Nabaz-e-punjab.com

ਐਸਐਸਐਸ ਬੋਰਡ ਟੈਸਟ ਪਾਸ ਸਾਰੇ ਕਲਰਕਾਂ ਦੀ ਨੌਕਰੀ ਯਕੀਨੀ ਬਣਾਏ ਕੈਪਟਨ ਸਰਕਾਰ: ਹਰਪਾਲ ਸਿੰਘ ਚੀਮਾ

ਕਲਰਕੀ ਦਾ ਟੈਸਟ ਪਾਸ ਉਮੀਦਵਾਰਾਂ ਦੇ ਵਫਦ ਨੇ ਵਿਰੋਧੀ ਧਿਰ ਦੇ ਨੇਤਾ ਨੂੰ ਦਿੱਤਾ ਮੰਗ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 27 ਜਨਵਰੀ:
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਡੀਓ ਲੈਟਰ ਲਿਖ ਕੇ ਮੰਗ ਕੀਤੀ ਕਿ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ (ਐਸਐਸਐਸ) ਬੋਰਡ ਰਾਹੀਂ ਪੰਜਾਬ ਸਰਕਾਰ ਵੱਲੋਂ ਜਾਰੀ ਇਸ਼ਤਿਹਾਰ 4-2016 (ਕਲਰਕ) ਤਹਿਤ ਟੈਸਟ ਪਾਸ ਕਰਨ ਵਾਲੇ ਸਾਰੇ ਉਮੀਦਵਾਰਾਂ ਨੂੰ ਵੱਖ ਵੱਖ ਵਿਭਾਗਾਂ ‘ਚ ਖਾਲੀ ਪਈਆਂ ਪੋਸਟਾਂ ਅਤੇ ਖਾਲੀ ਪੋਸਟਾਂ ਬਾਰੇ ਆਈ ਅਗਾੳੂ ਪ੍ਰਵਾਨਗੀ ਦੇ ਮੱਦੇਨਜਰ ਨੌਕਰੀ ਯਕੀਨੀ ਬਣਾਈ ਜਾਵੇ।
ਹਰਪਾਲ ਸਿੰਘ ਚੀਮਾ ਨੇ ਇਹ ਮੰਗ ਐਸਐਸਐਸ ਬੋਰਡ ਵੱਲੋਂ ਕਲਰਕਾਂ ਦਾ ਟੈਸਟ ਪਾਸ ਕਰਨ ਵਾਲੇ ਉਮੀਦਵਾਰਾਂ ਦੇ ਵਫਦ ਵੱਲੋਂ ਦਿੱਤੇ ਮੰਗ ਪੱਤਰ ਦੇ ਅਧਾਰ ‘ਤੇ ਕੀਤੀ। ਵਫਦ ‘ਚ ਸ਼ਾਮਲ ਸੁਰਿੰਦਰ ਕੁਮਾਰ, ਮਨਦੀਪ ਕੌਰ, ਰਵਿੰਦਰ ਕੁਮਾਰ, ਅਮਰਦੀਪ ਸਿੰਘ ਅੰਕਿਤ ਸ਼ਰਮਾ, ਪਿ੍ਰਤਪਾਲ ਸਿੰਘ ਸਮੇਤ ਹੋਰ ਟੈਸਟ ਪਾਸ ਉਮੀਦਵਾਰਾਂ ਨੇ ਦੱਸਿਆ ਕਿ ਐਸਐਸਐਸ ਬੋਰਡ ਨੇ 2016 ‘ਚ ਇਸ਼ਤਿਹਾਰ ਜਾਰੀ ਕੀਤਾ ਸੀ ਅਤੇ ਭਰਤੀ ਪ੍ਰਕਿਰਿਆ 2018 ‘ਚ ਸ਼ੁਰੂ ਕੀਤੀ ਗਈ। ਉਸ ਸਮੇ 1883 ਪੋਸਟਾਂ ਦੇ ਲਈ 4279 ਉਮੀਦਵਾਰਾਂ ਨੇ ਟੈਸਟ ਪਾਸ ਕੀਤਾ ਸੀ। ਜਦੋਂਕਿ ਐਸਐਸਐਸ ਬੋਰਡ ਕੋਲ ਕਰੀਬ 2200 ਪੋਸਟਾਂ ਦੀ ਨਵੀਂ ਅਗਾਉ ਪ੍ਰਵਾਨਗੀ ਆ ਚੁੱਕੀ ਹੈ। ਉਨਾਂ ਮੰਗ ਕੀਤੀ ਕਿ ਨਵੀਂ ਅਗਾਉ ਪ੍ਰਵਾਨਗੀ ਦੀਆਂ 2200 ਪੋਸਟਾਂ ਨੂੰ ਪਹਿਲਾਂ ਜਾਰੀ ਇਸਤਿਹਾਰ ਦੀਆਂ 1883 ਪੋਸਟਾਂ ‘ਚ ਜੋੜ (ਮਰਜ) ਕਰ ਦਿੱਤਾ ਜਾਵੇ ਤਾਂ ਕਿ ਸਾਰੇ ਟੈਸਟ ਪਾਸ ਉਮੀਦਵਾਰਾਂ ਦੀ ਨੌਕਰੀ ਯਕੀਨੀ ਹੋ ਸਕੇ।
ਚੀਮਾ ਨੇ ਕੈਪਟਨ ਸਰਕਾਰ ਕੋਲ ਇਨਾਂ ਉਮੀਦਵਾਰਾਂ ਦੀ ਮੰਗ ਨੂੰ ਜਾਇਜ ਕਰਾਰ ਦਿੰਦੇ ਹੋਏ ਕਿਹਾ ਕਿ ਬਿਨਾ ਦੇਰੀ ਇਨਾਂ ਸਾਰੇ ਟੈਸਟ ਪਾਸ ਉਮੀਦਵਾਰਾਂ ਨੂੰ ਨੌਕਰੀ ਦੇ ਕੇ ਕੈਪਟਨ ਸਰਕਾਰ ਘਰ-ਘਰ ਨੌਕਰੀ ਦੇ ਵਾਅਦੇ ਦੀ ਪੂਰਤੀ ਵੱਲ ਵਧੇ।
ਚੀਮਾ ਨੇ ਕਿਹਾ ਕਿ ਇਨਾਂ ਉਮੀਦਵਾਰਾਂ ਕੋਲ ਸਰਕਾਰੀ ਨੌਕਰੀ ਦਾ ਇਹ ਲਗਭਗ ਆਖਰੀ ਮੌਕਾ ਹੈ ਕਿਉਕਿ ਇਹ ਉਮਰ ਦੀ ਨਿਰਧਾਰਿਤ ਸੀਮਾ ਪਾਰ ਕਰਨ ਕਿਨਾਰੇ ਹਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…