nabaz-e-punjab.com

ਮੁਹਾਲੀ ਦੇ ਸਰਕਾਰੀ ਮਾਡਲ ਅਤੇ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀ ਮੈਰਾਥਨ ਦੌੜ ਕਰਵਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੁਲਾਈ:
ਪੰਜਾਬ ਸਰਕਾਰ ਵੱਲੋਂ ਚਲਾਏ ਗਏ ਖੇਲੋ ਪੰਜਾਬ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਫੇਜ਼-7 ਦੇ ਵਿਦਿਆਰਥੀਆਂ ਨੇ ਮੈਰਾਥਨ ਦੌੜ ਵਿੱਚ ਹਿੱਸਾ ਲਿਆ। ਇੱਥੇ ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ ਨੇ ਵਿਦਿਆਰਥੀਆਂ ਦੀ ਮੈਰਾਥਨ ਦੌੜ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਖ਼ੁਦ ਵੀ ਦੌੜ ਲਗਾ ਕੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ। ਇਸ ਮੌਕੇ ਨਸ਼ਿਆਂ ਦੇ ਖ਼ਿਲਾਫ਼ ਸਕੂਲੀ ਬੱਚਿਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ। ਖੋ ਖੋ, ਕੋਟਲਾ ਛਪਾਕੀ, ਛਟਾਪੂ, ਛੂਹਣ ਛਪਾਈ, ਰੁਪਾਲ ਚੁੱਕਣਾ, ਆਦਿ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਡਪਈਓ ਦਫ਼ਤਰ ਤੋਂ ਪ੍ਰਿਤਪਾਲ ਸਿੰਘ, ਪੀਟੀਆਈ ਭੁਪਿੰਦਰ ਸਿੰਘ ਗਰੇਵਾਲ, ਸੰਦੀਪ ਸਿੰਘ ਨੇ ਵੀ ਹਿੱਸਾ ਲਿਆ।
ਉਧਰ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼-3ਬੀ1 ਵੱਲੋਂ ਮੈਰਾਥਨ ਦੌੜ ਕਰਵਾਈ ਗਈ। ਜਿਸ ਨੂੰ ਪ੍ਰਿੰਸੀਪਲ ਸ੍ਰੀਮਤੀ ਗਿੰਨੀ ਦੁੱਗਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਰੈਲੀ ਸਕੂਲ ਤੋਂ ਸ਼ੁਰੂ ਹੋ ਕੇ ਚਾਵਲਾ ਚੌਂਕ ਫੇਜ਼-7 ਵਾਈਪੀਐਸ ਚੌਂਕ ਹੁੰਦੇ ਹੋਏ ਵਾਪਿਸ ਫੇਜ਼-3ਏ, ਫੇਜ਼-3ਬੀ1 ਰਹੇੜੀ ਮਾਰਕੀਟ ਹੁੰਦੀ ਹੋਈ ਵਾਪਿਸ ਸਕੂਲ ਵਿੱਚ ਪਰਤੀ। ਪ੍ਰਿੰਸੀਪਲ ਸ੍ਰੀਮਤੀ ਗਿੰਨੀ ਦੁੱਗਲ ਵੱਲੋਂ ਬੱਚਿਆਂ ਨੂੰ ਇਸ ਦੀ ਮਹੱਤਤਾ ਤੋੱ ਜਾਣੂ ਕਰਵਾਇਆ ਅਤੇ ਟਰੈਫ਼ਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਜਨਕ ਰਾਜ ਅਤੇ ਕੁਲਵਿੰਦਰ ਸਿੰਘ ਵੱਲੋਂ ਬੱਚਿਆਂ ਨੂੰ ਟਰੈਫ਼ਿਕ ਨਿਯਮਾਂ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਗਿਆ। ਸ੍ਰੀਮਤੀ ਵੀਨਾ ਜੰਮੂ ਨੇ ਦੱਸਿਆ ਕਿ ਇਸ ਮੈਰਾਥਨ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੜਕੀਆਂ ਦੀ 3 ਕਿੱਲੋ ਮੀਟਰ ਅਤੇ ਲੜਕਿਆਂ ਦੀ 5 ਕਿੱਲੋਮੀਟਰ ਦੌੜ ਕਰਵਾਈ ਗਈ ਉਦੇਸ਼ ਬੱਚਿਆਂ ਨੂੰ ਤੰਦਰੁਸਤ ਜੀਵਨ ਜਾਂਚ ਸਿਖਾਉਣਾ ਸੀ। ਇਸ ਮੈਰਾਥਨ ਵਿੱਚ ਇਸ ਸਕੂਲ ਦੇ ਲਗਭਗ 750 ਵਿਦਿਆਰਥੀ ਅਤੇ ਲਗਭਗ 70 ਅਧਿਆਪਕਾਂ ਵੱਲੋੱ ਹਿੱਸਾ ਲਿਆ ਗਿਆ। ਜੋ ਅਧਿਆਪਕ ਦੌੜ ਲਗਾਉਣ ਤੋੱ ਅਸਮਰਥ ਸਨ, ਉਨ੍ਹਾਂ ਵੱਲੋੱ ਵਿਦਿਆਰਥੀਆਂ ਨੂੰ ਅਲੱਗ ਅਲੱਗ ਕਿਰਿਆਵਾਂ ਭਾਸ਼ਣ ਪ੍ਰਤੀਯੋਗਤਾ, ਪੇੱਟਿੰਗ ਮੁਕਾਬਲਾ, ਗੀਤ ਮੁਕਾਬਲਾ ਅਤੇ ਵੱਚ-ਵੱਖ ਖੇਡਾਂ ਕਰਵਾਇਆ ਗਈਆਂ।
ਇਸ ਸਕੂਲ ਦੀ ਅਧਿਆਪਕਾ ਸ੍ਰੀਮਤੀ ਰੇਨੂੰ ਬਾਲਾ ਵੱਲੋੱ ਨਸ਼ਿਆਂ ਤੇ ਭਾਸ਼ਣ ਦਿੱਤਾ ਗਿਆ ਜਿਸ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋੱ ਜਾਣੂ ਕਰਵਾਇਆ ਗਿਆ ਅੰਤ ਵਿੱਚ ਸਮੂਹ ਸਟਾਫ ਵੱਲੋੱ ਪ੍ਰਿੰਸੀਪਲ ਮੈਡਮ ਦੀ ਰਹਿਨੁਮਾਈ ਹੇਠ ਹਰ ਵਰਗ ਵਿੱਚ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਅੱਧੀ ਛੁੱਟੀ ਤੋਂ ਬਾਅਦ ਵਿਰਾਸਤੀ ਖੇਡਾਂ, ਛੂਹਾ ਛੂਹਾਈ, ਕੋਕਲਾ ਛਪਾਕੀ, ਅੰਨਾ ਝੋਟਾ ਆਦਿ ਕਰਵਾਈਆ ਗਈਆਂ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…