ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ’ਤੇ ਅਕਾਲੀਆਂ ਤੋਂ ਅਨਾਜ਼ ਤੇ ਪੈਸਟੀਸਾਈਡ ਘੁਟਾਲੇ ਦਾ ਧੰਨ ਵਸੂਲਿਆ ਜਾਵੇਗਾ: ਕੈਪਟਨ ਅਮਰਿੰਦਰ

ਕਾਂਗਰਸ ਦੀ ਕਿਸਾਨ ਕਰਜ਼ਾ ਮੁਆਫ਼ੀ ਮੁਹਿੰਮ ’ਤੇ ਸੁਖਬੀਰ ਬਾਦਲ ਦਾ ਤੜਫਣਾ ਨਿਰਾਸ਼ਾ ਦਾ ਪ੍ਰਗਟਾਵਾਂ: ਕੈਪਟਨ ਅਮਰਿੰਦਰ ਸਿੰਘ

ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਦਾਅਵਾ ਦੁਹਰਾਇਆ, ਅਕਾਲੀਆਂ ਵੱਲੋਂ ਘੁਟਾਲਿਆਂ ਰਾਹੀਂ ਲੁੱਟੇ ਪੈਸੇ ਵਾਪਸ ਮੁੜਵਾਏ ਜਾਣਗੇ: ਕੈਪਟਨ

ਨਬਜ਼-ਏ-ਪੰਜਾਬ ਨਿਊਜ਼ ਡੈਸਕ, ਚੰਡੀਗੜ੍ਹ, 18 ਦਸੰਬਰ
ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਕਰਜਾ ਮੁਆਫੀ ਮੁੱਦੇ ’ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਤੜਫ ਨੂੰ ਪੂਰੀ ਤਰ੍ਹਾਂ ਨਾਲ ਨਿਰਾਸ਼ਾ ਦਾ ਨਤੀਜ਼ਾ ਦੱਸਦਿਆਂ ਸਿਰੇ ਤੋਂ ਖਾਰਿਜ ਕੀਤਾ ਹੈ ਅਤੇ ਐਤਵਾਰ ਨੂੰ ਇਕ ਵਾਰ ਫਿਰ ਤੋਂ ਐਲਾਨ ਕੀਤਾ ਹੈ ਕਿ ਉਹ ਸੱਤਾ ’ਚ ਆਉਣ ਤੋਂ ਬਾਅਦ ਪਹਿਲ ਦੇ ਅਧਾਰ ’ਤੇ ਸੂਬੇ ਦੇ ਕਿਸਾਨਾਂ ਦੇ ਸਾਰੇ ਕਰਜੇ ਸੈਟਲ ਕਰ ਦੇਣਗੇ। ਉਨ੍ਹਾਂ ਨੇ ਕਿਹਾ ਕਿ ਉਹ ਬੀਤੇ 10 ਸਾਲਾਂ ਦੇ ਅਕਾਲੀ ਕੁਸ਼ਾਸਨ ਦੌਰਾਨ ਲੋਕਾਂ ਤੋਂ ਲੁੱਟੇ ਗਏ ਰੁਪਇਆਂ ਦੀ ਬਰਾਮਦਗੀ ਕਰਕੇ ਇਸ ਦਿਸ਼ਾ ’ਚ ਇਸਤੇਮਾਲ ਕਰਨਗੇ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਭ੍ਰਿਸ਼ਟ ਅਕਾਲੀਆਂ ਨੇ ਬੀਤੇ 10 ਸਾਲਾਂ ਦੌਰਾਨ ਘੁਟਾਲਿਆਂ ਦੀ ਲੜੀਆਂ ਰਾਹੀਂ ਕਰੋੜਾਂ ਰੁਪਏ ਦੀ ਲੁੱਟ ਕੀਤੀ ਹੈ, ਜਿਨ੍ਹਾਂ ਵਿੱਚ 31 ਹਜ਼ਾਰ ਕਰੋੜ ਰੁਪਏ ਦਾ ਵੱਡਾ ਅਨਾਜ਼ ਘੁਟਾਲਾ ਅਤੇ 17 ਹਜ਼ਾਰ ਕਰੋੜ ਰੁਪਏ ਦਾ ਪੈਸਟੀਸਾਈਡ ਘੁਟਾਲਾ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਉਹ ਅਕਾਲੀਆਂ ਵੱਲੋਂ ਲੁੱਟੀ ਗਈ ਰਕਮ ਦਾ ਇਕ ਇਕ ਪੈਸਾ ਵਸੂਲ ਕਰਨਗੇ ਅਤੇ ਉਸ ਨੂੰ ਕਿਸਾਨਾਂ ਦੇ ਕਰਜ਼ੇ ਸੈਟਲ ਕਰਨ ਸਮੇਤ ਲੋਕਾਂ ਦੀ ਭਲਾਈ ਖਾਤਰ ਇਸਤੇਮਾਲ ਕਰਨਗੇ।
ਇਸ ਮੌਕੇ ਕੈਪਟਨ ਅਮਰਿੰਦਰ ਨੇ ਸੁਖਬੀਰ ਉਪਰ ਗਲਤ ਜਾਣਕਾਰੀ ਫੈਲ੍ਹਾ ਕੇ ਕਿਸਾਨ ਕਰਜ਼ਾ ਮੁਆਫੀ ਮੁੱਦੇ ਉਪਰ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਨੂੰ ਸਿੱਧੇ ਤੌਰ ’ਤੇ ਕਿਸਾਨਾਂ ਦੇ ਕਰਜੇ ਟੇਕਓਵਰ ਕਰਨ ਅਤੇ ਇਨ੍ਹਾਂ ਖਾਤਿਰ ਫੰਡਾਂ ਦਾ ਬੰਦੋਬਸਤ ਕਰਕੇ ਖਾਤਿਆਂ ਨੂੰ ਸੈਟਲ ਕਰਨ ਦੀ ਲੋੜ ਹੈ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸ ਤਰੀਕੇ ਨਾਲ ਲੋਨਾਂ ਨੂੰ ਸੈਟਲ ਕਰਨ ਦੇ ਸਬੰਧ ’ਚ ਸੂਬਾ ਸਰਕਾਰ ਉਪਰ ਕੋਈ ਕਾਨੂੰਨੀ ਰੋਕ ਨਹੀਂ ਹੈ, ਅਤੇ ਜੇ ਲੋੜ ਪਈ ਤਾਂ ਉਹ ਬੀਤੇ 10 ਸਾਲਾਂ ਦੌਰਾਨ ਸਰਕਾਰੀ ਫੰਡਾਂ ਨੂੰ ਆਪਣੀਆਂ ਜੇਬ੍ਹਾਂ ’ਚ ਪਾਉਣ ਵਾਲਿਆਂ ਤੋਂ ਲੋਕਾਂ ਦੇ ਰੁਪਏ ਵਾਪਿਸ ਲੈਂਦਿਆਂ, ਲੋੜੀਂਦੇ ਫੰਡਾਂ ਦਾ ਇੰਤਜ਼ਾਮ ਕਰਨਗੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਖਬੀਰ ਤੇ ਹਰਸਿਮਰਤ ਸਮੇਤ ਬਾਦਲ, ਸੂਬੇ ਦੇ ਅਸੰਤੁਸ਼ਟ ਤੇ ਕਰਜਾ ਪ੍ਰਭਾਵਿਤ ਕਿਸਾਨਾਂ ਦੀ ਮਦੱਦ ਖਾਤਿਰ ਕੁਝ ਵੀ ਕਰ ਪਾਉਣ ’ਚ ਫੇਲ੍ਹ ਰਹਿਣ ਕਾਰਨ ਨਿਰਾਸ਼ ਤੇ ਹਤਾਸ਼ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਾਦਲ ਸਾਫ ਤੌਰ ’ਤੇ ਕਾਂਗਰਸ ਦੀ ਕਰਜਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ, ਮੁਹਿੰਮ ਦੀ ਸਫਲਤਾ ਨੂੰ ਘੱਟ ਕਰਨ ਦੀ ਕੋਸ਼ਿਸ਼ ਹੇਠ ਪਾਗਲ ਹੋ ਚੁੱਕੇ ਹਨ, ਜਿਸ ਮੁਹਿੰਮ ਹੇਠ ਪਾਰਟੀ ਨੇ ਆਪਣੇ ਕਰਜੇ ਨੂੰ ਮੁਆਫ ਕੀਤੇ ਜਾਣ ਦੀ ਮੰਗ ਕਰ ਰਹੇ ਕਿਸਾਨਾਂ ਤੋਂ 30 ਲੱਖ ਰਜਿਸਟ੍ਰੇਸ਼ਨ ਫਾਰਮ ਪ੍ਰਾਪਤ ਕੀਤੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਕਰਜਾ ਮੁਆਫੀ ਮੁੱਦੇ ਉਪਰ ਸੁਖਬੀਰ ਦੀ ਤੜਫ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਭਰਮਾਉਣ ਦੀ ਦਿਸ਼ਾ ’ਚ ਬਾਦਲਾਂ ਦੀ ਨਿਰਾਸ਼ਾ ਦਾ ਨਤੀਜ਼ਾ ਹੈ, ਜਿਹੜੇ ਵੱਡੀ ਮਾਤਰਾ ’ਚ ਤੋਹਫੇ ਤੇ ਵਾਅਦੇ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਲਾਲਚ ਦੇਣ ’ਚ ਨਾਕਾਮ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲ ਇਹ ਵੀ ਸਮਝ ਚੁੱਕੇ ਹਨ ਕਿ ਕਾਂਗਰਸ ਦੇ ਕਰਜਾ ਮੁਆਫੀ ਦੇ ਵਾਅਦੇ ਨੂੰ ਨਾ ਸਿਰਫ ਕਿਸਾਨਾਂ ਤੋਂ ਬਹੁਤ ਵੱਧ ਸਮਰਥਨ ਮਿੱਲਿਆ ਹੈ, ਸਗੋਂ ਪਾਰਟੀ ਵੱਲੋਂ ਇਸ ਦਿਸ਼ਾ ’ਚ ਕੌਮੀ ਪੱਧਰ ’ਤੇ ਸਖ਼ਤ ਕੋਸ਼ਿਸ਼ਾਂ ਕਰਨ ਕਰਕੇ ਇਹ ਅਸਲਿਅਤ ਦਾ ਰੂਪ ਲੈਣ ਵੱਲ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪੂਰੀ ਕਾਂਗਰਸ ਫੋਰਸ ਇਹ ਪੁਖਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ’ਚ ਪਾਰਟੀ ਦੇ ਸੱਤਾ ’ਚ ਆਉਣ ਤੋਂ ਬਾਅਦ ਜ਼ਲਦੀ ਤੋਂ ਜ਼ਲਦੀ ਕਿਸਾਨ ਕਰਜਾ ਮੁਆਫੀ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਜਾਵੇ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਸੂਬੇ ਦੇ ਕਿਸਾਨਾਂ ਨੂੰ ਆਪਣੇ ਕਰਜਿਆਂ ਨੂੰ ਸੈਟਲ ਕਰਨ ਲਈ ਆਪਣੀ ਜੇਬ੍ਹ ਤੋਂ ਇਕ ਵੀ ਪੈਸਾ ਨਹੀਂ ਦੇਣਾ ਪਵੇਗਾ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਵੇਂ ਕੇਂਦਰ ਦੀ ਮੋਦੀ ਸਰਕਾਰ ਕਾਂਗਰਸ ਦੇ ਇਸ ਕਦਮ ਦਾ ਸਮਰਥਨ ਕਰੇ ਜਾਂ ਫਿਰ ਨਾ ਕਰੇ। ਲੇਕਿਨ ਉਹ ਵਿਅਕਤੀਗਤ ਤੌਰ ’ਤੇ ਆਪਣੇ ਸੂਬੇ ਦੇ ਕਿਸਾਨਾਂ ਦਾ ਇਕ ਇਕ ਕਰਜਾ ਮੁਆਫ ਕਰਨ ਪ੍ਰਤੀ ਵਚਨਬੱਧ ਹਨ। ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਆਪਣੇ ਕਰਜਾ ਮੁਆਫੀ ਦੇ ਮੱੁਦੇ ਦੇ ਵਾਅਦੇ ਨੂੰ ਸਫਲਤਾਪੂਰਵਕ ਪੂਰਾ ਕੀਤਾ ਸੀ। ਜਿਸ ਸੱਚਾਈ ਤੋਂ ਚੰਗੀ ਤਰ੍ਹਾਂ ਜਾਣੂ ਬਾਦਲ ਹੁਣ ਆਪਣੇ ਝੂਠਾਂ ਦਾ ਪੰਜਾਬ ਦੇ ਲੋਕਾਂ ਅੰਦਰ ਭਾਂਡਾਫੋੜ ਹੁੰਦਿਆਂ ਦੇਖ ਨਿਰਾਸ਼ ਹੋ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਸਰਕਾਰ ਵੱਲੋਂ ਧੜਾਧੜ ਕੀਤੇ ਜਾ ਰਹੇ ਉਦਘਾਟਨਾਂ ਤੇ ਜ਼ਲਦਬਾਜੀ ਵਿੱਚ ਪਾਸ ਕੀਤੇ ਜਾ ਰਹੇ ਬਿੱਲ, ਜਿਸਦੇ ਤਹਿਤ ਸੋਮਵਾਰ ਨੂੰ ਵੀ ਵਿਧਾਨ ਸਭਾ ਦਾ ਇਕ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਹੈ, ਬਾਦਲਾਂ ਦੀ ਵੋਟਰਾਂ ਨੂੰ ਆਪਣੇ ਵੱਲ ਖਿੱਚਣ ’ਚ ਕੋਈ ਮਦਦ ਨਹੀਂ ਕਰ ਰਹੇ, ਜਿਹੜੇ ਬੀਤੇ ਦੱਸ ਸਾਲਾਂ ਦੀਆਂ ਇਨ੍ਹਾਂ ਦੀਆਂ ਨੀਤੀਆਂ ਤੇ ਕਾਰਵਾਈਆਂ ਤੋਂ ਪੂਰੀ ਤਰ੍ਹਾਂ ਤੰਗ ਹੋ ਚੁੱਕੇ ਹਨ। ਅਜਿਹੇ ’ਚ, ਛਟਪਟਾ ਕੇ ਤੇ ਤੱਥਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ, ਸੁਖਬੀਰ ਸਿਰਫ ਆਉਂਦੀਆਂ ਚੋਣਾਂ ਵਿੱਚ ਅਕਾਲੀਆਂ ਦਾ ਸਫਾਇਆ ਹੁੰਦੇ ਦੇਖ ਆਪਣੀ ਨਿਰਾਸ਼ਾ ਦਾ ਪ੍ਰਦਰਸ਼ਨ ਕਰ ਰਹੇ ਹਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…