ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਬ੍ਰਿਜ ਕੋਰਸ ਦੇ ਬਾਈਕਾਟ ਦਾ ਐਲਾਨ

ਸਰਕਾਰ ਦੇ ਨਾਦਰਸ਼ਾਹੀ ਫੁਰਮਾਨ ਦੀਆਂ ਕਾਪੀਆਂ ਫੂਕੀਆਂ ਗਈਆਂ

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 2 ਜਨਵਰੀ:
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਬ੍ਰਿਜ ਕੋਰਸ ਦੇ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਤੇ ਈ.ਟੀ.ਯੂ. ਦੇ ਸਟੇਟ ਅਹੁੇਦਦਾਰ ਦੀਦਾਰ ਸਿੰਘ, ਅਵਤਾਰ ਮਾਨ, ਜਿਲਾ ਪ੍ਰਧਾਨ ਮਨੋਜ ਘਈ ਜੀ ਨੇ ਸੰਬੋਧਨ ਦੌਰਾਨ ਸਰਕਾਰ ਵਲੋਂ ਜਾਰੀ ਨਾਦਰਸ਼ਾਹੀ ਫੁਰਮਾਨ ਦੀ ਜੋਰਦਾਰ ਨਿਖੇਧੀ ਕੀਤੀ। ਅਧਿਆਪਕ ਆਗੂਆਂ ਨੇ ਦੱਸਿਆ ਕਿ ਸਰਕਾਰ ਵਲੋਂ ਹੁਣ ਜਦੋਂ ਕਿ ਅਧਿਆਪਕਾਂ ਨੂੰ ਸਕੂਲਾਂ ਵਿੱਚ ਕੰਮ ਕਰਦੇ 16 ਸਾਲ ਹੋ ਚੁੱਕੇ ਹਨ ਹੁਣ ਉਨ੍ਹਾਂ ਅਧਿਆਪਕਾਂ ਨੂੰ ਅਯੋਗ ਕਰਾਰ ਦਿੱਤਾ ਜਾ ਰਿਹਾ ਹੈ ਜੋ ਕਿ ਬਿਲਕੁਲ ਹੀ ਤਰਕਹੀਣ ਹੈ। ਇੰਨੇ ਸਾਲਾਂ ਦੀ ਸਰਵਿਸ ਦੌਰਾਨ ਅਧਿਆਪਕ ਬਹੁਤ ਸਾਰੇ ਪ੍ਰਾਇਮਰੀ ਸਿੱਖਿਆ ਨਾਲ ਸਬੰਧਿਤ ਸੈਮੀਨਾਰ, ਟ੍ਰੇਨਿੰਗ ਆਦਿ ਲੈ ਚੁੱਕੇ ਹਨ ਅਤੇ ਉਹ ਪ੍ਰਾਇਮਰੀ ਸਿੱਖਿਆ ਪ੍ਰਦਾਨ ਕਰਦੇ ਹੋਏ ਬਹੁਤ ਸਾਰੀਆਂ ਪ੍ਰਾਪਤੀਆਂ ਕਰ ਚੁੱਕੇ ਹਨ।
ਅਧਿਆਪਕ ਇਸ ਸਮੇਂ ਦੌਰਾਨ ਤਰੱਕੀਆਂ ਵੀ ਲੈ ਚੁੱਕੇ ਹਨ। ਐਲੀਮੈਂਟਰੀ ਟੀਚਰਜ਼ ਯੂਨੀਅਨ ਇਹ ਐਲਾਨ ਕਰਦੀ ਹੈ ਕਿ ਕਿਸੇ ਵੀ ਹਾਲਤ ਵਿੱਚ ਅਜਿਹੇ ਬ੍ਰਿਜ ਕੋਰਸ ਨਹੀਂ ਕੀਤੇ ਜਾਣਗੇ। ਆਉਣ ਵਾਲੇ ਸਮੇਂ ਵਿੱਚ ਅਜਿਹੇ ਫੁਰਮਾਨਾਂ ਦੇ ਖਿਲਾਫ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਜੱਥੇਬੰਦੀ ਸਰਕਾਰ ਤੋਂ ਮੰਗ ਕਰਦੀ ਹੈ ਕਿ ਬ੍ਰਿਜ ਕੋਰਸ ਕਰਨ ਸਬੰਧੀ ਜਾਰੀ ਪੱਤਰ ਤੁਰੰਤ ਵਾਪਿਸ ਲਿਆ ਜਾਵੇ। ਇਸ ਮੌਕੇ ਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਜਿਲਾ ਜਨਰਲ ਸਕੱਤਰ ਰਜਿੰਦਰ ਸਿੰਘ ਸ਼ਤਰਾਣਾ, ਜਿਲਾ ਕਮੇਟੀ ਅਹੁਦੇਦਾਰ ਜਗਮੋਹਨ ਸਹਿਗਲ, ਹਰਜੀਤ ਸਿੰਘ, ਕੁਲਦੀਪ ਭੀਖੀ, ਜਗਬੀਰ ਸਿੰਘ, ਰਣਬੀਰ ਸਿੰਘ, ਕਿਰਨ ਕੌਰ, ਪ੍ਰਵੀਨ ਸ਼ਰਮਾ, ਰਿੰਕੂ ਮੋਦਗਿੱਲ, ਗੁਰਪ੍ਰਕਾਸ਼ ਸਿੰਘ, ਸੁਖਮਨਇੰਦਰ ਸਿੰਘ, ਰੀਟਾ ਗੁਪਤਾ, ਪ੍ਰਿਅੰਕਾ, ਸੰਦੀਪ ਕੌਰ ਆਦਿ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

CM lays foundation stone of expansion of the DAC, Moga by constructing third and fourth floor

CM lays foundation stone of expansion of the DAC, Moga by constructing third and fourth fl…