nabaz-e-punjab.com

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਵੱਲੋਂ ਤਬਾਦਲਾ ਨੀਤੀ ਜਾਰੀ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੂਨ:
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਕੋਰ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਹਾਕਮ ਸਿੰਘ ਅਤੇ ਸਰਪ੍ਰਸਤ ਸੁਖਦੇਵ ਸਿੰਘ ਰਾਣਾ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਜਥੇਬੰਦੀ ਦੇ ਆਗੂਆਂ ਨੇ ਵਿਭਾਗ ਤੋਂ ਨਵੀਂ ਤਬਾਦਲਾ ਨੀਤੀ ਜਾਰੀ ਕਰਨ ਸਮੇਂ ਅਧਿਆਪਕਾਂ ਨੂੰ ਆਪਣੀ ਮਰਜੀ ਨਾਲ ਖਾਲੀ ਅਸਾਮੀ ਬਦਲੀ ਕਰਾਉਣ, ਵਿਦਿਆਰਥੀਆਂ ਦੀ ਪੜਾਈ ਨੂੰ ਮੁਖ ਰੱਖਦੇ ਹੋਏ, ਸਕੂਲਾਂ ਵਿੱਚ ਅਧੂਰੇ ਗਰੁੱਪਾਂ ਨੂੰ ਪੂਰਾ ਕਰਨ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਹੈ। ਸੂਬਾ ਸਕੱਤਰ ਸੁਖਦੇਵ ਲਾਲ ਬੱਬਰ ਨੇ ਕਿਹਾ ਕਿ ਅਧਿਆਪਕਾਂ ਨੂੰ ਜਬਰਦਸਤੀ ਅਤੇ ਬਦਲਾ ਲਊ ਨੀਤੀ ਤਹਿਤ ਬਦਲੀ ਕਰਕੇ ਪ੍ਰੇਸ਼ਾਨ ਨਾ ਕੀਤਾ ਜਾਵੇ ਇਸ ਨਾਲ ਅਧਿਆਪਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ।
ਪ੍ਰਿੰਸੀਪਲਾਂ ਦੀ ਪੱਦਉਨਤੀ ਕਾਰਨ ਸੀਨੀਅਰ ਸਕੂਲਾਂ ਵਿੱਚ ਸਾਇੰਸ ਅਤੇ ਕਾਮਰਸ ਵਿਸ਼ ਦੀਆਂ ਖਾਲੀ ਅਸਾਮੀਆਂ ਭਰਨ ਲਈ ਮਾਸਟਰ ਕਾਰਡ ਤੋੱ ਤਰੱਕੀਆਂ ਪਹਿਲ ਦੇ ਅਧਾਰ ਤੇ ਕੀਤੀਆਂ ਜਾਣ। ਨਵੀਂ ਤਬਾਦਲਾ ਨੀਤੀ ਜਾਰੀ ਕਰਕੇ ਬਦਲੀਆਂ ਨੀਤੀ ਅਨੁਸਾਰ ਬਿਨਾਂ ਸਿਆਸੀ ਪ੍ਰਭਾਵ ਦੇ ਕੀਤੀਆਂ ਜਾਣ। ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਨੇ ਕਿਹਾ ਕਿ ਸਰਕਾਰੀ ਸੇਵਾ ਦੇ ਸ਼ੁਰੂ ਤੋਂ ਹੁਣ ਤੱਕ ਦੀਆਂ ਏ.ਸੀ.ਆਰ ਨੂੰ ਈ ਪੰਜਾਬ ਤੇ ਅਪਲੋਡ ਕਰਨ ਦੀ ਕੋਈ ਤੁਕ ਨਹੀਂ ਹੈ। ਏ.ਸੀ.ਆਰ. ਸਮਰੱਥ ਅਧਿਕਾਰੀ ਕੋਲ ਹੋਣ ਕਾਰਨ ਅਧਿਆਪਕ ਵਰਗ ਵਿੱਚ ਵਾਧੂ ਮਾਨਸਿਕ ਤਨਾਓ ਹੈ ਜਦੋਂਕਿ ਪਿਛਲੇ ਸਾਲਾਂ ਦੌਰਾਨ ਪਹਿਲਾਂ ਹੀ ਸਾਰੇ ਵੇਰਵੇ ਈ ਪੰਜਾਬ ਤੇ ਅਪਲੋਡ ਕੀਤੇ ਜਾ ਚੁੱਕੇ ਹਨ। ਪ੍ਰਿੰਸੀਪਲਾਂ ਦੀਆਂ ਸਿੱਧੀ ਭਰਤੀ ਦੀਆਂ ਅਸਾਮੀਆਂ ਬਿਨਾਂ ਦੇਰੀ ਭਰੀਆਂ ਜਾਣ ਤਾਂ ਜੋ ਯੋਗ ਅਧਿਕਾਰੀ ਭਰਤੀ ਕੀਤੇ ਜਾ ਸਕਣ। ਨਵੀਂ ਤਬਾਦਲਾ ਨੀਤੀ, ਹਰੇਕ ਸੀਨੀਅਰ ਸਕੂਲ ਵਿੱਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਦੇ ਵੇਰਵੇ ਆਨ ਲਾਈਨ ਕਰਨ ਲਈ, ਵਿਦਿਆਂਰਥੀਆਂ ਦੀ ਈ ਕੰਨਟੈਟ ਰਾਹੀਂ ਪੜਾਈ ਕਰਾਉਣ ਲਈ ਸਕੂਲ ਮੁੱਖੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਲੋੜ ਅਨੁਸਾਰ ਕੰਪਿਉਟਰ ਖਰੀਦ ਕੇ ਦਿੱਤੇ ਜਾਣ।
ਇਸ ਮੌਕੇ ਜਸਵੀਰ ਸਿੰਘ ਗੋਸਲ ਕਿਹਾ ਕਿ ਤਬਦਾਲਾ ਨੀਤੀ ਵਿੱਚ ਗਭੀਰ ਰੋਗੀ,ਕੈਂਸਰ ਪੀੜਤ, ਸਟੇਟ ਅਤੇ ਨੈਸ਼ਨਲ ਐਵਾਰਡੀ, ਸੇਵਾ ਮੁਕਤੀ ਦੇ ਆਖੀਰੀ ਸਾਲ ਵਿੱਚ ਆਪਣੀ ਮਰਜੀ ਦੇ ਖਾਲੀ ਅਸਾਮੀ ਤੇ ਬਿਨਾਂ ਕਿਸੇ ਸਿਆਸੀ ਦਬਾਅ ਦੇ ਬਦਲੀ ਕਰਾਉਣ ਦਾ ਮੌਕਾ ਦਿੱਤਾ ਜਾਵੇ। ਜਥੇਬੰਦੀ ਦੇ ਸ੍ਰਪ੍ਰਸਤ ਸੁਖਦੇਵ ਸਿੰਘ ਰਾਣਾ ਨੇ ਮੰਗ ਕੀਤੀ ਕਿ ਡਿਪਟੀ ਡਾਇਰੈਕਟਰਾਂ ਦੀ ਤਰੱਕੀ ਲਈ ਡੀਪੀਸੀ ਕਰਕੇ ਮੁੱਖ ਦਫਤਰ ਵਿਖੇ ਸੀਨੀਅਰ ਅਧਿਕਾਰੀ ਲਾਏ ਜਾਣ ਅਤੇ ਖਾਲੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਨਿਯੁਕਤੀ ਸੀਨੀਆਰਤਾ ਦੇ ਅਧਾਰ ਤੇ ਜਲਦੀ ਕੀਤੀਆਂ ਜਾਣ। ਇਸ ਮੌਕੇ ਜਸਵੀਰ ਸਿੰਘ ਗੋਸਲ, ਸੁਖਦੇਵ ਲਾਲ ਬੱਬਰ,ਅਮਨ ਸ਼ਰਮਾ, ਜਗਤਾਰ ਸਿੰਘ ਮੋਗਾ, ਸੁਖਦੇਵ ਸਿੰਘ ਰਾਣਾ ਅਤੇ ਹਰਜੀਤ ਸਿੰਘ ਬਲ੍ਹਾੜੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…