Share on Facebook Share on Twitter Share on Google+ Share on Pinterest Share on Linkedin ਫਰਨੀਚਰ ਮਾਰਕੀਟ ਦੇ ਪ੍ਰਭਾਵਿਤ ਦੁਕਾਨਦਾਰਾਂ ਨੂੰ ਮੁਆਵਜਾ ਦੇਵੇ ਸਰਕਾਰ: ਪਰਮਜੀਤ ਕਾਹਲੋਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਪਰੈਲ: ਅਕਾਲੀ ਦਲ ਸ਼ਹਿਰੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਦੀ ਅਗਵਾਈ ਵਿੱਚ ਵੱਖ ਵੱਖ ਅਕਾਲੀ ਆਗੂਆਂ ਨੇ ਅੱਜ ਬੀਤੇ ਦਿਨ ਅੱਗ ਨਾਲ ਸੜੀ ਲਖਨੌਰ ਦੀ ਫਰਨੀਚਰ ਮਾਰਕੀਟ ਦਾ ਦੌਰਾ ਕੀਤਾ ਅਤੇ ਅੱਗ ਕਾਰਨ ਹੋਏ ਨੁਕਸਾਨ ਦਾ ਜਾਇਜਾ ਲਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕਾਹਲੋਂ ਨੇ ਕਿਹਾ ਕਿ ਇਸ ਫਰਨੀਚਰ ਮਾਰਕੀਟ ਨੂੰ ਲੱਗੀ ਅੱਗ ਕਾਰਨ ਸਿਰਫ ਦੁਕਾਨਾਂ ਹੀ ਨਹੀਂ ਸੜੀਆਂ ਸਗੋਂ ਦੁਕਾਨਦਾਰਾਂ ਦੇ ਸੁਪਨੇ ਵੀ ਸੜ ਗਏ ਹਨ। ਇਸ ਮਾਰਕੀਟ ਵਿੱਚ ਜਿਆਦਾਤਰ ਦੁਕਾਨ ਦਾਰ ਮਿਹਨਤੀ ਮਿਸਤਰੀ ਮਜਦੂਰ ਹਨ ਜੋ ਕਿ ਖੁਦ ਹੀ ਲੱਕੜ ਦਾ ਫਰਨੀਚਰ ਤਿਆਰ ਕਰਕੇ ਵੇਚਦੇ ਹਨ ਪਰ ਹੁਣ ਇਹਨਾਂ ਦਾ ਸਾਰਾ ਸਮਾਨ ਹੀ ਸੜ ਜਾਣ ਕਰਕੇ ਇਹਨਾਂ ਦਾ ਬਹੁਤ ਨੁਕਸਾਨ ਹੋ ਗਿਆ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਨਵੇਂ ਸਿਰੇ ਤੋਂ ਪੈਰਾਂ ਸਿਰ ਖੜੇ ਹੋਣ ਲਈ ਇਹਨਾਂ ਦੀਆਂ ਸੜੀਆਂ ਦੁਕਾਨਾਂ ਦਾ ਢੁੱਕਵਾਂ ਮੁਆਵਜਾ ਦੇਵੇ। ਇਸ ਮੌਕੇ ਫਰਨੀਚਰ ਮਾਰਕੀਟ ਦੇ ਦੁਕਾਨਦਾਰ ਹੁਕਮ ਚੰਦ ਅਗਰਵਾਲ ਨੇ ਦੱਸਿਆ ਕਿ ਇਸ ਅੱਗ ਨਾਲ ਫਰਨੀਚਰ ਮਾਰਕੀਟ ਦੇ ਦੁਕਾਨਦਾਰਾਂ ਦਾ ਕਰੀਬ 20 ਕਰੋੜ ਦਾ ਨੁਕਸਾਨ ਹੋ ਗਿਆ ਹੈ। ਇਸ ਮੌਕੇ ਅਕਾਲੀ ਦਲ ਦੇ ਕੌਂਸਲਰ ਸਤਵੀਰ ਸਿੰਘ ਧਨੋਆ, ਜਗਦੀਸ਼ ਸਿੰਘ ਜਿਲ੍ਹਾ ਪ੍ਰਧਾਨ ਮੁਲਾਜਮ ਵਿੰਗ, ਕਰਮ ਸਿੰਘ ਮਾਵੀ ਜ਼ਿਲ੍ਹਾ ਮੀਤ ਪ੍ਰਧਾਨ ਅਕਾਲੀ ਦਲ, ਹੈਡਮਾਸਟਰ ਹਰਮੀਤ ਸਿੰਘ, ਸੁਰਿੰਦਰਪਾਲ ਸਿੰਘ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ