nabaz-e-punjab.com

ਗੌਰਮਿੰਟ ਟੀਚਰਜ ਯੂਨੀਅਨ ਵੱਲੋਂ ਅਧਿਆਪਕ ਮਸਲਿਆਂ ਸਬੰਧੀ ਉੱਚ ਅਫ਼ਸਰਾਂ ਨਾਲ ਕੀਤੀਆਂ ਮੀਟਿੰਗਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਦਸੰਬਰ:
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਆਗੂਆਂ ਨੇ ਅੱਜ ਅਧਿਆਪਕਾਂ ਦੇ ਮਸਲਿਆਂ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ। ਜੀਟੀਯੂ ਦੇ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਮੀਟਿੰਗ ਗੁਰਜੋਤ ਸਿੰਘ ਡਿਪਟੀ ਡਾਇਰੈਕਟਰ ਐਸਸੀਆਰਟੀ ਨਾਲ ਬ੍ਰਿਜ ਕੋਰਸ ਦੇ ਸਬੰਧ ਵਿੱਚ ਹੋਈ। ਜਿਸ ਵਿੱਚ ਯੂਨੀਅਨ ਵਲੋਂ ਵਿਭਾਗ ਵਲੋਂ ਸਮੇਂ-ਸਮੇਂ ਤੇ ਜਾਰੀ ਪੱਤਰਾਂ ਦਾ ਹਵਾਲਾ ਦਿੰਦੇ ਹੋਏ ਅਤੇ ਅਧਿਆਪਕਾਂ ਦੇ ਲੰਮੇ ਤਜਰਬੇ ਨੂੰ ਧਿਆਨ ਵਿੱਚ ਰੱਖਦੇ ਹੋਏ ਕੱਲ ਜਾਰੀ ਹੋਏ ਪੱਤਰ ਨੂੰ ਵਾਪਸ ਲੈਣ ਦੀ ਮੰਗ ਜੋਰਦਾਰ ਤਰੀਕੇ ਨਾਲ ਰੱਖੀ। ਇਸ ਤੇ ਡਿਪਟੀ ਡਾਇਰੈਕਟਰ ਨੇ ਕਿਹਾ ਕਿ ਉਹ ਇਸ ਸਬੰਧ ਵਿੱਚ ਕੁੱਝ ਨਹੀਂ ਕਰ ਸਕਦੇ, ਇਸ ਸਬੰਧੀ ਸਰਕਾਰ ਹੀ ਫੈਸਲਾ ਕਰ ਸਕਦੀ ਹੈ।
ਇਸ ਤੋਂ ਬਾਅਦ ਡੀਪੀਆਈ (ਸੈਕੰਡਰੀ) ਨਾਲ ਯੂਨੀਅਨ ਦੀ ਮੀਟਿੰਗ ਹੋਈ। ਜਿਸ ਵਿੱਚ ਸੀਨੀਆਰਤਾ ਸਬੰਧੀ ਤਰੁੱਟੀਆਂ ਨੂੰ ਦੁਰ ਕਰਨ ਦੀ ਮੰਗ ਯੂਨੀਅਨ ਵੱਲੋਂ ਕੀਤੀ ਗਈ। ਜਿਸ ਤੇ ਅਧਿਕਾਰੀ ਨੇ ਜਲਦ ਇਹ ਤਰੁੱਟੀਆਂ ਦੁਰ ਕਰਨ ਦਾ ਭਰੋਸਾ ਦੁਆਇਆ। ਈਟੀਟੀ ਤੋਂ ਅੰਗਰੇਜ਼ੀ ਵਿਸ਼ੇ ਦੇ ਪ੍ਰਮੋਸ਼ਨ ਕੇਸ ਮੰਗਣ ਦੀ ਯੂਨੀਅਨ ਦੀ ਮੰਗ ਤੇ ਅਧਿਕਾਰੀ ਨੇ ਕਿਹਾ ਕਿ ਇਸ ਤੇ ਪਾਲਸੀ ਵਰਕ ਚੱਲ ਰਿਹਾ ਹੈ, ਜਲਦ ਹੀ ਇਹ ਕੇਸ ਮੰਗ ਕੇ ਪ੍ਰਮੋਸ਼ਨਾ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਈਟੀਟੀ ਤੋਂ ਮਾਸਟਰ ਕਾਡਰ ਦੀਆਂ ਪ੍ਰਮੋਸ਼ਨਾ ਕਰਨ ਦੀ ਮੰਗ ਯੂਨੀਅਨ ਨੇ ਕੀਤੀ। ਵਿਦਿਆਰਥੀਆਂ ਦੀ ਸਲਾਨਾ ਪ੍ਰੀਖਿਆ ਪਹਿਲਾਂ ਤੋਂ ਹੀ ਬਣੇ ਹੋਏ ਸੈਂਟਰ ਸਕੂਲਾਂ ਵਿੱਚ ਲਏ ਜਾਣ ਦੀ ਯੂਨੀਅਨ ਨੇ ਮੰਗ ਕੀਤੀ। 5178 ਸੀਐਸਐਸ (ਹਿੰਦੀ) ਅਧਿਆਪਕਾਂ ਦੇ ਕੇਸ ਪੱਕੇ ਹੋਣ ਲਈ ਦਫਤਰ ਵਿਚ ਆਏ ਹਨ ਅਤੇ ਜਿਹਨਾਂ ਅਧਿਆਪਕਾਂ ਦਾ ਸਾਰਾ ਡਾਟਾ ਸਹੀ ਹੈ ਉਹਨਾਂ ਦੇ ਆਰਡਰ ਜਲੱਦ ਜਾਰੀ ਕਰਨ ਦੀ ਯੂਨੀਅਨ ਦੀ ਮੰਗ ਨੂੰ ਮੰਨਦੇ ਹੋਏ ਅਧਿਕਾਰੀ ਨੇ ਕਿਹਾ ਕਿ ਸਾਰੇ ਜ਼ਿਲ੍ਹਿਆਂ ਦੇ ਡਾਟੇ ਕਮੇਟੀ ਵੱਲੌ ਚੈੱਕ ਕੀਤੇ ਜਾ ਰਹੇ ਹਨ। ਜਿਹਨਾਂ ਦੇ ਕੇਸ ਸਹੀ ਪਾਏ ਗਏ ਉਹਨਾਂ ਦੇ ਆਰਡਰ ਜਨਵਰੀ ਦੇ ਦੂਜੇ ਹਫਤੇ ਤੱਕ ਕਰ ਦਿੱਤੇ ਜਾਣਗੇ।
ਹੈਡ ਮਾਸਟਰਾਂ ਦੀ ਪ੍ਰਮੋਸ਼ਨਾਂ ਦੀ ਮੰਗ ਤੇ ਅਧਿਕਾਰੀ ਨੇ ਕਿਹਾ ਕਿ ਅਜੇ ਮਾਸਟਰ ਕੇਡਰ ਅਤੇ ਲੈਕਚਰਾਰ ਕੈਡਰ ਦੀਆਂ ਪ੍ਰਮੋਸ਼ਨਾ ਦਾ ਕੰਮ ਚੱਲ ਰਿਹਾ ਹੈ ਜਲੱਦ ਹੀ ਹੈਡ ਮਾਸਟਰਾਂ ਦੀ ਪ੍ਰਮੋਸ਼ਨਾ ਕੀਤੀਆਂ ਜਾਣ ਗਿਆ। ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਮੁਹਾਲੀ ਨੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਡੀਜੀਐਸਈ ਸਾਹਿਬ ਨਾਲ ਹੋਈ ਯੂਨੀਅਨ ਦੀ ਮੀਟਿੰਗ ਵਿੱਚ ਯੂਨੀਅਨ ਵੱਲੋਂ ਮਿਡ-ਡੇਅ-ਮੀਲ ਦੀ ਬਕਾਇਆ ਰਾਸ਼ੀ ਅਤੇ ਅਡਵਾਸ਼ ਰਾਸ਼ੀ ਦਿੱਤੇ ਜਾਣ ਦੀ ਮੰਗ ਕੀਤੀ, ਜਿਸ ਤੇ ਡੀ ਜੀ ਐਸ ਈ ਸਾਹਿਬ ਨੇ ਯੂਨੀਅਨ ਨੂੰ ਦੱਸਿਆ ਕਿ ਭਾਰਤ ਸਰਕਾਰ ਵਲੋਂ ਫੰਡ ਪ੍ਰਾਪਤ ਹੋ ਗਏ ਹਨ ਅਤੇ ਜਲਦ ਹੀ ਦਸੰਬਰ ਤੱਕ ਕਿ ਬਕਾਇਆ ਰਾਸ਼ੀ ਜਾਰੀ ਕਰ ਦੀ ਜਾਏਗੀ। ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੂੰ ਮਿਡ-ਡੇ-ਮੀਲ ਦੇਣ ਦੀ ਸਥਿਤੀ ਸਪੱਸ਼ਟ ਕਰਨ ਦੀ ਯੂਨੀਅਨ ਦੀ ਮੰਗ ਤੇ ਅਧਿਕਾਰੀ ਨੇ ਇਹ ਮੁੱਦਾ ਉਹਨਾਂ ਦੇ ਧਿਆਨ ਵਿੱਚ ਤੇ ਕਿਹਾ ਕਿ ਉਹ ਇਸ ਸਬੰਧੀ ਸੈਕਟਰੀ ਸਾਹਿਬ ਨਾਲ ਗੱਲ ਕਰਕੇ ਇਸ ਬਾਰੇ ਜਲੱਦ ਹਦਾਇਤਾਂ ਜਾਰੀ ਕਰਵਾਉਣਗੇ। ਬ੍ਰਿਜ ਕੋਰਸ ਦੇ ਸੰਬੰਧ ਵਿੱਚ ਅਧਿਆਪਕਾਂ ਦਾ ਪੱਖ ਤਰਕਸੰਗਤ ਰੂਪ ਵਿੱਚ ਰੱਖਣ ਤੇ ਅਧਿਕਾਰੀ ਨੇ ਯੂਨੀਅਨ ਦੇ ਪੇਸ ਕੀਤੇ ਤਰਕਾਂ ਨਾਲ ਸਹਿਮਤ ਹੁੰਦੇ ਹੋਏ ਇਸ ਸਬੰਧੀ ਐਜੂਕੇਸ਼ਨ ਸੈਕਟਰੀ ਜੀ ਨਾਲ ਗੱਲ ਕਰਨ ਦਾ ਭਰੋਸਾ ਦਿੱਤਾ। ਪ੍ਰਾਜੈਕਟਾਂ ਅਤੇ ਮੇਲਿਆਂ ਨੂੰ ਬੰਦ ਕਰਕੇ ਵਿਦਿਆਰਥੀਆਂ ਨੂੰ ਪੂਰੀਆਂ ਕਿਤਾਬਾਂ ਸਮੇਂ ਸਿਰ ਦੇਣ ਅਤੇ ਵਿਦਿਆਰਥੀਆਂ ਨੂੰ ਫੇਲ ਕਰਨ ਦੀ ਯੂਨੀਅਨ ਨੇ ਮੰਗ ਕੀਤੀ।
ਡੀਪੀਆਈ (ਐਲੀਮੈਂਟਰੀ) ਨਾਲ ਹੋਈ ਯੂਨੀਅਨ ਦੀ ਮੀਟਿੰਗ ਵਿੱਚ ਤਨਖਾਹਾਂ ਤੇ ਮੈਡੀਕਲ ਰਿਬਰਸਮੈਟ ਦੇ ਬਜਟ ਦੀ ਯੂਨੀਅਨ ਵੱਲੋਂ ਕੀਤੀ ਪੁਰਜੋਰ ਮੰਗ ਦੇ ਜਵਾਬ ਵਿੱਚ ਅਧਿਕਾਰੀ ਨੇ ਬਜਟ ਜਲੱਦ ਜਾਰੀ ਕਰਨ ਦਾ ਭਰੋਸਾ ਦੁਆਇਆ। ਬ੍ਰਿਜ ਕੋਰਸ ਦੇ ਸੰਬੰਧ ਵਿੱਚ ਅਧਿਕਾਰੀ ਨੇ ਯੂਨੀਅਨ ਦੇ ਦਿੱਤੇ ਤਰਕਾਂ ਤੋਂ ਸਹਿਮਤ ਹੁੰਦੇ ਹੋਏ ਅਧਿਆਪਕਾਂ ਨੂੰ ਇਸ ਕੋਰਸ ਕਰਨ ਤੋਂ ਛੁੱਟ ਦੇਣ ਲਈ ਐਮ ਐਚ ਆਰ ਡੀ ਨੂੰ ਕੇਸ ਬਣਾ ਕੇ ਭੇਣ ਦੀ ਗੱਲ ਕਹੀ। ਸਰਕਾਰ ਵੱਲੋਂ ਜਾਰੀ ਹੋਈ 5 ਰੱਖਵਿਆ ਛੁੱਟੀਆਂ ਦੇ ਏਵਜ ਵਿੱਚ ਸਕੂਲਾਂ ਨੂੰ 5 ਲੋਕਲ ਛੁੱਟੀਆਂ ਕਰਨ ਦੀ ਯੂਨੀਅਨ ਦੀ ਮੰਗ ਨੂੰ ਜਾਇਜ਼ ਕਰਾਰ ਦਿੰਦੇ ਹੋਏ ਅਧਿਕਾਰੀ ਨੇ ਇਸ ਸਬੰਧੀ ਕੇਸ ਬਣਾ ਕੇ ਸੈਕਟਰੀ ਨੂੰ ਭੇਜਣ ਦੀ ਗੱਲ ਕਹੀ। ਪ੍ਰੀ ਪ੍ਰਾਇਮਰੀ ਜਮਾਤਾਂ ਵਿੱਚ ਦਾਖਲ ਹੋਏ ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ਦੇਣ ਦੀ ਸਥਿਤੀ ਸਪੱਸ਼ਟ ਕਰਨ ਅਤੇ ਉਨ੍ਹਾਂ ਦੇ ਬੈਠਣ ਤੇ ਖੇਡਣ ਲਈ ਮਟੀਰੀਅਲ ਦੇਣ ਲਈ ਸਕੂਲਾਂ ਨੂੰ ਫੰਡ ਮੁਹੱਈਆ ਕਰਵਾਉਣ ਦੀ ਯੂਨੀਅਨ ਦੀ ਜੋਰਦਾਰ ਤਰੀਕੇ ਨਾਲ ਉਠਾਈ ਮੰਗ ਤੇ ਅਧਿਕਾਰੀ ਨੇ ਇਹਨਾਂ ਸਮੱਸਿਆਵਾਂ ਦਾ ਜਲੱਦ ਹੱਲ ਕਰਨ ਦਾ ਭਰੋਸਾ ਦੁਆਇਆ। ਇਨ੍ਹਾਂ ਮੀਟਿੰਗ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਦੇ ਵਫ਼ਦ ਵਿੱਚ ਗੁਰਵਿੰਦਰ ਸਿੰਘ ਸਸਕੌਰ, ਨੀਰਜ ਯਾਦਵ ਫਿਰੋਜ਼ਪੁਰ, ਜਸਵਿੰਦਰ ਸਿੰਘ ਸਮਾਣਾ, ਗਣੇਸ਼ ਭਗਤ ਜਲੰਧਰ, ਸ਼ਮਸ਼ੇਰ ਸਿੰਘ ਖਰੜ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…