Share on Facebook Share on Twitter Share on Google+ Share on Pinterest Share on Linkedin ਪਿੰਡ ਭਾਗੋਮਾਜਰਾ ਵਿੱਚ ਜਨਤਕ ਕੈਂਪ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਕਾਲੀਆਂ ਵੱਲੋਂ ਲਗਾਏ ਜਾ ਰਹੇ ਧਰਨੇ ਮਹਿਜ਼ ਡਰਾਮੇਬਾਜ਼ੀ: ਚਰਨਜੀਤ ਚੰਨੀ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 13 ਜੂਨ: ਨੇੜਲੇ ਪਿੰਡ ਭਾਗੋਮਾਜਰਾ ਵਿਖੇ ਗਰਾਮ ਪੰਚਾਇਤ ਵੱਲੋਂ ਇਲਾਕੇ ਦੇ 15 ਪਿੰਡਾਂ ਸਿੰਘ, ਭਗਵੰਤਪੁਰਾ, ਚੁਪਕੀ, ਚੈੜੀਆਂ, ਕਾਕਰੋਂ, ਕਰਾਲਮਾਜਰਾ, ਕਿਸ਼ਨਪੁਰਾ, ਚਿੰਤਗੜ੍ਹ, ਅਧਰੇੜਾ, ਚਟੌਲੀ, ਅਟੱਲਗੜ੍ਹ, ਲੁਹਾਰੀ, ਭਾਗੋਮਾਜਰਾ, ਬ੍ਰਾਹਮਣਮਾਜਰਾ ਦੇ ਵਸਨੀਕਾਂ ਲਈ ਜਨਤਕ ਕੈਂਪ ਲਗਾਇਆ ਗਿਆ ਜਿਸ ਵਿਚ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਰਿਹਾਇਸ਼ੀ ਸਰਟੀਫਿਕੇਟ, ਜਾਤੀ ਸਰਟੀਫਿਕੇਟ ਸਮੇਤ ਹੋਰ ਸਹੂਲਤਾਂ ਮੌਕੇ ਤੇ ਹੀ ਮੁਹਈਆ ਕਰਵਾਈਆਂ ਗਈਆਂ। ਇਸ ਮੌਕੇ ਵਿਸ਼ੇਸ ਤੌਰ ਤੇ ਸ਼ਿਰਕਤ ਕਰਦਿਆਂ ਤਕਨੀਕੀ ਸਿੱਖਿਆ ਮੰਤਰੀ ਤੇ ਹਲਕਾ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਸਰਕਾਰ ਦੀ ਹਰੇਕ ਸਹੂਲਤ ਪਹਿਲ ਦੇ ਅਧਾਰ ਤੇ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਚਰਨਜੀਤ ਸਿੰਘ ਚੰਨੀ ਅਤੇ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੂਬਾ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੂਬੇ ਦੇ ਸਰਬਪੱਖੀ ਵਿਕਾਸ ਕਰਵਾਉਣ ਲਈ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸੂਬੇ ਦਾ ਸਰਬਪੱਖੀ ਵਿਕਾਸ ਹੋ ਸਕੇ। ਕੈਬਨਿਟ ਮੰਤਰੀ ਚੰਨੀ ਨੇ ਅਕਾਲੀਆਂ ਵੱਲੋਂ ਲਗਾਏ ਜਾ ਰਹੇ ਧਰਨਿਆਂ ਨੂੰ ਕੇਵਲ ਡਰਾਮੇਬਾਜ਼ੀ ਕਰਾਰ ਦਿੰਦੇ ਹੋਏ ਲੋਕਾਂ ਨੂੰ ਅਕਾਲੀਆਂ ਦੇ ਬਹਿਕਾਵਿਆਂ ਤੋਂ ਬਚਣ ਦੀ ਅਪੀਲ ਕੀਤੀ ਤਾਂ ਜੋ ਸੂਬੇ ਦਾ ਸਰਬਪੱਖੀ ਵਿਕਾਸ ਹੋ ਸਕੇ। ਇਸ ਮੌਕੇ ਦਿਲਬਾਗ ਸਿੰਘ ਸਰਪੰਚ ਭਾਗੋਮਾਜਰਾ, ਮਨਜੀਤ ਕੌਰ ਸਰਪੰਚ ਲੁਹਾਰੀ, ਸਰਬਜੀਤ ਕੌਰ ਸਰਪੰਚ ਅਟੱਲਗੜ੍ਹ, ਮੇਹਰ ਸਿੰਘ ਭਗਵੰਤਪੁਰਾ, ਜਗਜੀਤ ਸਿੰਘ ਸਾਬਕਾ ਸਰਪੰਚ ਕਿਸ਼ਨਪੁਰਾ, ਬਖਸ਼ੀਸ਼ ਸਿੰਘ ਸਰਪੰਚ ਕਾਕਰੋਂ, ਸਤਨਾਮ ਸਿੰਘ ਸਰਪੰਚ ਬ੍ਰਾਹਮਣਮਾਜਰਾ, ਇਕਬਾਲ ਸਿੰਘ ਕਲਾਲਮਾਜਰਾ, ਗੁਰਦੀਪ ਸਿੰਘ ਅਧਰੇੜਾ, ਗੁਰਮੀਤ ਸਿੰਘ ਸਾਬਕਾ ਸਰਪੰਚ ਚਟੌਲੀ, ਸਰਪੰਚ ਅਵਤਾਰ ਸਿੰਘ ਚੈੜੀਆਂ, ਰੁਪਿੰਦਰ ਸਿੰਘ ਚੈੜੀਆਂ, ਮਨਜੀਤ ਕੌਰ ਸਰਪੰਚ ਭਗਵੰਤਪੁਰਾ, ਬਲਵਿੰਦਰ ਸਿੰਘ ਸਰਪੰਚ ਅਟੱਲਗੜ੍ਹ, ਦਵਿੰਦਰ ਸਿੰਘ ਸੁਪਰਡੈਂਟ, ਅੰਮ੍ਰਿਤਾ ਸਿੰਘ ਸੀ.ਡੀ.ਪੀ.ਓ, ਗੁਰਪ੍ਰੀਤ ਸਿੰਘ ਕਲਰਕ ਅਤੇ ਵੱਡੀ ਗਿਣਤੀ ਵਿਚ ਆਂਗਣਵਾੜੀ ਵਰਕਰ ਅਤੇ ਇਲਾਕਾ ਵਾਸੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ