
ਲਾਇਨਜ ਕਲੱਬ ਵੱਲੋਂ ਗਾਂਧੀ ਜੈਅੰਤੀ ਮੌਕੇ ਸਰਕਾਰੀ ਮਾਡਲ ਸਕੂਲ ਦੀ ਕੀਤੀ ਸਫ਼ਾਈ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 2 ਅਕਤੂਬਰ:
ਗਾਂਧੀ ਜੈਅੰਤੀ ਮੌਕੇ ਅੱਜ ਲਾਇਨਜ਼ ਕਲੱਬ ਖਰੜ ਸਿਟੀ, ਲੀੲੋ ਕਲੱਬ ਖਰੜ ਸਿਟੀ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਦੇ ਐਨ.ਐਸ.ਐਸ.ਯੂਨਿਟ ਵੱਲੋਂ ਸਾਂਝੇ ਤੌਰ ਤੇ ਸਕੂਲ ਗਰਾਊਡ, ਕਿਆਰੀਆਂ, ਕੈਮੀਕਲ ਲੈਬ, ਰਿਹਾਇਸ਼ੀ ਕੰਪਲੈਕਸ ਘਾਅ ਫੂਸ ਅਤੇ ਸਫਾਈ ਕੀਤੀ ਗਈ। ਕਲੱਬ ਦੇ ਪ੍ਰਧਾਨ ਗੁਰਮੁੱਖ ਸਿੰਘ ਮਾਨ,ਸਕੱਤਰ ਹਰਬੰਸ ਸਿੰਘ ਤੇ ਜੋਨ ਚੇਅਰਮੈਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਕਲੱਬ, ਐਨ.ਐਸ.ਐਸ.ਯੂਨਿਟ ਵਲੋਂ ਸਿਵਲ ਹਸਪਤਾਲ ਖਰੜ ਦੇ ਏਰੀਆ ਦੀ ਵੀ ਸਫਾਈ ਕਰਵਾਈ ਜਾਵੇਗੀ। ਕਲੱਬ ਵਲੋਂ ਇਸ ਮੌਕੇ ਬੱਚਿਆਂ ਲਈ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਇਸ ਮੌਕੇ ਪੀ.ਡੀ.ਜੀ. ਪ੍ਰੀਤਕੰਵਲ ਸਿੰਘ, ਡਾ. ਕੁਲਵਿੰਦਰ ਸਿੰਘ ਸਰਪੰਚ ਰਕੌਲੀ,ਵਨੀਤ ਜੈਨ,ਵਿਨੋਦ ਕੁਮਾਰ, ਡਿਸਟ੍ਰਿਕਟ ਕੈਬਨਿਟ ਪਬਲੀਕੇਸ਼ਨ ਸਕੱਤਰ ਦਵਿੰਦਰ ਗੁਪਤਾ, ਸੁਭਾਸ ਅਗਰਵਾਲ, ਸਕੂਲ ਅਧਿਆਪਕ ਕਮਲਜੀਤ ਕੌਰ, ਐਨ.ਐਸ.ਐਸ.ਯੂਨਿਟ ਦੇ ਇੰਚਾਰਜ਼ ਰਾਮ ਆਸਰਾ ਸਮੇਤ ਵਲੰਟੀਅਰ ਹਾਜ਼ਰ ਸਨ।