Nabaz-e-punjab.com

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਵੱਲੋਂ ਰੈਸਨੇਲਾਈਜੇਸ਼ਨ ਨੀਤੀ ਜਾਰੀ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਕਤੂਬਰ:
ਗੌਰਮਿੰਟ ਸਕੂਲ ਲੈਕਚਰਾਰਜ਼ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸਰਪ੍ਰਸਤ ਸੁਖਦੇਵ ਸਿੰਘ ਰਾਣਾ ਅਤੇ ਸੂਬਾ ਪ੍ਰਧਾਨ ਹਾਕਮ ਸਿੰਘ ਵਾਲੀਆ ਦੀ ਅਗਵਾਈ ਹੇਠ ਹੋਈ। ਇਹ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਸੁਖਦੇਵ ਲਾਲ ਬੱਬਰ ਨੇ ਕਿਹਾ ਕਿ ਮੀਟਿੰਗ ਵਿੱਚ ਵਿਭਾਗ ਵੱਲੋਂ ਪੱਦਉਨਤ ਕੀਤੇ ਗਏ ਲੈਕਚਰਾਰਾਂ ਅਤੇ ਰੀਵਰਸ਼ਨ ਜ਼ੋਨ ਵਿੱਚ ਦਰਜ ਲੈਕਚਰਾਰਾਂ ਦੇ ਮੁੱਦੇ ’ਤੇ ਵਿਚਾਰ ਚਰਚਾ ਕਰਦਿਆਂ ਫੈਸਲਾ ਕੀਤਾ ਕਿ ਸਿੱਖਿਆ ਮੰਤਰੀ ਨੂੰ ਮਿਲ ਕੇ ਪਹਿਲ ਦੇ ਆਧਾਰ ’ਤੇ ਉਕਤ ਮਸਲੇ ਹੱਲ ਕਰਾਉਣ ਲਈ ਯੋਗ ਪੈਰਵੀ ਕੀਤੀ ਜਾਵੇਗੀ ਤਾਂ ਜੋ ਪਿਛਲੇ 10-11 ਸਾਲਾਂ ਤੋਂ ਕੰਮ ਕਰ ਰਹੇ ਲੈਕਚਰਾਰਾਂ ਨੂੰ ਮਾਨਸਿਕ ਤਣਾਅ ਤੋਂ ਬਚਾਇਆ ਜਾ ਸਕੇ। ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਅਧਿਆਪਕਾਂ ਦੇ ਮਸਲਿਆਂ ਨੂੰ ਹੱਲ ਕਰਾਉਣ ਲਈ ਸੂਬਾ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ ਅਤੇ ਹਾਈ ਕੋਰਟ ਵਿੱਚ ਅਪੀਲ ਕੀਤੀ ਜਾਵੇਗੀ। ਮੀਤ ਪ੍ਰਧਾਨ ਅਮਨ ਸ਼ਰਮਾ ਨੇ ਸਕੂਲਾਂ ਵਿੱਚ ਹੋ ਰਹੇ ਵਿਦਿਆ ਦੇ ਸੁਧਾਰਾਂ ਅਤੇ ਵਿਦਿਆਰਥੀਆਂ ਦੀ ਗਿਣਤੀ ਦੇ ਵਾਧੇ ਨੂੰ ਵਿਭਾਗ ਵੱਲੋਂ ਪੱਦਉਨਤ ਕੀਤੇ ਗਏ ਪ੍ਰਿੰਸੀਪਲਾਂ ਅਤੇ ਸਮੂਹ ਲੈਕਚਰਾਰ ਵਰਗ ਦੇ ਸਾਂਝੀ ਯਤਨਾਂ ਦਾ ਨਤੀਜਾ ਹੈ।
ਸੂਬਾ ਪ੍ਰਧਾਨ ਹਾਕਮ ਸਿੰਘ ਨੇ ਕਿਹਾ ਕਿ ਜਥੇਬੰਦੀ ਰੈਸਨੇਲਾਈਜੇਸ਼ਨ ਨੀਤੀ 2018 ਜੋ ਕਿ ਵੱਖ-ਵੱਖ ਜਥੇਬੰਦੀਆਂ ਵੱਲੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਮੀਟਿੰਗ ਵਿੱਚ ਪਾਸ ਕੀਤੀ ਗਈ ਸੀ ਨੂੰ ਸਕੂਲਾਂ ਵਿੱਚ ਭੇਜ ਕੇ ਲਾਗੂ ਕਰਾਉਣ ਲਈ ਸਿੱਖਿਆ ਮੰਤਰੀ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਰੈਸਨੇਲਾਈਜੇਸ਼ਨ ਨੀਤੀ 2018 ਸਕੂਲਾਂ ਵਿੱਚ 54 ਪੀਰੀਅਡ ਵਾਲੀ ਸਮਾਂ ਸਾਰਨੀ ਲਾਹੇਵੰਦ ਹੋਵੇਗੀ। ਜਿਨ੍ਹਾਂ ਸਕੂਲਾਂ ਵਿੱਚ ਵੋਕੇਸ਼ਨਲ ਸਟਰੀਮ ਅਧੀਨ ਵੋਕੇਸ਼ਨਲ ਲੈਕਚਰਾਰ ਕੰਮ ਕਰਦੇ ਹਨ, ਉਨ੍ਹਾਂ ਸਕੂਲਾਂ ਵਿੱਚ ਐਨਐਸਐਫ਼ਕਿਊਂ ਵਿਸ਼ਿਆਂ ਲਈ ਹੋਰ ਕਿਸੇ ਵੋਕੇਸ਼ਨਲ ਟਰੇਨਰ ਦੀ ਬਜਾਏ ਇਨ੍ਹਾਂ ਅਧਿਆਪਕਾਂ ਤੋਂ ਹੀ ਕੰਮ ਲਿਆ ਜਾ ਸਕਦਾ ਹੈ। ਇਸ ਮੌਕੇ ਜਸਵੀਰ ਸਿੰਘ ਗੋਸਲ, ਬਲਰਾਜ ਬਾਜਵਾ, ਕੌਸ਼ਲ ਕੁਮਾਰ, ਹਰਜੀਤ ਬਲਾੜ੍ਹੀ, ਅਰੁਣ ਕੁਮਾਰ, ਹਰੀਸ਼ ਬਾਂਸਲ, ਸੰਜੀਵ ਵਰਮਾ ਅਤੇ ਅਮਨ ਸ਼ਰਮਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…