ਗੌਰਮਿੰਟ ਟੀਚਰਜ਼ ਯੂਨੀਅਨ ਨੇ ਅਧਿਆਪਕ ਮਸਲਿਆਂ ਬਾਰੇ ਡੀਪੀਆਈ ਨਾਲ ਕੀਤੀ ਮੀਟਿੰਗ

ਦਾਖ਼ਲਾ ਮੁਹਿੰਮ ਦੌਰਾਨ ਗਲਤ ਅਨਸਰਾਂ ਵੱਲੋਂ ਮਹਿਲਾ ਅਧਿਆਪਕ ’ਤੇ ਕੀਤੇ ਹਮਲੇ ਦੀ ਸਖ਼ਤ ਨਿਖੇਧੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਪਰੈਲ:
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਦੇ ਸੂਬਾ ਪ੍ਰਧਾਨ ਹਰਜੀਤ ਸਿੰਘ ਬਸੋਤਾ ਦੀ ਅਗਵਾਈ ਹੇਠ ਅਧਿਆਪਕ ਮਸਲਿਆਂ ਨੂੰ ਲੈ ਕੇ ਡੀਪੀਆਈ (ਸੈਕੰਡਰੀ) ਸੁਖਜੀਤਪਾਲ ਸਿੰਘ ਅਤੇ ਐਲੀਮੈਂਟਰੀ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਮੀਟਿੰਗ ਕੀਤੀ ਗਈ। ਜਿਸ ਵਿੱਚ ਅਧਿਆਪਕਾਂ ਦੀਆਂ ਜਾਇਜ਼ਾ ਮੰਗਾਂ ਬਾਰੇ ਚਰਚਾ ਕਰਦਿਆਂ ਉਨ੍ਹਾਂ ਨੂੰ ਫੌਰੀ ਹੱਲ ਕਰਨ ਦੀ ਮੰਗ ਕੀਤੀ।
ਇਹ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਨਰਲ ਸਕੱਤਰ ਸੁਰਿੰਦਰ ਕੰਬੋਜ ਅਤੇ ਪ੍ਰੈਸ ਸਕੱਤਰ ਐਨਡੀ ਤਿਵਾੜੀ ਨੇ ਦੱਸਿਆ ਕਿ ਜ਼ਿਆਦਾਤਰ ਅਧਿਆਪਕਾਂ ਦੀਆ ਬਦਲੀਆਂ ਸਟਰੀਮ ਬਦਲਣ/ਗਰੁੱਪ ਬੰਦ ਹੋਣ ਕਰਕੇ ਦੂਰ ਦੁਰਾਡੇ ਕਰ ਦਿੱਤੀਆਂ ਗਈਆਂ ਸਨ, ਜਿਸ ਕਾਰਨ ਅਧਿਆਪਕ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਨਵੇਂ ਅਪਗਰੇਡ ਸਕੂਲਾਂ ਵਿੱਚ ਸਾਇੰਸ ਕਾਮਰਸ ਦੀਆਂ ਸਾਰੀਆਂ ਅਸਾਮੀਆਂ ਦਿੱਤੀਆਂ ਜਾਣ। ਕਰੋਨਾ ਪੀੜਤ ਅਧਿਆਪਕਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਵਿਸ਼ੇਸ਼ ਕੋਵਿਡ ਛੁੱਟੀ ਜਾਰੀ ਕੀਤੀਆਂ ਜਾਣ ਅਤੇ ਡੀਡੀਓ ਵੱਲੋਂ ਛੁੱਟੀਆਂ ਪ੍ਰਵਾਨ ਕਰਨ ਸਬੰਧੀ ਪ੍ਰੇਸ਼ਾਨ ਨਾ ਕੀਤਾ ਜਾਵੇ ਅਤੇ ਨਵੇਂ ਭਰਤੀ ਅਧਿਆਪਕਾਂ ਨੂੰ ਦਫ਼ਤਰ ਪੱਧਰ ’ਤੇ ਈ-ਪੋਰਟਲ ਰਾਹੀਂ ਡਿਊਟੀ ਜੁਆਇੰਨ ਕਰਵਾਈ ਜਾਵੇ।
ਆਗੂਆਂ ਨੇ ਕਿਹਾ ਕਿ ਜਿਨ੍ਹਾਂ ਅਧਿਆਪਕਾਂ ਦੀਆਂ ਬਦਲੀਆਂ ਪ੍ਰਬੰਧਕੀ ਅਧਾਰ ’ਤੇ ਕੀਤੀਆਂ ਗਈਆਂ ਸਨ। ਉਨ੍ਹਾਂ ਦੀ ਪੜਤਾਲ ਹੋਣ ਦੇ ਬਾਵਜੂਦ ਵੀ ਦਫ਼ਤਰੀ ਆਰਡਰ ਜਾਰੀ ਨਹੀਂ ਕੀਤੇ ਗਏ ਹਨ। ਜਲੰਧਰ ਜ਼ਿਲ੍ਹੇ ਵਿੱਚ ਸਿੱਧੀ ਭਰਤੀ ਰਾਹੀਂ ਚੁਣੇ ਮੁੱਖ ਅਧਿਆਪਕਾਂ ਨੂੰ ਸਟੇਸ਼ਨ ਖਾਲੀ ਨਾ ਹੋਣ ਕਾਰਣ ਹੋਰ ਜ਼ਿਲ੍ਹਿਆਂ ਵਿੱਚ ਸਟੇਸ਼ਨ ਦਿੱਤੇ ਗਏ ਸਨ, ਉਨ੍ਹਾਂ ਨੂੰ ਬਦਲੀਆਂ ਹੋਣ ਉਪਰੰਤ ਵੀ ਜਲੰਧਰ ਜ਼ਿਲ੍ਹੇ ਵਿੱਚ ਖਾਲੀ ਸਟੇਸ਼ਨਾਂ ਉੱਤੇ ਜੁਆਇਨ ਨਹੀਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਿੱਧੀ ਭਰਤੀ ਵਾਲੇ ਕੋਟੇ ਵਿਚਲੇ ਸਟੇਸ਼ਨ ਵੀ ਪਰਮੋਸ਼ਨ ਚੈਨਲ ਰਾਹੀਂ ਭਰਨ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਪ੍ਰਾਇਮਰੀ ਪੱਧਰ ’ਤੇ ਜਿਨ੍ਹਾਂ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ, ਉੱਥੇ ਹੈੱਡ ਟੀਚਰਾਂ ਦੀ ਖਾਲੀ ਅਸਾਮੀਆਂ ਨੂੰ ਨਹੀਂ ਦਰਸਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਮਹਿਲਾ ਅਧਿਆਪਕ ਦੀ ਦਾਖ਼ਲਾ ਮੁਹਿੰਮ ਦੌਰਾਨ ਗਲਤ ਅਨਸਰਾਂ ਵੱਲੋਂ ਹਮਲਾ ਕਰਨ ਦੀ ਸਖ਼ਤ ਨਿਖੇਧੀ ਕੀਤੀ।
ਇਸ ਮੌਕੇ ਨਵਪ੍ਰੀਤ ਬੱਲੀ, ਕੰਵਲਜੀਤ ਸੰਗੋਵਾਲ, ਬਿਕਰਮਜੀਤ ਸਿੰਘ, ਸੋਮ ਸਿੰਘ, ਜਰਨੈਲ ਮਿੱਠੇਵਾਲ, ਜਤਿੰਦਰ ਸੋਨੀ, ਜਗਦੀਪ ਜੌਹਲ, ਸਾਧੂ ਸਿੰਘ ਜੱਸਲ, ਪ੍ਰਗਟ ਸਿੰਘ ਜਬਰ, ਰਘਬੀਰ ਬੱਲ, ਸੁੱਚਾ ਸਿੰਘ ਚਹਿਲ, ਅਮਰਜੀਤ ਕੁਮਾਰ, ਗੁਰਜੀਤ ਸਿੰਘ ਮੁਹਾਲੀ, ਧੀਰਜ ਕੁਮਾਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …