ਗਰਾਮ ਪੰਚਾਇਤ ਦਾਊਂ ਨੇ ਸਾਂਤਮਈ ਢੰਗ ਨਾਲ 5 ਏਕੜ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਫਰਵਰੀ:
ਗਰਾਮ ਪੰਚਾਇਤ ਦਾਊਂ ਦੀ ਨਵੀਂ ਬਣੀ ਪੰਚਾਇਤ ਨੇ ਪਿਛਲੇ ਸਮੇਂ ਦੌਰਾਨ ਕਥਿਤ ਮਿਲੀ ਭੁਗਤ ਨਾਲ ਦਾਊਂ ਪੰਚਾਇਤ ਦੀ ਕਰੀਬ ਪੰਜ ਏਕੜ ਜ਼ਮੀਨ ’ਤੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਝੂੰਗੀਆਂ ਪਾ ਕੇ ਕੀਤੇ ਨਾਜਾਇਜ਼ ਕਬਜ਼ੇ ਨੂੰ ਐਤਵਾਰ ਨੂੰ ਪਿੰਡ ਦੇ ਮੌਜੂਦਾ ਸਰਪੰਚ ਅਜਮੇਰ ਸਿੰਘ ਖਾਲਸਾ ਦੀ ਅਗਵਾਈ ਵਿੱਚ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਿਨਾਂ ਪੁਲੀਸ ਫੋਰਸ ਸ਼ਾਂਤੀਮਈ ਢੰਗ ਖਾਲੀ ਕਰਵਾ ਲਿਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਦੇ ਨੌਜਵਾਨ ਅਤੇ ਸੀਨੀਅਰ ਸਿਟੀਜ਼ਨ ਹਾਜ਼ਰ ਸਨ।
ਇਹ ਜਾਣਕਾਰੀ ਦਿੰਦਿਆਂ ਸਰਪੰਚ ਅਜਮੇਰ ਸਿੰਘ ਖਾਲਸਾ ਦੱਸਿਆ ਕਿ ਨਿਊ ਸਨੀ ਇਨਕਲੇਵ ਦੇ ਨਾਲ ਲੱਗਦੀ ਕਰੋੜਾਂ ਦੀ ਜ਼ਮੀਨ ’ਤੇ ਪ੍ਰਵਾਸੀ ਮਜਦੂਰਾਂ ਵੱਲੋਂ ਸਾਬਕਾ ਪੰਚਾਇਤ ਦੀ ਮਿਲੀਭੁਗਤ ਨਾਲ ਜ਼ਮੀਨ ਤੇ ਕਬਜਾ ਕੀਤਾ ਹੋਇਆ ਸੀ। ਚੋਣਾਂ ਵੱਲੋਂ ਸਮੂਹ ਪਿੰਡ ਵਾਸੀਆਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਪੰਚਾਇਤ ਬਣਨ ਤੋਂ ਤੁਰੰਤ ਬਾਅਦ ਪੰਚਾਇਤੀ ਜ਼ਮੀਨ ਨੂੰ ਨਾਜਾਇਜ਼ ਕਬਜ਼ੇ ਤੋਂ ਮੁਕਤ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਚਾਇਤ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਪਿਆਰ ਨਾਲ ਸਮਝਾਇਆ ਗਿਆ ਕਿ ਉਹ ਜ਼ਮੀਨ ਖਾਲੀ ਦਰ ਦੇਣ ਨਹੀ ਤਾਂ ਪਿੰਡ ਵਾਸੀ ਖ਼ੁਦ ਕਬਜ਼ਾ ਚੁੱਕਣਗੇ।
ਦੱਸਣਯੋਗ ਹੈ ਕਿ ਇਸ ਥਾਂ ਤੇ ਇਕ ਸਟੋਰ ਬਣਾਇਆ ਹੋਇਆ ਸੀ ਜਿਸ ਦੀਆਂ ਇਟਾ ਲੋਹੇ ਦੇ ਦਰਵਾਜੇ ਅਤੇ ਗਾਡਰ ਵੀ ਬੀਤੇ ਸਮੇਂ ਚੋਰੀ ਹੋ ਚੁਕੇ ਸਨ। ਉਨ੍ਹਾਂ ਪੰਚਾਇਤ ਨੂੰ ਕੁਝ ਸਮਾਂ ਦੇਣ ਦੀ ਗੱਲ ਕਹੀ ਸੀ ਜਿਸ ਦੀ ਮਿਆਦ ਅੱਜ ਖ਼ਤਮ ਹੋ ਗਈ ਸੀ। ਅੱਜ ਸਵੇਰ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਜੇ.ਬੀ ਮਸ਼ੀਨ ਲੈਕੇ ਨਜ਼ਾਇਜ ਕਬਜੇ ਵਾਲੀ ਥਾਂ ’ਤੇ ਪੱੁਜੇ ਸਨ ਪਰ ਪ੍ਰਵਾਸੀ ਮਜਦੂਰਾਂ ਨੇ ਅਪਣੇ ਆਪ ਹੀ ਝੂੰਗੀਆ ਚੁੱਕ ਲਈਆਂ। ਇਸ ਸਾਰੀ ਜ਼ਮੀਨ ’ਤੇ ਜੇਬੀਸੀ ਮਸ਼ੀਨ ਫੇਰ ਕੇ ਸਫ਼ਾਈ ਕਰ ਦਿੱਤੀ ਗਈ ਹੈ।
ਇਸ ਮੌਕੇ ਅਜਮੇਰ ਸਿੰਘ ਸਰਪੰਚ ਤੋਂ ਇਲਾਵਾ, ਚਰਨਜੀਤ ਸਿੰਘ, ਸਲੀਮ ਖਾਨ, ਜਸਵੰਤ ਸਿੰਘ ਪੰਚ, ਦਲਵਿੰਦਰ ਸਿੰਘ ਸੈÎਣੀ, ਮਾਸਟਰ ਹਰਬੰਸ ਸਿੰਘ, ਗੁਰਮਿੰਦਰ ਸਿੰਘ, ਗੁਲਮੁਹੰਮਦ ਬਿੱਲੂ, ਸਤਨਾਮ ਸਿੰਘ ਦਾਊਂ, ਲਖਵੀਰ ਸਿੰਘ, ਰਾਜੂ, ਗੋਲਡੀ ਅਤੇ ਹਰਚਰਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਸ਼ਾਮਲ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …