Share on Facebook Share on Twitter Share on Google+ Share on Pinterest Share on Linkedin ਨਾਬਾਲਿਗ ਬੱਚੀ ’ਤੇ ਤੇਜ਼ਾਬ ਸੁੱਟਣ ਵਾਲੇ ਵਿਰੁੱਧ ਸਖ਼ਤ ਕਾਰਵਾਈ ਕਰੇ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਾਰਚ: ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੀ ਸਾਬਕਾ ਚੇਅਰਪਰਸਨ ਅਤੇ ਹੈਲਪਿੰਗ ਹੈਪਲੈਸ ਸੰਸਥਾ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਅੱਜ ਲੁਧਿਆਣਾ ਦੇ ਨੇੜੇ ਪਿੰਡ ਬਾੜੇਵਾਲ ਦੀ ਇੱਕ ਨਾਬਾਲਗ 15 ਸਾਲ ਦੀ ਲੜਕੀ (ਜਿਸ ਉੱਤੇ ਦੋ ਦਿਨ ਪਹਿਲਾਂ ਇੱਕ ਨੌਜਵਾਨ ਵੱਲੋਂ ਤੇਜ਼ਾਬ ਸੁੱਟਿਆ ਗਿਆ ਸੀ) ਅਤੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਬੀਬੀ ਰਾਮੂਵਾਲੀਆ ਦੀ ਲੜਕੀ ਦੇ ਪਰਿਵਾਰ ਨਾਲ ਗੱਲਬਾਤ ਦੌਰਾਨ ਪਰਿਵਾਰ ਨੇ ਦੱਸਿਆ ਕਿ ਇੱਕ ਲੜਕਾ ਮਨੋਜ ਕੁਮਾਰ ਉਹਨਾਂ ਦੀ ਲੜਕੀ ਨੂੰ ਕਾਫੀ ਸਮੇੱ ਤੋੱ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਮਨੋਜ ਦੇ ਭਰਾ ਨੂੰ ਲੜਕੀ ਦੀ ਭੈਣ ਵਿਆਹੀ ਹੋਣ ਕਰਕੇ ਉਸ ਨੂੰ ਵਿਆਹ ਕਰਵਾਉਣ ਲਈ ਕਾਫੀ ਸਮੇਂ ਤੋਂ ਤੰਗ ਪ੍ਰੇਸ਼ਾਨ ਕਰਦਾ ਸੀ। ਜਦੋਂ ਲੜਕੀ ਦੇ ਘਰ ਵਾਲਿਆਂ ਤੇ ਲੜਕੀ ਨੇ ਆਪ ਵਿਆਹ ਤੋਂ ਨਾਂਹ ਕਰ ਦਿੱਤੀ ਤਾਂ ਮਨੋਜ ਕੁਮਾਰ ਨੇ ਦੋ ਦਿਨ ਪਹਿਲਾਂ ਰਾਤ ਨੂੰ ਘਰ ਆ ਕਿ ਲੜਕੀ ਦੇ ਉਤੇ ਤੇਜ਼ਾਬ ਸੁੱਟ ਦਿੱਤਾ। ਉਸ ਦੀ ਮਾਤਾ ਵੀ ਉਸ ਦੇ ਨਾਲ ਸੌ ਰਹੀ ਸੀ ਜਿਸ ਕਾਰਨ ਉਹ ਵੀ ਇਸਦਾ ਸ਼ਿਕਾਰ ਹੋ ਗਈ। ਇਸ ਮੌਕੇ ਬੀਬੀ ਰਾਮੂਵਾਲੀਆ ਨੇ ਪਰਿਵਾਰ ਦੀ ਮਾਲੀ ਮੱਦਦ ਵੀ ਕੀਤੀ। ਉਹਨਾਂ ਕਿਹਾ ਕਿ ਅਜਿਹੇ ਦੋਸ਼ੀਆਂ ਨੂੰ ਸਖ਼ਤ ਸਜਾ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਵਿਅਕਤੀ ਸਮਾਜ ਵਿੱਚ ਕਿਸੇ ਹੋਰ ਧੀ ਦੀ ਜਿੰਦਗੀ ਤਬਾਹ ਨਾ ਕਰ ਸਕੇ। ਉਹਨਾਂ ਕਿਹਾ ਕਿ ਸਰਕਾਰ ਨੂੰ ਅਜਿਹੇ ਦੋਸ਼ੀਆਂ ਦੇ ਖਿਲਾਫ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ ਅਤੇ ਤੇਜ਼ਾਬ ਤੇ ਹੋਰ ਅਜਿਹੇ ਭਿਆਨਕ ਕੈਮੀਕਲਾਂ ਦੀ ਵਿਕਰੀ ਤੇ ਰੋਕ ਲਗਾਈ ਜਾਣੀ ਚਾਹੀਦੀ ਹੈ। ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਅਜਿਹੀਆਂ ਪੀੜਤ ਲੜਕੀਆਂ ਦੀ ਹਰ ਤਰ੍ਹਾ ਦੀ ਮੱਦਦ ਲਈ ਤਿਆਰ ਹੈ। ਉਹਨਾਂ ਪਹਿਲਾ ਵੀ ਤੇਜ਼ਾਬ ਪੀੜਤ ਲੜਕੀਆਂ ਨੂੰ ਇਨਸਾਫ ਦਿਵਾਉਣ ਲਈ ਹਰ ਤਰ੍ਹਾ ਦੀ ਕੋਸ਼ਿਸ਼ ਕੀਤੀ ਹੈ ਅਤੇ ਹੁਣ ਇਸ ਲੜਕੀ ਦੀ ਵੀ ਹਰ ਸੰਭਵ ਮੱਦਦ ਕੀਤੀ ਜਾਵੇਗੀ। ਇਸ ਮੌਕੇ ਕੁਲਦੀਪ ਸਿੰਘ ਬੈਰੋਪੁਰ ਸੱਕਤਰ ਹੈਲਪਿੰਗ ਹੈਪਲੈਸ, ਸਿਵ ਕੁਮਾਰ ਸਲਾਹਕਾਰ, ਤਨਬੀਰ ਸਿੰਘ ਤੇ ਬਲਰੀਤ ਸਿੰਘ ਹਾਜਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ