ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਵੱਲੋਂ ਸਾਂਝੇ ਅਧਿਆਪਕ ਮੋਰਚੇ ਦੇ ਧਰਨੇ ਦੀ ਹਮਾਇਤ ਕਰਨ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਾਰਚ:
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਸਟੇਟ ਕਮੇਟੀ ਦੀ ਮੀਟਿੰਗ ਸੂਬਾਈ ਪ੍ਰਧਾਨ ਹਾਕਮ ਸਿੰਘ ਅਤੇ ਸਰਪ੍ਰਸਤ ਸੁਖਦੇਵ ਸਿੰਘ ਰਾਣਾ ਦੀ ਅਗਵਾਈ ਵਿੱਚ ਕੀਤੀ ਗਈ। ਇਸ ਮੀਟਿੰਗ ਵਿੱਚ ਰੈਸਨਲਾਈਜੈਸ਼ਨ ਅਤੇ ਬਦਲੀ ਨੀਤੀ ਵਿੱਚ 7 ਸਾਲਾਂ ਦੀ ਠਹਿਰ ਵਾਲੇ ਅਧਿਆਪਕਾਂ ਦੀਆਂ ਜਬਰੀ ਬਦਲੀਆਂ ਨਾ ਕਰਨ, ਠੇਕੇ ਤੇ ਕੰਮ ਕਰ ਰਹੇ ਲੈਕਚਰਾਰਾਂ ਨੂੰ ਪੂਰੀ ਤਨਖਾਹ ਤੇ ਰੈਗੁਲਰ ਕਰਾਉਣ ਲਈ 25 ਮਾਰਚ ਨੂੰ ਲੁਧਿਆਣੇ ਵਿੱਚ ਸਾਂਝੇ ਮੋਰਚੇ ਵਲੋੱ ਉਲੀਕੇ ਧਰਨੇ ਵਿੱਚ ਸਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵਲੋੱ ਦਾਅਵੇ ਤਾਂ ਪਾਰਦਰਸ਼ਤਾ ਅਤੇ ਭ੍ਰਿਸਟਾਚਾਰ ਖਤਮ ਕਰਨ ਦੇ ਕੀਤੇ ਜਾਂਦੇ ਹਨ ਪ੍ਰੰਤੂ ਅਸਲੀਅਤ ਵਿੱਚ ਪੇਪਰਾਂ ਦੇ ਦਿਨਾਂ ਦੀ ਆੜ ਵਿੱਚ ਛੁੱਟੀਆਂ ਬੰਦ ਕਰਨ ਦੀਆਂ ਚਾਲਾਂ ਤਹਿਤ ਸਿਫਾਰਸ਼ੀ ਪ੍ਰਵਾਨ ਕੀਤੀਆਂ ਬੱਚਾ ਸੰਭਾਲ ਛੁੱਟੀਆਂ ਵਿਭਾਗ ਦੀ ਵੈਬ-ਸਾਈਟ ਤੇ ਅਪਲੌਡ ਨਾ ਕਰਨ ਕਾਰਨ ਮਹਿਲਾ ਅਧਿਆਪਕ ਵਰਗ ਵਿੱਚ ਰੋਸ ਹੈ। ਉਹਨਾਂ ਕਿਹਾ ਕਿ ਗਰੀਬ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਅਧਿਆਪਕਾਂ ਦਾ ਸਕੂਲ਼ ਵਿੱਚ ਰਹਿਣਾ ਯਕੀਨੀ ਬਣਾਇਆਂ ਜਾਵੇ, ਸਕੂਲ਼ਾਂ ਤੋੱ ਬਾਹਰ ਅਧਿਆਪਕ ਭੇਜ ਕੇ ਪ੍ਰੋਜੈਕਟ ਸ਼ੁਰੂ ਕਰਨ ਨਾਲ ਪੜ੍ਹਾਈ ਵਿੱਚ ਸੁਧਾਰ ਨਹੀੱ ਹੋਣਾ, ਦਫਤਰਾਂ ਵਿੱਚ ਕੰਮ ਕਰਦੇ ਸਾਰੇ ਅਧਿਆਪਕ ਸਕੂਲ਼ਾਂ ਵਿੱਚ ਭੇਜੇ ਜਾਣ ਅਤੇ ਦਫਤਰਾਂ ਵਿੱਚ ਨਿਯੁਕਤੀਆਂ ਸੀਨੀਆਰਤਾ ਅਨੁਸਾਰ ਕੀਤੀ ਜਾਵੇ। ਉਹਨਾਂ ਮੰਗ ਕੀਤੀ ਕਿ ਸੱਤ ਸਾਲ ਬਾਅਦ ਅਧਿਆਪਕ ਨੂੰ ਬਦਲਣ ਦਾ ਫੈਸਲਾ ਰੱਦ ਕਰਕੇ ਬੇਨਤੀ ਦੇ ਆਧਾਰ ਤੇ ਖਾਲੀ ਅਸਾਮੀ ਤੇ ਬਦਲੀਆਂ ਕੀਤੀਆਂ ਜਾਣ।
ਇਸ ਮੌਕੇ ਜਸਵੀਰ ਸਿੰਘ ਗੋਸਲ, ਸੁਖਦੇਵ ਲਾਲ ਬੱਬਰ, ਸੁਰਿੰਦਰ ਭਰੂਰ, ਅਮਨ ਸਰਮਾ, ਬਲਰਾਜ ਸਿੰਘ ਬਾਜਵਾ, ਮਲਕੀਤ ਸਿੰਘ, ਜਗਤਾਰ ਸਿੰਘ ਮੋਗਾ, ਮੁਖਤਿਆਰ ਸਿੰਘ, ਮੇਜਰ ਸਿੰਘ, ਅਵਤਾਰ ਸਿੰਘ, ਗੁਰਚਰਨ ਸਿੰਘ ਚੱਕਲ, ਹਰਜੀਤ ਸਿੰਘ, ਸੰਜੀਵ ਵਰਮਾ,ਕੋਮਲ,ਅਮਰੀਕ ਸਿੰਘ ਅਤੇ ਅਮਰਜੀਤ ਵਾਲੀਆ ਪਟਿਆਲਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…