ਫਲੈਟ ਬਣਾਉਣ ਵਾਲੇ ਬਿਲਡਰਾਂ ਨੂੰ ਰਾਹਤ ਦੇਣ ਲਈ ਰਜਿਸਟਰੀਆਂ ਖੋਲ੍ਹੇ ਸਰਕਾਰ: ਬੀਬੀ ਗਰਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਦਸੰਬਰ:
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੀਤ ਪ੍ਰਧਾਨ ਬੀਬੀ ਲਖਵਿੰਦਰ ਕੌਰ ਗਰਚਾ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਘੱਟ ਉਚਾਈ ਵਾਲੇ ਫਲੈਟ ਬਣਾਉਣ ਵਾਲੇ ਬਿਲਡਰਾਂ ਨੂੰ ਰਾਹਤ ਦਿੰਦੇ ਹੋਏ ਫੌਰੀ ਤੌਰ ਤੇ ਰਜਿਸਟਰੀਆਂ ਖੋਲ੍ਹੀਆਂ ਜਾਣ। ਇੱਥੇ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਬਿਲਡਰਾਂ ਦੇ ਨਕਸ਼ੇ ਖਰੜ ਨਗਰ ਕੌਂਸਲ ਨੇ ਪਾਸ ਕੀਤੇ ਹੋਏ ਹਨ। ਨਕਸ਼ੇ ਪਾਸ ਹੋਣ ਉਪਰੰਤ ਬਿਲਡਰਾਂ ਨੇ ਇਹਨਾਂ ਉਪਰ ਫਲੈਟ ਬਣਾ ਦਿੱਤੇ। ਜਦੋੱ ਇੰਨਾਂ ਨੂੰ ਵੇਚਣ ਦੀ ਵਾਰੀ ਆਈ ਤਾਂ ਨਗਰ ਕੌਂਸਲ ਨੇ ਐਨਓਸੀ ਦੇਣ ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋੱ ਪੱਤਰ ਜਾਰੀ ਕਰਕੇ ਕਿਹਾ ਗਿਆ ਹੈ ਕਿ ਇਸ ਸਬੰਧੀ ਨਵੀੱ ਪਾਲਸੀ ਲਿਆਂਦੀ ਜਾਵੇਗੀ ਪਰ ਨਵੀਂ ਪਾਲਸੀ ਦਾ ਕਿਤੇ ਵੀ ਕੁਝ ਪਤਾ ਨਹੀੱ ਹੈ।
ਉਹਨਾਂ ਕਿਹਾ ਕਿ ਖਰੜ ਵਿਖੇ ਲੋਰਾਈਜ਼ ਬਿਲਡਰਾਂ ਅਤੇ ਪ੍ਰਾਪਰਟੀ ਡੀਲਰਾਂ ਨੇ ਛੋਟੇ ਫਲੈਟਾਂ, ਜਿਨ੍ਹਾਂ ਵਿੱਚ ਜੀ +2 ਅਤੇ ਐਸ +3 ਦੇ ਫਲੈਟ ਹੁੰਦੇ ਹਨ, ਦੀ ਰਜਿਸਟਰੀ ਬੰਦ ਹੋਣ ਤੋੱ ਬਾਅਦ ਧਰਨਾ ਦਿੱਤਾ ਸੀ ਜਿਸ ਤੋੱ ਬਾਅਦ ਪਹਿਲਾਂ ਤਾਂ ਰਜਿਸਟਰੀਆਂ ਖੋਲ੍ਹ ਦਿੱਤੀਆਂ ਗਈਆਂ ਪਰ ਹੁਣ ਇਨ੍ਹਾਂ ਦੀ ਐਨਓਸੀ ਨਗਰ ਕੌਂਸਲ ਵੱਲੋੱ ਬੰਦ ਕਰ ਦਿੱਤੀ ਗਈ ਹੈ। ਇਸ ਦੇ ਖਿਲਾਫ ਨਾ ਸਿਰਫ ਖਰੜ ਬਲਕਿ ਜ਼ਿਲ੍ਹਾ ਮੁਹਾਲੀ ਦੇ ਹੋਰਨਾਂ ਸ਼ਹਿਰਾਂ ਦੇ ਪ੍ਰਾਪਰਟੀ ਡੀਲਰ ਵੀ ਧਰਨੇ ਦੇ ਰਹੇ ਹਨ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਰ ਤਰ੍ਹਾਂ ਨਾਲ ਇਹਨਾਂ ਛੋਟੇ ਬਿਲਡਰਾਂ ਦੇ ਨਾਲ ਹੈ। ਬੀਬੀ ਗਰਚਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਰ ਤਰ੍ਹਾਂ ਨਾਲ ਇਹਨਾਂ ਛੋਟੇ ਬਿਲਡਰਾਂ ਦੇ ਨਾਲ ਹੈ।
ਬੀਬੀ ਗਰਚਾ ਨੇ ਕਿਹਾ ਕਿ ਵੱਡੇ ਪੱਧਰ ਤੇ ਹਾਈ ਰਾਈਜ਼ ਬਣਾਉਣ ਵਾਲੇ ਬਿਲਡਰਾਂ ਤੇ ਫਲੈਟ ਬਹੁਤ ਮਹਿੰਗੇ ਹੁੰਦੇ ਹਨ ਜਦੋਂਕਿ ਛੋਟੇ ਫਲੈਟਾਂ ਨਾਲ ਲੋਕਾਂ ਨੂੰ ਸਸਤੇ ਵਿੱਚ ਆਪਣੇ ਸੁਪਨਿਆਂ ਦਾ ਘਰ ਮਿਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤੇਜ਼ੀ ਨਾਲ ਪ੍ਰਾਪਰਟੀ ਦੇ ਰੇਟ ਵੱਧ ਰਹੇ ਹਨ, ਉਸ ਨਾਲ ਤਾਂ ਆਮ ਆਦਮੀ ਦਾ ਘਰ ਖਰੀਦਣਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੂਰਤ ਵਿਚ ਮੱਧਵਰਗੀ ਪਰਿਵਾਰਾਂ ਲਈ ਸਸਤੇ ਫਲੈਟ ਦਾ ਇਹ ਇੱਕੋ-ਇੱਕ ਬਦਲ ਰਹਿ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਦੇ ਨਾਦਰਸ਼ਾਹੀ ਫ਼ਰਮਾਨ ਛੋਟੇ ਬਿਲਡਰਾਂ ਦਾ ਜਿਊਣਾ ਹਰਾਮ ਕਰ ਰਹੇ ਹਨ ਦੂਜੇ ਪਾਸੇ ਆਮ ਲੋਕਾਂ ਦਾ ਘਰ ਖਰੀਦਣ ਦਾ ਸੁਪਨਾ ਵੀ ਇਸ ਸਰਕਾਰ ਵੱਲੋਂ ਤੋੜਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਛੋਟੇ ਫਲੈਟ ਬਣਾਉਣ ਵਾਲੇ ਬਿਲਡਰ, ਸਰਕਾਰ ਵੱਲੋਂ ਨਵੇਂ-ਨਵੇਂ ਫ਼ਰਮਾਨ ਜਾਰੀ ਕਰਨ ਨਾਲ ਬਹੁਤ ਵੱਡੀ ਮਾਨਸਿਕ ਪ੍ਰੇਸ਼ਾਨੀ ਵਿੱਚ ਫਸ ਗਏ ਹਨ। ਉਨ੍ਹਾਂ ਕਿਹਾ ਕਿ ਜੇ ਤੁਰੰਤ ਕੋਈ ਫੈਸਲਾ ਨਾ ਲਿਆ ਗਿਆ ਤਾਂ ਇਨ੍ਹਾਂ ਫਲੈਟਾਂ ਵਿੱਚ ਆਪਣਾ ਪੈਸਾ ਲਾ ਚੁੱਕੇ ਬਿਲਡਰ ਮਾਨਸਿਕ ਪ੍ਰੇਸ਼ਾਨੀ ਵਿਚ ਕੋਈ ਵੀ ਕਦਮ ਚੁੱਕ ਸਕਦੇ ਹਨ ਅਤੇ ਇਹਨਾਂ ਦੇ ਪਰਵਾਰਾਂ ਵਿੱਚ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ ਜਿਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਫੌਰੀ ਤੌਰ ਤੇ ਇਸ ਸਬੰਧੀ ਫੈਸਲਾ ਕਰੇ ਜਿਸ ਨਾਲ ਛੋਟੇ ਬਿਲਡਰਾਂ ਨੂੰ ਵੀ ਰਾਹਤ ਮਿਲੇ ਅਤੇ ਆਮ ਲੋਕਾਂ ਦਾ ਘਰ ਖਰੀਦਣ ਦਾ ਸੁਪਨਾ ਵੀ ਪੂਰਾ ਹੋ ਸਕੇ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…