ਸਰਕਾਰੀ ਅਣਦੇਖੀ: ਮੁਲਾਜ਼ਮ ਮੰਗਾਂ ਨੂੰ ਲੈ ਕੇ ਚੱਪੜਚਿੜੀ ਜੰਗੀ ਯਾਦਗਾਰੀ ਤੋਂ ਜਥਾ ਮਾਰਚ ਸ਼ੁਰੂ

ਨਬਜ਼-ਏ-ਪੰਜਾਬ, ਮੁਹਾਲੀ, 9 ਅਗਸਤ:
ਮੁਲਾਜ਼ਮ ਵਰਗ ਦੀ ਸਿਰਮੌਰ ਸੰਸਥਾ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਅਤੇ ਕੇਂਦਰੀ ਸਰਕਾਰ ਦੇ ਮੁਲਾਜ਼ਮਾਂ ਅਤੇ ਕਾਮਿਆਂ ਦੀ ਕਨਫੈਡਰੇਸ਼ਨ ਦੇ ਸਾਂਝੇ ਸੱਦੇ ’ਤੇ ਬੁੱਧਵਾਰ ਨੂੰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਵਿਸ਼ਾਲ ਮਾਰਚ ਸ਼ੁਰੂ ਕੀਤਾ ਗਿਆ। ਇੱਥੋਂ ਦੇ ਇਤਿਹਾਸਕ ਨਗਰ ਚੱਪੜਚਿੜੀ ਜੰਗੀ ਯਾਦਗਾਰ ਤੋਂ ਜੈਕਾਰਿਆਂ ਦੀ ਗੂੰਜ ਵਿੱਚ ਸ਼ੁਰੂ ਹੋਏ ਇਸ ਜਥਾ ਮਾਰਚ ਦੀ ਅਗਵਾਈ ਜਥੇਬੰਦੀ ਦੇ ਸੂਬਾ ਆਗੂ ਸੁਖਵਿੰਦਰ ਸਿੰਘ ਚਾਹਲ ਤੇ ਗੁਰਬਿੰਦਰ ਸਿੰਘ ਚੰਡੀਗੜ੍ਹ ਨੇ ਕੀਤੀ। ਇਹ ਜਥਾ ਮਾਰਚ ਚੱਪੜਚਿੜੀ ਤੋਂ ਚੱਲ ਕੇ ਵੱਖ-ਵੱਖ ਇਤਿਹਾਸਕ ਸਥਾਨਾਂ ’ਤੇ ਜਾਵੇਗਾ। ਜਿਨ੍ਹਾਂ ਵਿੱਚ ਜੱਲਿਆਂਵਾਲਾ ਬਾਗ (ਅੰਮ੍ਰਿਤਸਰ), ਖਟਕੜ ਕਲਾਂ (ਜਲੰਧਰ), ਹੁਸੈਨੀਵਾਲਾ (ਫਿਰੋਜ਼ਪੁਰ) ਸ਼ਾਮਲ ਹਨ। ਅੱਜ ਚੱਪੜਚਿੜੀ ਤੋਂ ਚਲ ਕੇ ਇਹ ਜਥਾ ਮਾਰਚ ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚੇਗਾ। ਜਿੱਥੋਂ ਪਟਿਆਲਾ ਤੋਂ ਹੁੰਦਾ ਹੋਇਆ ਸੰਗਰੂਰ ਦੇ ਇਤਿਹਾਸਕ ਨਗਰ ਸੁਨਾਮ ਵਿੱਚ ਸ਼ਹੀਦ ਊਧਮ ਸਿੰਘ ਦੇ ਬੁੱਤ ਕੋਲ ਪਹੁੰਚ ਕੇ ਸੰਪੂਰਨ ਹੋਵੇਗਾ।
ਇਸ ਜਥਾ ਮਾਰਚ ਵਿੱਚ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੂਬਾ ਕਨਵੀਨਰ ਕਰਮ ਸਿੰਘ ਧਨੋਆ, ਜ਼ਿਲ੍ਹਾ ਪ੍ਰਧਾਨ ਕਰਮਾਪੁਰੀ, ਸੂਬਾਈ ਆਗੂ ਤੇਜਿੰਦਰ ਸਿੰਘ ਬਾਬਾ, ਅਧਿਆਪਕ ਆਗੂ ਰਜਿੰਦਰ ਸਿੰਘ ਰਾਜਨ ਖਮਾਣੋਂ, ਅਜਮੇਰ ਸਿੰਘ ਲੌਂਗੀਆਂ, ਸਰਬਜੀਤ ਸਿੰਘ ਚਤਾਮਲੀ, ਬਾਗਬਾਨੀ ਵਿਭਾਗ ਦੇ ਪ੍ਰਧਾਨ ਸਰੇਸ਼ ਠਾਕੁਰ, ਹਨੂਮਾਨ ਪ੍ਰਸ਼ਾਦ, ਸ਼ਵੇਂਦਰ ਕੁਮਾਰ, ਗੌਰਮਿੰਟ ਟੀਚਰ ਯੂਨੀਅਨ ਦੇ ਆਗੂ ਰਵਿੰਦਰ ਸਿੰਘ ਪੱਪੀ, ਮਨਪ੍ਰੀਤ ਸਿੰਘ, ਛੱਤਬੀੜ ਚਿੱੜੀਆ ਘਰ ਦੇ ਪ੍ਰਧਾਨ ਪ੍ਰਧਾਨ ਅਮਨਦੀਪ ਸਿੰਘ ਛੱਤ, ਲਖਵਿੰਦਰ ਸਿੰਘ ਬਨੂੜ, ਚੇਅਰਮੈਨ ਸ਼ਿੰਦਰਪਾਲ, ਜੰਗਲਾਤ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸੁਲੱਖਣ ਸਿੰਘ ਸਿਸਵਾਂ , ਮਨਿੰਦਰ ਸਿੰਘ ਚੰਡੀਗੜ੍ਹੀਆਂ, ਮਿਡ-ਡੇਅ-ਮੀਲ ਵਰਕਰ ਯੂਨੀਅਨ ਦੀ ਪ੍ਰਧਾਨ ਕੁਲਵਿੰਦਰ ਕੌਰ, ਜੀਟੀਯੂ ਦੇ ਸਾਬਕਾ ਪ੍ਰੈਸ ਸਕੱਤਰ ਹਰਨੇਕ ਸਿੰਘ ਮਾਵੀ, ਜਸਮੇਰ ਸਿੰਘ ਦੇਸੂਮਾਜਰਾ, ਅਦਾਰਾ ਮੁਲਾਜ਼ਮ ਲਹਿਰ ਤੋਂ ਡਾ. ਹਜ਼ਾਰਾ ਸਿੰਘ ਚੀਮਾ ਅਤੇ ਰਾਮ ਕਿਸ਼ਨ ਧੁਨਕੀਆ ਨੇ ਸ਼ਿਰਕਤ ਕੀਤੀ।
ਇਸ ਮੂਕੇ ਬੁਲਾਰਿਆਂ ਨੇ ਮੁਲਾਜ਼ਮ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਮਾਣਭੱਤਾ ਅਤੇ ਇੰਨਸੈਟਿਵ ਤੇ ਕੰਮ ਕਰਦੇ ਵਰਕਰਾਂ ਦੇ ਭੱਤੇ ਵਿੱਚ ਮਹਿੰਗਾਈ ਅਨੁਸਾਰ ਤਰਕਸੰਗਤ ਵਾਧਾ ਕਰਨਾ, ਲੰਮੇ ਸਮੇਂ ਤੋਂ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਸਾਰੇ ਕੱਚੇ ਕਾਮਿਆਂ ਨੂੰ ਫੌਰੀ ਰੈਗੂਲਰ ਸਕੇਲਾ ’ਤੇ ਪੱਕੇ ਕੀਤੇ ਜਾਣ, ਪੈਨਸ਼ਨਰਾਂ ਨੂੰ ਪੈਨਸ਼ਨ 2.59 ਦੇ ਗੁਣਾਕ ਨਾਲ ਰਿਵਾਇਜ ਕੀਤੀ ਜਾਵੇ। ਵੱਖ-ਵੱਖ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਰੈਗੂਲਰ ਸਕੇਲਾ ’ਤੇ ਭਰਤੀ ਕਰਕੇ ਪੂਰਾ ਕੀਤਾ ਜਾਵੇ। ਵਿਭਾਗਾਂ ਦਾ ਨਿੱਜੀਕਰਨ ਕਰਨਾ ਬੰਦ ਕਰਨ ਸਮੇਤ ਪ੍ਰੋਬੇਸ਼ਨ ਪੀਰੀਅਡ ਦੌਰਾਨ ਸੇਵਾਵਾਂ ਨੂੰ ਸਾਰੇ ਲਾਭਾਂ ਲਈ ਗਿਣਿਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਉਪਰੋਕਤ ਮੰਗਾਂ ਨੂੰ ਹਮਦਰਦੀ ਨਾਲ ਨਾ ਵਿਚਾਰਿਆ ਗਿਆ ਤਾਂ ਮੁਲਾਜ਼ਮ ਵਰਗ ਵੱਡੇ ਪੱਧਰ ’ਤੇ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਵੇਗਾ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …