
ਮੁਹਾਲੀ ਦਾ ਵਿਕਾਸ ਕਰਨ ਵਿੱਚ ਫੇਲ੍ਹ ਸਾਬਤ ਹੋਈਆਂ ਸਮੇਂ ਦੀਆਂ ਸਰਕਾਰਾਂ: ਬੱਬੀ ਬਾਦਲ
ਬੱਬੀ ਬਾਦਲ ਵੱਲੋਂ ਲੋਕਾਂ ਨਾਲ ਮੀਟਿੰਗਾਂ ਦਾ ਦੌਰ ਜਾਰੀ, ਜਨ ਸੰਪਰਕ ਮੁਹਿੰਮ ਨੂੰ ਭਰਵਾਂ ਹੁਗਾਰਾ ਮਿਲਣ ਦਾ ਦਾਅਵਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜਨਵਰੀ:
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਨਰਲ ਸਕੱਤਰ ਅਤੇ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਵੱਲੋਂ ਲੋਕਾਂ ਨਾਲ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਮੁਹਿੰਮ ਨੂੰ ਬੇਸ਼ੁਮਾਰ ਹੌਂਸਲਾ ਮਿਲ ਰਿਹਾ ਹੈ। ਇਸ ਬਾਬਤ ਅੱਜ ਬੱਬੀ ਬਾਦਲ ਨੇ ਹਲਕੇ ਵਿਖੇ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਹਿਮ ਮੀਟਿੰਗ ਨੂੰ ਸੰਬੋਧਨ ਕੀਤਾ,ਜਿਸ ਚ ਪਾਰਟੀ ਵਰਕਰਾਂ, ਅਹੁਦੇਦਾਰਾਂ, ਮੋਹਤਬਾਰ ਤੇ ਹੋਰ ਲੋਕਾਂ ਨੇ ਹਾਜ਼ਰੀ ਭਰੀ।
ਇਸ ਮੌਕੇ ਬੱਬੀ ਬਾਦਲ ਨੇ ਕਿਹਾ ਕਿ ਮੁਹਾਲੀ ਹਲਕੇ ਨੇ ਮੈਨੂੰ ਬੇਹੱਦ ਪਿਆਰ ਤੇ ਮਾਣ-ਸਤਿਕਾਰ ਬਖਸ਼ਿਆ ਹੈ, ਜਿਸ ਦਾ ਮੈ ਸਦਾ ਰਿਣੀ ਰਹਾਂਗਾ। ਇਸ ਲਈ ਮੇਰੀ ਕੋਸ਼ਿਸ਼ ਹੈ ਕਿ ਮੁਹਾਲੀ ਨੂੰ ਪੰਜਾਬ ਦਾ ਹੀ ਨਹੀ ਦੇਸ਼ ਦਾ ਵਿਕਾਸ ਤੇ ਆਰਥਿਕ ਪੱਖੋ ਅਹਿਮ ਜ਼ਿਲਾ ਬਣਾਇਆ ਜਾਵੇ। ਮੈਂ ਕਰੀਬ ਦਹਾਕੇ ਤੋ ਇੱਥੋਂ ਦੇ ਲੋਕਾਂ ਨਾਲ ਵਿਚਰ ਰਿਹਾ ਹੈ ਤੇ ਇਨ੍ਹਾਂ ਦੀਆਂ ਮੁਸ਼ਕਲਾਂ ਨੂੰ ਨੇੜਿਉ ਜਾਣਦਾ ਹਾਂ।
ਮੁਹਾਲੀ ਦੇ ਵਿਕਾਸ ਬਾਰੇ ਬੋਲਦਿਆਂ ਬੱਬੀ ਬਾਦਲ ਨੇ ਸਪੱਸ਼ਟ ਕੀਤਾ ਕਿ ਕਿਨੀ ਤ੍ਰਾਸਦੀ ਵਾਲੀ ਗੱਲ ਹੈ ਕਿ ਸਮੇਂ ਦੀਆਂ ਸਰਕਾਰਾਂ ਮੁਹਾਲੀ ਦਾ ਵਿਕਾਸ ਨਹੀ ਕਰ ਸਕੀਆ। ਮੌਜੂਦਾ ਸੱਤਾਧਾਰੀ ਕਾਂਗਰਸ ਨੇ ਸਭ ਹੱਦਾਂ ਹੀ ਭਾਰ ਕਰ ਦਿੱਤੀਆਂ ਹਨ , ਵੱਡੇ ਵੱਡੇ ਹੋਰਡਿੰਗ ਲਾ ਕੇ ਮੋਹਾਲੀ ਵਾਸੀਆਂ ਨੂੰ ਮੂਰਖ ਬਣਾ ਰਹੇ ਹਨ। ਥਾਂ-ਥਾਂ ਤੋ ਟੁੱਟੀਆਂ ਸੜਕਾਂ ਦਾ ਬੁਰਾ ਹਾਲ ਹੈ, ਸੀਵਰੇਜ ਦਾ ਬੇਹੱਦ ਮੰਦਾ ਹਾਲ ਹੈ, ਸਿਹਤ ਸੇਵਾਵਾਂ ਦਾ ਪੂਰਾ ਪ੍ਰਬੰਧ ਨਹੀ। ਜਦ ਇਥੋ ਕਾਂਗਰਸ ਦੇ ਸਾਬਕਾ ਸਿਹਤ ਮੰਤਰੀ ਰਹੇ ਬਲਬੀਰ ਸਿੱਧੂ ਤਾਂ ਇਥੋ ਦੇ ਹੀ ਐਮ ਐਲ ਏ ਹਨ, ਉਹ ਚਾਹੁੰਦੇ ਤਾਂ ਮੋਹਾਲੀ ਨੂੰ ਸਿਹਤ ਪੱਖੋ ਤਾਂ ਪੂਰਨ ਰੂਪ ਚ ਬਦਲ ਸਕਦੇ ਸੀ ਪਰ ਉਨਾ ਅਜਿਹਾ ਨਹੀ ਕੀਤਾ। ਬੱਬੀ ਬਾਦਲ ਨੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਦੋਸ਼ ਲਾਇਆ ਕਿ ਬਾਦਲ ਦਲ, ਕਾਂਗਰਸੀਆਂ ਨੇ ਸਿਰਫ ਆਪਣੀਆਂ ਜੇਬਾਂ ਭਰੀਆਂ ਹਨ।
ਬੱਬੀ ਬਾਦਲ ਨੇ ਇਸ ਬਾਰੇ ਸਥਾਨਕ ਪੱਧਰ ਤੇ ਲੋਕਾਂ ਨੂੰ ਜਾਗਰੂਕ ਹੋਣ ਦੀ ਅਪੀਲ ਕੀਤੀ ਤੇ ਦਾਅਵਾ ਕੀਤਾ ਕਿ ਕੁਝ ਦਿਨਾਂ ਚ ਅਸੀ ਮੋਹਾਲੀ ਨੂੰ ਜਿਨਾਂ ਵੀ ਬਜਟ ਕਾਂਗਰਸ ਨੇ ਦਿੱਤਾ ਸੀ ਉਸ ਦੀ ਖੋਖ ਪੜਤਾਲ ਕਰਕੇ ਲੋਕਾਂ ਸਾਹਮਣੇ ਰੱਖਾਂਗੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਮੁਹਾਲੀ ਸੀਟ ਦੀ ਦਾਅਵੇਦਾਰੀ ਦੇ ਮਜ਼ਬੂਤ ਅਹੁਦੇਦਾਰ ਬੱਬੀ ਬਾਦਲ ਦੇ ਹਿੱਸੇ ਸੀਟ ਆਉਂਦੀ ਹੈ ਤਾਂ ਉਹ ਮੁਹਾਲੀ ਨੂੰ ਵਿਕਾਸ ਪੱਖੋ ਸੂਬੇ ਦਾ ਨੰਬਰ ਇਕ ਜ਼ਿਲ੍ਹਾ ਬਣਾ ਦੇਣਗੇ।
ਇਸ ਮੌਕੇ ਬਲਜੀਤ ਸਿੰਘ ਜਗਤਪੁਰਾ, ਹਰਜੀਤ ਸਿੰਘ, ਜਰਨੈਲ ਸਿੰਘ ਹੇਮਕੁੰਟ, ਹਰਪਾਲ ਸਿੰਘ, ਜਗਤਾਰ ਸਿੰਘ ਜਗਤਪੁਰਾ, ਬਲਜੀਤ ਸਿੰਘ ਖੋਖਰ, ਮਹਿੰਦਰ ਸਿੰਘ, ਹਰਚੇਤ ਸਿੰਘ, ਇਕਬਾਲ ਸਿੰਘ ਸਾਬਕਾ ਸਰਪੰਚ, ਹਰਦੀਪ ਸਿੰਘ ਬਾਠ,ਬਲਬੀਰ ਸਿੰਘ ਝਾਮਪੁਰ, ਕਰਤਾਰ ਸਿੰਘ, ਜਥੇਦਾਰ ਨਰਿੰਦਰ ਸਿੰਘ, ਰਣਜੀਤ ਸਿੰਘ ਬਰਾੜ, ਰਣਧੀਰ ਸਿੰਘ ਧੀਰਾ, ਜਗਤਾਰ ਸਿੰਘ ਘੜੂੰਆਂ, ਸੁਰਿੰਦਰ ਸਿੰਘ ਕੰਡਾਲਾ, ਕੰਵਲਜੀਤ ਸਿੰਘ ਪੱਤੋ, ਮੰਗਲ ਸਿੰਘ, ਗੁਰਜੰਟ ਸਿੰਘ ਗੁਡਾਣਾ, ਜਵਾਲਾ ਸਿੰਘ,ਹਨੀ ਰਾਣਾ ਜਗਤਪੁਰਾ, ਗੁਰਮੁੱਖ ਸਿੰਘ, ਤੇਜਿੰਦਰ ਸਿੰਘ, ਕੇਵਲ ਸਿੰਘ,ਬਲਵਿੰਦਰ ਸਿੰਘ,ਸੰਜੂ,ਕੁਲਵਿੰਦਰ ਸਿੰਘ, ਪਰਮਜੀਤ ਸਿੰਘ, ਗੁਰਮੇਲ ਸਿੰਘ, ਜਸਵੰਤ ਸਿੰਘ ਠਸਕਾ, ਅਵਤਾਰ ਸਿੰਘ, ਬਲਜੀਤ ਸਿੰਘ, ਗੁਰਦੀਪ ਸਿੰਘ, ਪਰਮਿੰਦਰ ਸਿੰਘ, ਨਰਿੰਦਰ ਸਿੰਘ ਮੈਣੀ, ਤਰਲੋਕ ਸਿੰਘ, ਤਜਿੰਦਰ ਸਿੰਘ ਆਦਿ ਹਾਜ਼ਰ ਸਨ।