ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਜੇੜੀ ਵਿੱਚ ਵਿਦਿਆਰਥੀਆਂ ਦੀ ਖੇਡਾਂ ਕਰਵਾਈਆਂ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 12 ਅਕਤੂਬਰ:
ਸਕੂਲਾਂ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਹਰ ਖੇਡ ਵਿੱਚ ਭਾਗ ਲੈਣਾ ਚਾਹੀਦਾ ਹੈ ਕਿਉਂਕਿ ਖੇਡਾਂ ਸਾਰੇ ਸਰੀਰ ਨੂੰ ਹਮੇਸ਼ਾ ਤੰਦਰੁਸਤ ਰੱਖਦੀਆਂ ਹਨ। ਇਹ ਵਿਚਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਜੇੜੀ ਦੀ ਪਿੰ੍ਰਸੀਪਲ ਕੰਵਲਜੀਤ ਕੌਰ ਨੇ ਝੰਜੇੜੀ ਸਕੂਲ ਦੇ ਖੇਡ ਮੈਦਾਨ ਵਿੱਚ ਲੜਕੀਆਂ ਅਤੇ ਲੜਕਿਆਂ ਦੀਆਂ ਕਰਵਾਈਆਂ ਗਈਆਂ ਖੇਡਾਂ ਮੌਕੇ ਵਿਦਿਆਰਥੀਆਂ, ਖਿਡਾਰੀਆਂ ਨੂੰ ਸੰਬੋਧਨ ਕਰਦਿਆ ਸਾਂਝੇ ਕੀਤੇ। ਟੂਰਨਾਮੈਟ ਪ੍ਰਬੰਧਕ ਨਰਿੰਦਰ ਕੌਰ, ਜੋਨ ਸਕੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਵੱਖ ਵੱਖ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ। ਡਿਸਕਸ ਵਿੱਚ ਅਮਨਦੀ ਕੌਰ ਨੇ ਪਹਿਲਾਂ, ਸੰਜਨਾ ਨੇ ਦੂਸਰਾ, ਨੇਜਾ ਵਿੱਚ ਨਿਸ਼ਾ ਨੇ ਪਹਿਲਾਂ, ਪ੍ਰਭਜੋਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
14 ਸਾਲ ਲੜਕੇ 400 ਮੀਟਰ ਦੋੜ ਵਿਚ ਜਗਰੂਪ ਸਿੰਘ ਨੇ ਪਹਿਲਾਂ, ਸਤਵੰਦਰ ਸਿੰਘ ਨੇ ਦੂਸਰਾ, ਰਾਜਵੀਰ ਸਿੰਘ ਨੇ ਤੀਸਰਾ, 19 ਸਾਲ ਲੜਕੇ 5000 ਮੀਟਰ ਦੌੜ ਵਿਚ ਭਾਰਤ ਕੁਮਾਰ ਨੇ ਪਹਿਲਾਂ, ਗੁਰਵਿੰਦਰ ਸਿੰਘ ਨੇ ਦੂਸਰਾ, ਨਿਤਿਨ ਨੇ ਦੂਸਰਾ, 100 ਮੀਟਰ ਦੌੜ ਵਿਚ ਮੁਹੰਮਦ ਸਾਹਿਦ ਨੇ ਪਹਿਲਾਂ, ਅਰਜਨ ਸਿੰਘ ਨੇ ਦੂਸਰਾ, ਜਸਕਰਨ ਸਿੰਘ ਨੇ ਤੀਸਰਾ, 19 ਸਾਲ ਵਰਗ 100 ਮੀਟਰ ਦੌੜ ਵਿਚ ਕ੍ਰਿਸ਼ਨਾ ਸ਼ਰਮਾ ਨੇ ਪਹਿਲਾਂ, ਰਮੇਸ਼ ਕੁਮਾਰ ਨੇ ਦੂਸਰਾ, ਮਨਿੰਦਰ ਸਿੰਘ ਨੇ ਤੀਸਰਾ, 200 ਮੀਟਰ ਦੌੜ ਅੰਡਰ 14 ਸਾਲ ਵਿਚ ਹਰਜੀਤ ਸਿੰ ਨੇ ਪਹਿਲਾਂ, ਅਰਜਨ ਨੇ ਦੂਸਰਾ, ਦੇਵਾਨੰਦ ਨੇ ਤੀਸਰਾ, ਅੰਡਰ 19 ਸਾਲ ਵਰਗ ਵਿਚ ਕ੍ਰਸ਼ਿਨ ਕੁਮਾਹਰ ਨੇ ਪਹਿਲਾਂ, ਮੋਹਨ ਸਿੰਘ ਨੇ ਦੁਸਰਾ, ਨਿਤਿਨ ਨੇ ਤੀਸਰਾ, ਹੈਮਰਥਰੋਅ ਵਿਚ ਬਿਕਰਮਜੀਤ ਨੇ ਪਹਿਲਾਂ, ਅਰਸ਼ਪਿੰਦਰ ਨੇ ਦੂਸਰਾ, ਜਸਵੀਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਅੰਡਰ-14 ਸਾਲ ਵਰਗ 100 ਮੀਟਰ ਦੌੜ ਰਮਨਪ੍ਰੀਤ ਕੌਰ ਨੇ ਪਹਿਲਾਂ, ਨੀਰਜ਼ ਨੇ ਦੂਸਰਾ, ਗੁਰਪ੍ਰੀਤ ਕੌਰ ਨੇ ਤੀਸਰਾ, 19 ਸਾਲ ਵਿਚ ਅੰਕਿਤਾ ਨੇ ਪਹਿਲਾਂ, ਗੁਰਪ੍ਰੀਤ ਕੌਰ ਨੇ ਦੂਸਰਾ, ਨਰਿੰਦਰ ਕੌਰ ਨੇ ਤੀਸਰਾ, ਲੰਬੀ ਛਾਲ ਵਿੱਚ ਅਮਨਦੀਪ ਕੌਰ ਨੇ ਪਹਿਲਾਂ, ਆਰਤੀ ਨੇ ਦੂਸਰਾ, ਸੰਜਨਾ ਨੇ ਦੂਸਰਾ, 19 ਸਾਲ ਵਰਗ ਵਿਚ ਅੰਕਿਤਾ ਨੇ ਪਹਿਲਾਂ, ਪ੍ਰਿਅੰਕਾ ਨੇ ਦੂਸਰਾ, ਹਰਪ੍ਰੀਤ ਕੌਰ ਨੇ ਤੀਸਰਾ, ਊਚੀ ਛਾਲ ਵਿੱਚ ਆਰਤੀ ਨੇ ਪਹਿਲਾਂ, ਅਮਨਦੀਪ ਕੌਰ ਨੇ ਦੂਸਰਾ, ਸਪਨਾ ਨੇ ਤੀਸਰਾ, 19 ਸਾਲ ਵਰਗ ਵਿੱਚ ਮਨਦੀਪ ਕੌਰ ਨੇ ਪਹਿਲਾਂ, ਕੋਮਲਪ੍ਰੀਤ ਕੌਰ ਨੇ ਦੂਸਰਾ, 400 ਮੀਟਰ ਦੌੜ ਵਿਚ ਅਰਸ਼ਪ੍ਰੀਤ ਕੌਰ ਨੇ ਪਹਿਲਾਂ, ਗੁਰਪ੍ਰੀਤ ਕੌਰ ਨੇ ਦੂਸਰਾ, ਹਰਪ੍ਰੀਤ ਸਿੰਘ ਨੇ ਤੀਸਰਾ, ਇਨ੍ਹਾਂ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਪਿੰ੍ਰਸੀਪਲ ਕਮਲਜੀਤ ਕੌਰ ਵੱਲੋਂ ਕੀਤੀ ਗਈ। ਇਸ ਮੌਕੇ ਬਾਕੀ ਸਕੂਲਾਂ ਦੇ ਡੀ.ਪੀ.ਈ., ਪੀ.ਟੀ.ਈ. ਸਮੇਤ ਹੋਰ ਅਧਿਆਪਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…