
ਪੰਜਾਬ ਵਿੱਚ ਹੁਣ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੀਆਂ ਕੰਧਾਂ ਵੀ ਪੜ੍ਹਾਉਣਗੀਆਂ
5125 ਸਕੂਲਾਂ ਬਾਲਾ ਵਰਕ ਲਈ 292.50 ਲੱਖ ਰੁਪਏ ਗਰਾਂਟ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਸਤੰਬਰ:
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਦੇਖ-ਰੇਖ ਵਿੱਚ ਰਾਜ ਦੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨੂੰ ਗਿਆਨਵਰਧਕ ਚਿੱਤਰਾਂ ਤੇ ਲਿਖਤਾਂ ਨਾਲ ਮਨਮੋਹਕ ਦਿੱਖ ਦੇਣ ਲਈ ਸਿੱਖਿਆ ਵਿਭਾਗ ਵੱਲੋਂ 292.50 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਜਿਸ ਨਾਲ ਰਾਜ ਦੇ 5125 ਸਕੂਲਾਂ ਨੂੰ ਬਾਲਾ (ਬਿਲਡਿੰਗ ਐਜ਼ ਲਰਨਿੰਗ ਏਡ) ਤਹਿਤ ਆਕਰਸ਼ਕ ਦਿੱਖ ਦਿੱਤੀ ਜਾਵੇਗੀ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਵਿੱਚ ਪਾਠਕ੍ਰਮ ਦੀਆਂ ਪੁਸਤਕਾਂ ਵਿੱਚ ਸਿੱਖਣ ਪਰਿਣਾਮਾਂ ਦੀ ਪ੍ਰਾਪਤੀ ਲਈ ਵਰਤੀ ਜਾਣ ਵਾਲੀ ਸਿੱਖਣ-ਸਿਖਾਉਣ ਸਹਾਇਕ ਸਮੱਗਰੀ ਵਾਲੇ ਮਾਡਲ ਤੇ ਚਿੱਤਰ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੀਆ ਕੰਧਾਂ ‘ਤੇ ਬਣਾਏ ਜਾਣਗੇ ਜੋ ਵਿਦਿਆਰਥੀਆਂ ਲਈ ਲਾਹੇਵੰਦ ਸਹਾਈ ਹੋਣਗੇ। ਵਿਭਾਗ ਦੇ ਬੁਲਾਰੇ ਅਨੁਸਾਰ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਤੇ ਮਿਡਲ ਸਕੂਲਾਂ ਨੂੰ 5000 ਰੁਪਏ ਪ੍ਰਤੀ ਸਕੂਲ ਅਤੇ ਸੈਂਕੰਡਰੀ ਸਕੂਲਾਂ ਨੂੰ 10000 ਰੁਪਏ ਪ੍ਰਤੀ ਸਕੂਲ ਗ੍ਰਾਂਟ ਜਾਰੀ ਕੀਤੀ ਗਈ ਹੈ।
ਰਾਜ ਦੇ 725 ਸੈਕੰਡਰੀ ਦੇ ਸਕੂਲਾਂ ਜਾਰੀ ਕੀਤੀ ਗਰਾਂਟ ਤਹਿਤ ਲੁਧਿਆਣਾ ਦੇ 100, ਪਟਿਆਲਾ, ਅੰਮ੍ਰਿਤਸਰ ਅਤੇ ਬਠਿੰਡਾ ਦੇ 75-75, ਸੰਗਰੂਰ ਦੇ 70, ਫਾਜਿਲਕਾ, ਗੁਰਦਾਸਪੁਰ ਅਤੇ ਹੁਸਿਆਰਪੁਰ ਦੇ 50-50, ਤਰਨਤਾਰਨ ਅਤੇ ਮੋਗਾ ਦੇ 40-40, ਮਾਨਸਾ ਦੇ 30, ਫਿਰੋਜਪੁਰ ਅਤੇ ਜਲੰਧਰ ਦੇ 25-25, ਰੂਪਨਗਰ ਅਤੇ ਸ੍ਰੀ ਮੁਕਤਸਰ ਸਾਹਿਬ ਦੇ 10-10 ਸਕੂਲਾਂ ਲਈ ਬਾਲਾ ਗਰਾਂਟ ਭੇਜੀ ਗਈ ਹੈ। ਜਿੰਨ੍ਹਾਂ 3150 ਪ੍ਰਾਇਮਰੀ ਸਕੂਲਾਂ ਨੂੰ ਗ੍ਰਾਂਟ ਜਾਰੀ ਕੀਤੀ ਗਈ ਹੈਂ ਉਨ੍ਹਾਂ ‘ਚ ਫਿਰੋਜਪੁਰ ਦੇ 350, ਗੁਰਦਾਸਪੁਰ ਦੇ 330, ਅੰਮ੍ਰਿਤਸਰ ਦੇ 270, ਹੁਸ਼ਿਆਰਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਤਰਨਤਾਰਨ ਦੇ 200-200, ਮਾਨਸਾ ਦੇ 190, ਮੋਗਾ ਦੇ 180, ਕਪੂਰਥਲਾ ਦੇ 160, ਜਲੰਧਰ ਦੇ 150, ਰੂਪਨਗਰ ਦੇ 120, ਸ਼ਹੀਦ ਭਗਤ ਸਿੰਘ ਨਗਰ, ਬਠਿੰਡਾ, ਸੰਗਰੂਰ, ਪਠਾਨਕੋਟ, ਪਟਿਆਲਾ ਅਤੇ ਫਾਜਿਲਕਾ ਦੇ 100-100, ਲੁਧਿਆਣਾ ਅਤੇ ਫਰੀਦਕੋਟ ਦੇ 80-80 ਅਤੇ ਬਰਨਾਲਾ ਦੇ 40 ਸਕੂਲਾਂ ਲਈ ਬਾਲਾ ਗ੍ਰਾਂਟ ਭੇਜੀ ਗਈ ਹੈ।
ਇਸੇ ਤਰ੍ਹਾਂ 1250 ਮਿਡਲ ਸਕੂਲਾਂ ਨੂੰ ਜਾਰੀ ਕੀਤੀ ਗ੍ਰਾਂਟ ਤਹਿਤ, ਫਿਰੋਜਪੁਰ ਅਤੇ ਗੁਰਦਾਸਪੁਰ ਦੇ 100-100, ਕਪੂਰਥਲਾ ਦੇ 90, ਅੰਮ੍ਰਿਤਸਰ, ਹੁਸਿਆਰਪੁਰ, ਜਲੰਧਰ ਅਤੇ ਸ੍ਰੀ ਮੁਕਤਸਰ ਸਾਹਿਬ ਦੇ 80-80, ਫਤਿਹਗੜ੍ਹ ਸਾਹਿਬ, ਸਭਸ ਨਗਰ ਅਤੇ ਪਟਿਆਲਾ ਦੇ 70-70, ਪਠਾਨਕੋਟ ਅਤੇ ਸੰਗਰੂਰ ਦੇ 60-60, ਰੂਪਨਗਰ ਦੇ 50, ਫਾਜਿਲਕਾ ਦੇ 40, ਬਠਿੰਡਾ, ਫਰੀਦਕੋਟ, ਲੁਧਿਆਣਾ, ਮਾਨਸਾ, ਮੋਗਾ, ਸਾਹਿਬਜਾਦਾ ਅਜੀਤ ਸਿੰਘ ਨਗਰ ਅਤੇ ਤਰਨਤਾਰਨ ਦੇ 30-30 ਅਤੇ ਬਰਨਾਲਾ ਦੇ 10 ਸਕੂਲਾ ਨੂੰ ਬਾਲਾ ਗ੍ਰਾਂਟ ਭੇਜੀ ਗਈ ਹੈ।
ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਸਮਾਰਟ ਸਕੂਲਾਂ ਵਿੱਚ ਬਾਲਾ (ਬਿਲਡਿੰਗ ਐਜ਼ ਲਰਨਿੰਗ ਏਡ) ਸਿੱਖਣ-ਸਿਖਾਉਣ ਸਮੱਗਰੀ ਦੀ ਆਧੁਨਿਕ ਅਤੇ ਰਚਨਾਤਮਿਕ ਪਹਿਲ ਦਿੱਤੀ ਜਾ ਰਹੀ ਹੈਂ। ਅਧਿਆਪਕ ਆਪਣੀ ਜਮਾਤ ਵਿੱਚ ਵਿਸ਼ੇ ਦੇ ਸੌਖੇ ਤੋ ਅੌਖੇ, ਸਧਾਰਨ ਤੋ ਵਿਆਪਕ ਅਤੇ ਹੋਰ ਸਿੱਖਣ-ਸਿਖਾਉਣ ਸਿਧਾਂਤਾਂ ਨੂੰ ਵਰਤਦਿਆਂ ਵਿਦਿਆਰਥੀਆਂ ਨੂੰ ਮਿਹਨਤ ਨਾਲ ਪੜ੍ਹਾਉੱਦੇ ਹਨ ਪਰ ਇਸ ਤੋਂ ਇਲਾਵਾ ਵੀ ਵਿਦਿਆਰਥੀਆਂ ਦਾ ਜਮਾਤ ਦੇ ਕਮਰੇ ਤੋੱ ਬਾਹਰ ਵਰਾਡੇ ਵਿੱਚ ਜਾਣਾ-ਆਉਣਾ ਲੱਗਿਆ ਰਹਿੰਦਾ ਹੈਂ। ਅਜਿਹੇ ਸਮੇ ਜੇਕਰ ਵਿਦਿਆਰਥੀ ਦੀ ਨਜ਼ਰ ਕਿਸੇ ਵੀ ਵਿਸ਼ੇ ਦੀ ਧਾਰਨਾ ‘ਤੇ ਵਾਰ-ਵਾਰ ਪਏ ਅਤੇ ਉਹ ਵੀ ਰੰਗੀਨ ਚਿੱਤਰ ਜਾਂ ਲਿਖਤ ਵਿੱਚ ਹੋਵੇ ਤਾ ਵਿਦਿਆਰਥੀ ਦੇ ਮਨ ‘ਤੇ ਗਹਿਰੀ ਛਾਪ ਛੱਡਦੀ ਹੈਂ। ਇਸ ਤਰ੍ਹਾਂ ਸਕੂਲ ਦੀਆਂ ਕੰਧਾਂ ਵੀ ਵਿਦਿਆਰਥੀ ਦੇ ਸਿੱਖਣ ਲਈ ਸਾਧਨ ਸਮੱਗਰੀ ਬਣ ਜਾਂਦੀਆਂ ਹਨ।