ਦੇਸ਼ ਵਿੱਚ ਕਿਸਾਨਾਂ ਦੀ ਦੁਰਦਸ਼ਾ ਲਈ ਸਮੇਂ ਦੀਆਂ ਸਰਕਾਰਾਂ ਸਿੱਧੇ ਤੌਰ ’ਤੇ ਜ਼ਿੰਮੇਵਾਰ: ਪਰਮਜੀਤ ਕਾਹਲੋਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੂਨ:
ਦੇਸ਼ ਵਿੱਚ ਕਿਸਾਨਾਂ ਦੀ ਦੁਰਦਸ਼ਾ ਲਈ ਸਮੇਂ ਦੀਆਂ ਸਰਕਾਰਾਂ ਜ਼ਿੰਮੇਵਾਰ ਹਨ ਕਿਉਂਕਿ ਸਰਕਾਰਾਂ ਨੇ ਖੇਤੀ ਦੀ ਲਾਗਤ ਅਨੁਸਾਰ ਫਸਲਾਂ ਦੇ ਰੇਟ ਮਿਥਨ ਅਤੇ ਫਸਲਾਂ ਦੀ ਮਾਰਕੀਟਿੰਗ ਲਈ ਕਦੇ ਗੰਭੀਰਤਾ ਨਾਲ ਕੰਮ ਨਹੀਂ ਕੀਤਾ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੁਹਾਲੀ ਦੇ ਸਾਬਕਾ ਸਹਿਰੀ ਪ੍ਰਧਾਨ ਅਤੇ ਮਿਉੱਸਪਲ ਕੌਂਸਲਰ ਮੁਹਾਲੀ ਪਰਮਜੀਤ ਸਿੰਘ ਕਾਹਲੋੱ ਨੇ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਫਸਲਾਂ ਦੇ ਭਾਅ ਮਿਥਣ ਲਈ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਬਿਨਾਂ ਦੇਸ਼ ਦਾ ਕਿਸਾਨ ਅਤੇ ਖੇਤ ਮਜ਼ਦੂਰ ਬਰਬਾਦ ਹੋ ਜਾਣਗੇ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਅਤੇ ਖੇਤ ਮਜਦੂਰਾਂ ਨੇ ਦੇਸ਼ ਨੂੰ ਅਨਾਜ ਪੱਖੇ ਆਤਮ ਨਿਰਭਰ ਬਣਾਉਣ ਲਈ ਆਪਣੀਆਂ ਜ਼ਿੰਦਗੀਆਂ ਅਤੇ ਜ਼ਮੀਨਾਂ ਦਾਅ ਤੇ ਲਗਾ ਦਿੱਤੀਆਂ ਪ੍ਰਤੂੰ ਅੱਜ ਸਰਕਾਰਾਂ ਦੀ ਬਾਹ ਨਹੀਂ ਫੜ ਰਹੀਆਂ।
ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਪਾਣੀ ਅਤੇ ਜਮੀਨ ਬਚਾਉਣ ਲਈ ਫਸਲਾਂ ਦੇ ਡਿਵਰਸੀਫਿਕੇਸ਼ਨ ਲਈ ਗੰਭੀਰ ਹੋਇਆ ਸੀ। ਪ੍ਰੰਤੂ ਸਰਕਾਰ ਨੇ ਫਸਲਾਂ ਦਾ ਵਾਜਬ ਮੁੱਲ ਦਿਵਾਉਣ ਲਈ ਮਾਰਕੀਟਿੰਗ ਦਾ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਜਿਸ ਕਾਰਨ ਕਿਸਾਨ ਮੁੜ ਝੋਨੇ ਅਤੇ ਕਣਕ ਦੇ ਚੱਕਰਾਂ ਵਿੱਚ ਫਸ ਗਿਆ ਹੈ। ਦੇਸ਼ ਅੰਦਰ ਜਮਾਖੋਰਾਂ ਦੀ ਇਕ ਅਜਿਹੀ ਜਮਾਤ ਪੈਦਾ ਕੀਤੀ ਗਈ ਹੈ। ਜੋ ਕਿਸਾਨਾਂ ਅਤੇ ਖਪਤਕਾਰਾਂ ਦੀ ਲੁੱਟ ਕਰ ਰਹੀ ਹੈ। ਕਿਸਾਨ ਦੀ ਫਸਲ 1 ਰੁਪਏ ਕਿਲੋੱ ਖਰੀਦ ਕੇ ਜਮਾਖੋਰ ਮੁੜ 10 ਰੁਪਏ ਕਿਲੋ ਤੱਕ ਮਾਰਕੀਟ ਵਿੱਚ ਦੁਬਾਰਾ ਵੇਚਦੇ ਹਨ ਜਿਸ ਨੂੰ ਸਰਕਾਰਾਂ ਅੱਖਾਂ ਬੰਦ ਕਰਨ ਕਰਕੇ ਜਾਰੀ ਰਖਵਾ ਰਹੀਆਂ ਹਨ।
ਸ੍ਰੀ ਕਾਹਲੋਂ ਨੇ ਕਿਹਾ ਪੰਜਾਬ ਸਰਕਾਰ ਕਰਜਾਈ ਕਿਸਾਨਾਂ ਨਾਲ ਪੱਖਪਾਤ ਕਰਕੇ ਕੁਝ ਕਾਂਗਰਸੀ ਵਰਕਰਾਂ ਦੇ ਛੋਟੇ ਕਰਜੇ ਮੁਆਫ ਕਰ ਰਹੀ ਹੈ। ਬਾਕੀ ਕਿਸਾਨਾਂ ਦੇ ਕਰਜੇ ਮੁਆਫ ਕਰਨ ਤੋਂ ਮੁਨਕਰ ਹੋ ਗਈ ਹੈ। ਜਿਸ ਕਾਰਨ ਰੋਜਾਨਾ 5-6 ਕਿਸਾਨ ਆਤਮ ਹੱਤਿਆ ਕਰ ਰਹੇ ਹਨ। ਉਹਨਾਂ ਮੰਗ ਕੀਤੀ ਕਿਸਾਨਾਂ ਨੂੰ ਸੰਕਟ ’ਚੋਂ ਕੱਢਣ ਲਈ ਸਰਕਾਰਾਂ ਸੁਹਿਰਦਤਾ ਨਾਲ ਨੀਤੀਆਂ ਘੜਨ। ਇਸ ਮੌਕੇ ਸ੍ਰੀ ਕਾਹਲੋਂ ਦੇ ਨਾਲ ਗੁਰਮੁੱਖ ਸਿੰਘ ਨੰਬਰਦਾਰ ਜ਼ਿਲ੍ਹਾ ਜਨਰਲ ਸਕੱਤਰ ਅਤੇ ਬਲਵਿੰਦਰ ਸਿੰਘ ਦਾਊ ਜ਼ਿਲ੍ਹਾ ਸਕੱਤਰ ਸ਼੍ਰੋਮਣੀ ਅਕਾਲੀ ਦਲ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…