Share on Facebook Share on Twitter Share on Google+ Share on Pinterest Share on Linkedin ਸਰਕਾਰੀ ਮੈਰੀਟੋਰੀਅਸ ਸਕੂਲ ਸੈਕਟਰ-70 ਦੇ ਵਿਦਿਆਰਥੀਆਂ ਨੇ ਖੇਡਾਂ ਵਿੱਚ ਮੱਲ੍ਹਾਂ ਮਾਰੀਆਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਕਤੂਬਰ: ਇੱਥੋਂ ਦੇ ਸੈਕਟਰ-78 ਦੇ ਸਪੋਰਟਸ ਕੰਪਲੈਕਸ ਵਿਖੇ ਹੋਈ ਜਿਲ੍ਹਾ ਪੱਧਰੀ ਐਥਲੈਟਿਕ ਮੀਟ ਵਿੱਚ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀਆਂ ਨੇ ਅੰਡਰ 19 ਖੋ-ਖੋ ਵਿੱਚ ਕੁੜੀਆਂ ਦੀ ਟੀਮ (ਨਵਜੋਤ ਕੌਰ, ਦੀਪਾਲੀ, ਹਰਮਨਪ੍ਰੀਤ ਕੌਰ, ਪੂਜਾ, ਕਸ਼ਿਸ਼, ਲਵਪ੍ਰੀਤ, ਜਸਵੀਰ ਕੌਰ, ਵੰਦਨਾ, ਬੇਅੰਤ, ਵਨੀਤਾ, ਪਰਨੀਤ ਅਤੇ ਮਨੀਸ਼ਾ) ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਅੰਡਰ 19 ਚੈਸ ਵਿੱਚ ਮੁੰਡਿਆਂ ਦੀ ਟੀਮ (ਰਮਨਦੀਪ, ਸੌਰਵ, ਰਮਨਦੀਪ, ਫਿਲਪਸ ਅਤੇ ਦਿਲਰਾਜ ਸਿੰਘ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਮੈਰੀਟੋਰੀਅਸ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਰਿਤੂ ਸ਼ਰਮਾ ਅਤੇ ਡੀਪੀਈ ਸ੍ਰੀਮਤੀ ਨਰਿੰਦਰ ਕੌਰ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੰਡਿਆਂ ਦੀ ਅੰਡਰ 19 ਦੀ ਟੀਮ ਦੇ ਦੋ ਖਿਡਾਰੀਆਂ (ਹਰਜਿੰਦਰ ਤੇ ਰਾਹੁਲ) (ਮੁਹਾਲੀ ਜੋਨ) ਨੇ ਬੈਡਮਿੰਟਨ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਮੈਰੀਟੋਰੀਅਸ ਸਕੂਲ ਦੇ ਅੰਡਰ 19 ਬਾਸਕਟਬਾਲ ਟੀਮ ਦੇ ਛੇ ਖਿਡਾਰੀਆਂ (ਰਾਜ, ਰਣਜੀਤ, ਪਰਦੀਪ, ਮਨੀਸ਼, ਸੁੱਖਾ ਸਿੰਘ ਅਤੇ ਮਨੀਸ਼) (ਮੁਹਾਲੀ ਜੋਨ) ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ 19 ਬਾਸਕਟਬਾਲ ਟੀਮ ਦੀਆਂ ਚਾਰ ਖਿਡਾਰਨਾਂ (ਲਵਪ੍ਰੀਤ, ਜਸਪ੍ਰੀਤ, ਰੁਚਿਕਾ ਅਤੇ ਪੂਜਾ) (ਮੁਹਾਲੀ ਜੋਨ) ਨੇ ਜਿਲ੍ਹਾ ਪੱਧਰ ਤੇ ਦੂਜਾ ਸਥਾਨ ਹਾਸਲ ਕੀਤਾ। ਬੁਲਾਰੇ ਨੇ ਦੱਸਿਆ ਕਿ ਸਟੇਟ ਪੱਧਰ ਲਈ ਖੋ-ਖੋ ਦੀ ਟੀਮ ਲਈ 7 ਕੁੜੀਆਂ (ਨਵਜੋਤ ਕੌਰ, ਦੀਪਾਲੀ, ਹਰਮਨਪ੍ਰੀਤ ਕੌਰ, ਪੂਜਾ, ਕਸ਼ਿਸ਼, ਲਵਪ੍ਰੀਤ ਅਤੇ ਮਨੀਸ਼ਾ), ਤਾਈਕਵਾਂਡੋ ਲਈ 4 ਲੜਕੀਆਂ (ਗੁਰਨੇਹਾ, ਮਨਪ੍ਰੀਤ, ਅਮਨਦੀਪ ਅਤੇ ਮਨਜੋਤ), ਵਾਲੀਵਾਲ ਲਈ 1 ਲੜਕਾ (ਦਿਲਪ੍ਰੀਤ ਸਿੰਘ), ਬਾਸਕਟਬਾਲ ਲਈ 2 ਲੜਕੇ (ਰਾਜ ਸਿੰਘ ਤੇ ਰਣਜੀਤ ਸਿੰਘ), ਚੈਸ ਅੰਡਰ 19 ਦੇ ਤਿੰਨ ਲੜਕੇ (ਰਮਨਦੀਪ, ਸੌਰਵ ਅਤੇ ਰਮਨਦੀਪ) ਅਤੇ ਕਬੱਡੀ ਦੀ ਅੰਡਰ 17 ਦੀ ਟੀਮ ਲਈ ਇੱਕ ਖਿਡਾਰੀ (ਆਰਿਅਨ ਭੱਟ) ਚੁਣੇ ਗਏ ਹਨ। 4ਗ100 ਮੀਟਰ ਰਿਲੇਅ (ਦੀਪਾਲੀ, ਗੁਰਪ੍ਰੀਤ, ਮੁਸਕਾਨ ਅਤੇ ਮਨਪ੍ਰੀਤ), 400 ਮੀਟਰ ਦੀ ਦੌੜ (ਜਸਵੀਰ ਕੌਰ) ਅਤੇ ਤੀਹਰੀ ਛਾਲ (ਪੂਜਾ) ਵਿਚ ਕੁੜੀਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ। ਹੈਮਰ ਥਰੋਅ ਵਿਚ ਕੁੜੀਆਂ ਨੇ ਪਹਿਲਾ (ਜਸਵੀਰ ਕੌਰ) ਤੇ ਤੀਜਾ ਸਥਾਨ (ਗੁਰਸਿਮਰਨ ਕੌਰ) ਪ੍ਰਾਪਤ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ