ਸਮੇਂ ਦੀਆਂ ਸਰਕਾਰਾਂ ਠੋਸ ਸਿੱਖਿਆ ਨੀਤੀ ਬਣਾਉਣ ਵਿੱਚ ਫੇਲ੍ਹ ਸਾਬਤ ਹੋਈਆਂ: ਬੱਬੀ ਬਾਦਲ

ਬੱਬੀ ਬਾਦਲ ਨੇ ਮੁਹਾਲੀ ਹਲਕੇ ਦੇ ਨੌਜਵਾਨਾਂ ਨਾਲ ਕੀਤੀ ਮੀਟਿੰਗ, ਸਮੱਸਿਆਵਾਂ ਸੁਣੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜਨਵਰੀ:
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਨਰਲ ਸਕੱਤਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਅੱਜ ਇੱਥੇ ਮੁਹਾਲੀ ਹਲਕੇ ਦੇ ਨੌਜਵਾਨਾਂ ਅਤੇ ਵਿਦਿਆਰਥੀ ਆਗੂਆਂ ਨਾਲ ਅਹਿਮ ਮੀਟਿੰਗ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਨੌਜਵਾਨ ਵਰਗ ਅਤੇ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਬੱਬੀ ਬਾਦਲ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕੋਈ ਠੋਸ ਸਿੱਖਿਆ ਨੀਤੀ ਨਹੀਂ ਘੜੀ। ਮੌਜੂਦਾ ਵਿੱਦਿਅਕ ਢਾਂਚਾ, ਵਿਦਿਆਰਥੀ ਮੁਸ਼ਕਲਾਂ ਗੰਭੀਰ ਚੁਨੌਤੀ ਬਣੀਆਂ ਹੋਈਆਂ ਹਨ।
ਇਸ ਮੌਕੇ ਬੱਬੀ ਬਾਦਲ ਨੇ ਕਿਹਾ ਕਿ ਹੁਕਮਰਾਨਾਂ ਦੇ ਅਵੇਸਲੇਪਣ ਦਾ ਨਤੀਜਾ ਅੱਜ ਦੇਸ਼ ਦੇ ਨੌਜਵਾਨਾਂ ਨੂੰ ਭੁਗਤਨਾ ਪੈ ਰਿਹਾ ਹੈ। ਬੇਰੁਜ਼ਗਾਰੀ, ਅਨਪੜ੍ਹਤਾ, ਘੋਰ ਗਰੀਬੀ ਅਤੇ ਬੁਨਿਆਦੀ ਸਹੂਲਤਾਂ ਤੋਂ ਵਾਂਝੀ ਨੌਜਵਾਨੀ ਦੇ ਕੁਰਾਹੇ ਪੈਣ ਸਬੰਧੀ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੜ੍ਹੇ ਲਿਖੇ ਨੌਜਵਾਨ ਰੁਜ਼ਗਾਰ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ।
ਬੀਏ ਪਾਸ ਨੌਜੁਆਨ ਦਿਹਾੜੀਆਂ ਕਰਨ ਲਈ ਮਜ਼ਬੂਰ ਹੋਇਆ ਹੈ। ਸੂਬੇ ਚ ਨੌਜੁਆਨ ਲਗਾਤਾਰ ਨੌਕਰੀਆਂ ਲੈਣ ਲਈ ਕਦੇ ਟੈਂਕੀਆਂ ਤੇ,ਮੰਤਰੀਆਂ ਦੇ ਬਰੂਹਾਂ ਤੇ,ਸੜਕਾਂ ਤੇ ਧਰਨੇ ਅੰਦੋਲਨ ਲਗਾਉਣ ਲਈ ਮਜਬੂਰ ਹਨ। ਸੀਨੀਅਰ ਨੌਜੁਆਨ ਆਗੂ ਨੇ ਚਿੰਤਾ ਜਾਹਿਰ ਕੀਤੀ ਕਿ ਨਿਰੰਤਰ ਵਧ ਰਹੇ ਪਾੜਿਆਂ ਨੂੰ ਖਤਮ ਕਰਨ ਜਾਂ ਘੱਟ ਕਰਨ ਲਈ ਹਾਕਮ ਕਦੋਂ ਸੁਚੇਤ ਹੋਣਗੇ? ਕਿਸੇ ਵੀ ਦੇਸ਼ ਦਾ ਸਰਮਾਇਆ ਜਾਂ ਅਸਲ ਜਾਇਦਾਦ ਉਸ ਮੁਲਕ ਦਾ ਪੜਿਆ ਲਿੱਖਿਆ ਨੌਜੁਆਨ ਤੇ ਸਿਹਤਮੰਦ ਵਰਗ ਹੁੰਦਾ ਹੈ ਕੀ ਦੋਨਾਂ ਸੂਰਤਾਂ ਚ ਸੂੂਬਾ ਕਿੱਥੇ ਹੈ? ਇਕ ਪਾਸੇ ਧਨਾਢ ਵਰਗ ਹੈ ਜੋ ਪ੍ਰਾਈਵੇਟ ਜੈਟਾਂ ਨਾਲ ਵੀਂਹ-ਵੀਂਹ ਮੀਲ ਸਫਰ ਤੈਅ ਕਰਦੇ ਹਨ ਤੇ ਦੂਜੇ ਪਾਸੇ ਦਿਹਾਤੀ ਖੇਤਰਾਂ ਦੇ ਬੱਚੇ ਹਨ ਜੋ ਕਈ ਮੀਲ ਤੁਰ ਕੇ ਵੀ ਮੁਫਤ ਦੀ ਵਿਦਿਆ ਨਹੀ ਲੈ ਪਾਉਂਦੇ। ਬੱਬੀ ਬਾਦਲ ਨੇ ਕਿਹਾ ਕਿ ਅਸਲੀਅਤ ਵਿੱਚ ਭਾਰਤ ਇਕ ਅਮੀਰ ਮੁਲਕ ਹੈ ਪਰ ਇਥੋ ਦੇ ਲੋਕ ਗਰੀਬ ਹਨ। ਉਨ੍ਹਾਂ ਦੱਸਿਆ ਕਿ ਸੰਵਿਧਾਨ ਘੜਨ ਵਾਲਿਆਂ ਨੇ ਸਿੱਖਿਆ ਨੂੰ ਵਧੇਰੇ ਮਹੱਤਤਾ ਦਿੱਤੀ ਸੀ ਤੇ ਸਰਵ-ਵਿਆਪਕ ਸਿੱਖਿਆ ਦੇ ਟੀਚੇ ਦੀ ਪੂਰਤੀ ਲਈ ਲਈ 10 ਸਾਲ ਦੀ ਸਮਾਂ ਨਿਰਧਾਰਤ ਕੀਤੀ ਸੀ ਪਰ ਅੱਜ ਦੇਸ਼ ਦੀ ਸਿੱਖਿਆ ਨੀਤੀ ਦਾ ਕੀ ਹਾਲ ਹੈ ਕਿ ਅੱਧੀ ਅਬਾਦੀ ਆਪਣੇ ਦਸਤਖਤ ਵੀ ਨਹੀ ਕਰ ਸਕਦੀ।
ਇਸ ਮੌਕੇ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਰਣਜੀਤ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਘੜੂੰਆਂ, ਮਨਜੋਤ ਸਿੰਘ ਪ੍ਰਧਾਨ ਫੇਜ਼-11, ਹਰਪਾਲ ਸਿੰਘ ਪ੍ਰਧਾਨ ਸੋਹਾਣਾ, ਜਵਾਲਾ ਸਿੰਘ, ਹਨੀ ਰਾਣਾ, ਸੂਰਜ ਭਲਵਾਨ, ਇਕਬਾਲ ਸਿੰਘ, ਮਨਜੀਤ ਸਿੰਘ, ਜਸਵੰਤ ਸਿੰਘ, ਅਨਮੋਲ ਸਿੰਘ, ਗੁਰਵਿੰਦਰ ਸਿੰਘ, ਪ੍ਰਦੀਪ ਕੁਮਾਰ, ਲਵਜੀਤ ਸਿੰਘ, ਕੁਲਵਿੰਦਰ ਸਿੰਘ, ਲੁਕੇਸ਼, ਪ੍ਰੀਤਮ ਸਿੰਘ, ਹਰਜੀਤ ਸਿੰਘ, ਜਸਵਿੰਦਰ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…