ 20 ਫਰਵਰੀ 2018 ਤੱਕ ਈ.ਪੰਜਾਬ ਪੋਰਟਲ ’ਤੇ ਭਰਨ ਸੰਬੰਧੀ ਪੱਤਰ ਜਾਰੀ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜਸਵੀਰ ਸਿੰਘ ਗੋਸਲ ਨੇ ਕਿਹਾ ਕਿ ਹੁਣ ਸਰਕਾਰੀ ਸਕੂਲ਼ਾ ਲੋਕਲ ਛੁੱਟੀਆਂ ਅਤੇ ਬਾਦ ਦੁਪਹਿਰ ਅੱਧੇਦਿਨ ਦੀਆਂ ਛੁੱਟੀਆਂ ਬਾਰੇ ਦੁਬਿਧਾ ਖਤਮ ਹੋ ਗਈ ਹੈ। ਸਕੂਲ ਮੁੱਖੀ ਜਾਰੀ ਛੁੱਟੀਆਂ ਦੀ ਸੂਚੀ ਵਿੱਚੋਂ ਚੁਣ ਕੇ ਈ.ਪੰਜਾਬ ਪੋਟਰਲ ਤੇ ਛੁੱਟੀਆਂ ਪ੍ਰਵਾਨ ਕਰਾ ਕੇ ਭਰਣ ਨਾਲ ਛੁੱਟੀਆਂ ਕਰ ਸਕਦੇ ਹਨ।
ਜਥੇਬੰਦੀ ਇਸ ਬਾਰੇ ਪੱਤਰ ਜਾਰੀ ਕਰਨ ਲਈ ਮੰਗ ਕਰਦੀ ਹੈ ਕਿ ਬੱਚਾ ਸੰਭਾਲ ਛੁੱਟੀ ਪ੍ਰਵਾਨ ਕਰਨ ਅਧਿਕਾਰ ਡੀ.ਡੀ.ਓ ਪੱਧਰ ਤੇ ਕੀਤਾ ਜਾਵੇ। ਇਸ ਮੌਕੇ ਸੁਖਦੇਵ ਲਾਲ ਬੱਬਰ, ਸੁਰਿੰਦਰ ਭਰੂਰ, ਇਕਬਾਲਸਿੰਘ, ਅਮਰੀਕ ਸਿੰਘ, ਜਸਵੀਰ ਸਿੰਘ ਗੋਸਲ, ਹਰਜੀਤ ਸਿੰਘ ਬਲਾੜੀ, ਨਰਿੰਦਰ ਸਿੰਘ ਬਰਗਾਨ, ਗੁਰਪ੍ਰੀਤ ਸਿੰਘ ਬਠਿੰਡਾ, ਮੇਜਰ ਸਿੰਘ, ਬਲਰਾਜ ਸਿੰਘ ਗੁਰਦਾਸਪੁਰ ਅਤੇ ਗੁਰਚਰਨ ਸਿੰਘ ਸਲਾਹਕਾਂਰ ਚਰਨ ਦਾਸ, ਸਰਪ੍ਰਸਤ ਸੁਖਦੇਵ ਸਿੰਘ ਰਾਣਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…