ਗਮਾਡਾ ਤੇ ਤਹਿਸੀਲ ਵਿੱਚ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੁਰੰਤ ਹੱਲ ਕਰੇ ਸਰਕਾਰ: ਐਮਪੀਸੀਏ

ਸੰਸਥਾ ਦਾ ਵਫ਼ਦ ਪੁੱਡਾ ਦੀ ਵਧੀਕ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਫਰਵਰੀ:
ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਇੱਕ ਵਫਦ ਨੇ ਪ੍ਰਧਾਨ ਤੇਜਿੰਦਰ ਸਿੰਘ ਪੂਨੀਆਂ ਦੀ ਅਗਵਾਈ ਵਿੱਚ ਵਧੀਕ ਮੁੱਖ ਸਕੱਤਰ ਹਾਊਸਿੰਗ ਅਤੇ ਰੈਵਨਿਊ ਸ੍ਰੀਮਤੀ ਵਿੰਨੀ ਮਹਾਜਨ ਨਾਲ ਮੁਲਾਕਾਤ ਕੀਤੀ ਅਤੇ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਪ੍ਰਾਪਰਟੀ ਡੀਲਰਾਂ ਅਤੇ ਆਮ ਲੋਕਾਂ ਨੂੰ ਗਮਾਡਾ ਦੇ ਅਸਟੇਟ ਆਫਿਸ ਅਤੇ ਸਬ ਰਜਿਸਟਰਾਰ ਮੁਹਾਲੀ ਵਿੱਚ ਆ ਰਹੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ।
ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਡਡਵਾਲ ਨੇ ਦੱਸਿਆ ਕਿ ਇਸ ਮੌਕੇ ਵਫਦ ਨੇ ਸ੍ਰੀਮਤੀ ਵਿੰਨੀ ਮਹਾਜਨ ਦੇ ਧਿਆਨ ਵਿੱਚ ਲਿਆਂਦਾ ਕਿ ਗਮਾਡਾ ਦੀ ਪਹਿਲਾਂ ਆਓ ਪਹਿਲਾਂ ਜਾਓ ਦੀ ਨੀਤੀ ਕਾਰਨ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉੱਕਿ ਕਈ ਵਾਰ ਪਹਿਲਾਂ ਆਏ ਵਿਅਕਤੀ ਦੇ ਕੰਮ ਨੂੰ ਕਈ ਕਈ ਦਿਨ ਲੱਗ ਜਾਂਦੇ ਹਨ ਜਦੋਂ ਕਿ ਦੂਸਰੇ ਵਿਅਕਤੀਆਂ ਦੇ ਕੁਝ ਘੰਟਿਆਂ ਵਿੱਚ ਹੋਣ ਵਾਲੇ ਕੰਮਾਂ ਨੂੰ ਵੀ ਇਸ ਕਾਰਨ ਕਈ ਦਿਨ ਲੱਗ ਜਾਂਦੇ ਹਨ ਕਿਉਂਕਿ ਗਮਾਡਾ ਦੇ ਮੁਲਾਜ਼ਮਾਂ ਵੱਲੋਂ ਪਹਿਲਾਂ ਆਓ ਪਹਿਲਾਂ ਜਾਓ ਦੀ ਨੀਤੀ ਅਨੁਸਾਰ ਪਹਿਲਾਂ ਆਏ ਵਿਅਕਤੀ ਦਾ ਹੀ ਕੰਮ ਨਿਬੇੜਿਆ ਜਾਂਦਾ ਹੈ ਅਤੇ ਉਦੋੱ ਤੱਕ ਅਗਲੇ ਵਿਅਕਤੀਆਂ ਦੇ ਕੰਮ ਲਮਕਦੇ ਰਹਿੰਦੇ ਹਨ ਇਸ ਕਾਰਨ ਗਮਾਡਾ ਵਿਚ ਜਰੂਰੀ ਕੰਮ ਧੰਦੇ ਆਏ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਸ ਨੀਤੀ ਵਿਚ ਫੇਰਬਦਲ ਕਰਕੇ ਤਤਕਾਲ ਸਿਸਟਮ ਸ਼ੁਰੂ ਕਰ ਦਿੱਤਾ ਜਾਣਾ ਚਾਹੀਦਾ ਹੈ, ਜਿਸ ਲਈ ਨਿਸ਼ਚਿਤ ਰਕਮ ਦੀ ਫੀਸ ਵੀ ਰੱਖੀ ਜਾ ਸਕਦੀ ਹੈ, ਇਸ ਨੀਤੀ ਨਾਲ ਤਤਕਾਲ ਫੀਸ ਭਰਕੇ ਲੋਕਾਂ ਦੇ ਕੰਮ ਤੁਰੰਤ ਹੋ ਜਾਇਆ ਕਰਨਗੇ ਅਤੇ ਲੋਕਾਂ ਨੂੰ ਬਹੁਤ ਹੀ ਸਹੁੂਲਤ ਮਿਲੇਗੀ।
ਉਹਨਾਂ ਕਿਹਾ ਕਿ ਗਮਾਡਾ ਦਫ਼ਤਰ ਵਿੱਚ ਫੀਫੋ ਕਾਰਨ ਕਨਵੇਸਡੀਡ ਐਨਓਸੀ, ਸੇਲ ਡੀਡ, ਟਰਾਂਸਫਰ ਅਤੇ ਹੋਰ ਕਾਗਜਾਂ ਨੂੰ ਬਣਾਉਣ ਵੇਲੇ ਕਾਫੀ ਪ੍ਰੇਸ਼ਾਨੀ ਹੁੰਦੀ ਹੈ, ਉਸ ਨੂੰ ਤੁਰੰਤ ਦੂਰ ਕੀਤਾ ਜਾਵੇ। ਉਹਨਾਂ ਕਿਹਾ ਕਿ ਗਮਾਡਾ ਵੱਲੋਂ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਦੀ ਥਾਂ ਪਹਿਲਾਂ ਤੋਂ ਹੀ ਲਮਕ ਰਹੇ ਸੈਕਟਰ-88, 89,90 ਅਤੇ ਆਈ ਟੀ ਸਿਟੀ ਅਤੇ ਈਕੋ ਸਿਟੀ 2 ਵਰਗੇ ਪ੍ਰੋਜੈਕਟਾਂ ਨੂੰ ਜਲਦੀ ਪੂਰੇ ਕੀਤੇ ਜਾਣ। ਉਹਨਾਂ ਕਿਹਾ ਕਿ ਰਜਿਸਟਰੀਆਂ ਦਾ ਕੰਮ ਆਨਲਾਈਨ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਚਾਹੀਦਾ ਇਹ ਹੈ ਕਿ ਸਾਰਾ ਕੰਮ ਲੋਕ ਖੁਦ ਹੀ ਬਾਹਰੋਂ ਰਜਿਸਟਰੀਆਂ ਅਤੇ ਹੋਰ ਕਾਗਜ ਸਕੈਨ ਆਦਿ ਕਰਵਾ ਲਿਆ ਕਰਨ ਅਤੇ ਫਿਰ ਸਿਰਫ਼ ਫੋਟੋ ਲਈ ਹੀ ਸਬ ਰਜਿਸਟਰਾਰ ਦਫਤਰ ਆਉਣ ਇਸ ਨਾਲ ਲੋਕਾਂ ਦਾ ਬਹੁਤ ਸਮਾਂ ਬਚੇਗਾ। ਇਸਦੇ ਨਾਲ ਹੀ ਗਮਾਡਾ ਦੇ ਮਨਜੂਰਸ਼ੁਦਾ ਪ੍ਰਾਪਰਟੀ ਏਜੰਟਾਂ ਨੂੰ ਬਤੌਰ ਗਵਾਹ ਰੱਖਿਆ ਜਾ ਸਕਦਾ ਹੈ।
ਇਸ ਮੌਕੇ ਸ੍ਰੀਮਤੀ ਵਿੰਨੀ ਮਹਾਜਨ ਨੇ ਵਫਦ ਨੂੰ ਦੱਸਿਆ ਕਿ ਅਧੂਰੇ ਪਏ ਪ੍ਰੋਜੈਕਟ ਜਲਦੀ ਹੀ ਪੂਰੇ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਭਰੋਸਾ ਦਿੱਤਾ ਕਿ ਰਜਿਸਟਰਾਰ ਦਫਤਰ ਵਿੱਚ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਵੀ ਜਲਦੀ ਹੀ ਦੂਰ ਕੀਤਾ ਜਾਵੇਗਾ। ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਹਰਜਿੰਦਰ ਸਿੰਘ ਧਵਨ, ਫਾਉਂਡਰ ਪ੍ਰਧਾਨ ਐਨ ਕੇ ਮਰਵਾਹਾ, ਮੀਤ ਪ੍ਰਧਾਨ ਅਮਿਤ ਮਰਵਾਹਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…