
ਗਰਾਮ ਸਭਾ ਦਾਊਂ ਵੱਲੋਂ ਖੇਤੀਬਾੜੀ ਤੇ ਕਿਰਤ ਕਾਨੂੰਨ ਰੱਦ ਕਰਨ ਦਾ ਮਤਾ ਪਾਸ
ਪਿੰਡ ਦੇ ਵੱਖ-ਵੱਖ ਸ਼ਮਸਾਨਘਾਟਾਂ ਨੂੰ ਇਕ ਕਰਨ, ਹਿਜੜਿਆਂ ਲਈ ਵਧਾਈ ਦੀ ਰਾਸ਼ੀ 1100 ਰੁਪਏ ਤੈਅ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਕਤੂਬਰ:
ਗਰਾਮ ਸਭਾ ਪਿੰਡ ਦਾਊਂ ਦੀ ਸਭਾ ਦਾ ਜਨਰਲ ਇਜਲਾਸ ਸੋਮਵਾਰ ਨੂੰ ਸਰਪੰਚ ਅਜਮੇਰ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ। ਜਿਸ ਵਿੱਚ ਵੱਡੀ ਗਿਣਤੀ ਪਿੰਡ ਦੀਆਂ ਅੌਰਤਾਂ ਅਤੇ ਨੌਜਵਾਨਾਂ ਸਮੇਤ ਪੰਚਾਇਤ ਸਕੱਤਰ ਹਰਦੀਪ ਸਿੰਘ, ਮੈਂਬਰ ਪੰਚਾਇਤ ਚਰਨਜੀਤ ਸਿੰਘ, ਗੁਰਮੀਤ ਸਿੰਘ, ਮਹਿੰਦਰ ਕੌਰ, ਤਜਿੰਦਰ ਕੌਰ, ਪਰਵਿੰਦਰ ਕੌਰ, ਜਸਵੰਤ ਸਿੰਘ, ਸਲੀਮ ਅਤੇ ਪ੍ਰਮੋਦ ਕੁਮਾਰ, ਮਨਜੀਤ ਸਿੰਘ ਅਤੇ ਹਰਦੀਪ ਕੌਰ ਕੰਟਰੋਲਰ ਕੋਆਰਡੀਨੇਟਰ ਸ਼ਾਮਲ ਹੋਏ। ਇਸ ਮੌਕੇ ਕਿਸਾਨ ਵਿਰੋਧੀ ਖੇਤੀ ਕਾਨੂੰਨ ਅਤੇ ਮਜ਼ਦੂਰ ਵਿਰੋਧੀ ਕਿਰਤ ਕਾਨੂੰਨ ਰੱਦ ਕਰਨ ਦਾ ਮਤਾ ਪਾਸ ਕੀਤਾ ਗਿਆ। ਹੁਣ ਤੱਕ ਦੇ ਇਤਿਹਾਸ ਵਿੱਚ ਗਰਾਮ ਸਭਾ ਦਾ ਇਹ ਪਹਿਲਾ ਇਜਲਾਸ ਹੈ। ਇਸ ਤੋਂ ਪਹਿਲੇ ਸਮਿਆਂ ਵਿੱਚ ਸਰਪੰਚਾਂ ਵੱਲੋਂ ਮਹਿਜ ਖਾਨਾਪੂਰਤੀ ਹੀ ਕੀਤੀ ਜਾਂਦੀ ਰਹੀ ਹੈ।
ਇਸ ਮੌਕੇ ਪਿੰਡ ਵਾਸੀ ਅਤੇ ਪੰਜਾਬ ਅਗੇਂਸ਼ਨ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ, ਮਾਸਟਰ ਹਰਬੰਸ ਸਿੰਘ ਅਤੇ ਅਜਮੇਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਵੇਚਣਾ ਚਾਹੁੰਦੀ ਹੈ ਅਤੇ ਸੋਚੀ ਸਮਝੀ ਸਾਜ਼ਿਸ਼ ਤਹਿਤ ਪ੍ਰਮੁੱਖ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਵੱਲੋਂ ਲੋਕਤੰਤਰ ਦਾ ਗਲਾ ਘੁੱਟ ਕੇ ਖੇਤੀਬਾੜੀ ਅਤੇ ਕਿਰਤ ਕਾਨੂੰਨਾਂ ਨੂੰ ਧੱਕੇ ਨਾਲ ਪਾਸ ਕਰ ਕੇ ਕਾਲੇ ਕਾਨੂੰਨ ਬਣਾਏ ਗਏ ਹਨ। ਜਿਸ ਦਾ ਪੰਜਾਬ ਸਮੇਤ ਦੇਸ਼ ਭਰ ਵਿੱਚ ਕਿਸਾਨਾਂ, ਮਜ਼ਦੂਰਾਂ ਵੱਲੋਂ ਟੋਲ ਪਲਾਜ਼ਾ, ਰਿਲਾਇੰਸ ਪੈਟਰੋਲ ਪੰਪ ਅਤੇ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ।
ਅੱਜ ਗਰਾਮ ਸਭਾ ਦਾਊਂ ਦੇ ਜਨਰਲ ਇਜਲਾਸ ਵਿੱਚ ਖੇਤੀਬਾੜੀ ਤੇ ਕਿਰਤ ਕਾਨੂੰਨਾਂ ਨੂੰ ਰੱਦ ਕਰਨ ਲਈ ਮਤਾ ਅਜਮੇਰ ਸਿੰਘ ਵੱਲੋਂ ਪੇਸ ਕੀਤਾ ਗਿਆ ਜਿਸ ਦੀ ਪ੍ਰੋੜਤਾ ਸਤਨਾਮ ਦਾਊਂ ਵੱਲੋਂ ਕੀਤੀ ਗਈ ਸਮੂਚੇ ਇਜਲਾਸ ਨੇ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਇਸ ਤੋਂ ਇਲਾਵਾ ਪਿੰਡ ਵਿੱਚ ਵਿਆਹ ਸਾਦੀਆਂ ਅਤੇ ਭੋਗਾਂ ਨੂੰ ਸਾਦੇ ਰੂਪ ਵਿੱਚ ਕਰਵਾਉਣ ਦਾ ਮਤਾ ਪਾਸ ਕੀਤਾ ਗਿਆ। ਹਰਵਿੰਦਰ ਸਿੰਘ ਰਾਜੂ ਵੱਲੋਂ ਦਾਊਂ ਪਿੰਡ ਦੇ ਆਲੇ ਦੁਆਲੇ ਕੱਟੀਆਂ ਗਈਆਂ ਜਾਂ ਕੱਟੀਆਂ ਜਾ ਰਹੀਆਂ ਨਜ਼ਾਇਜ ਕਲੌਨੀਆਂ ਨੂੰ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਪਾਣੀ ਦੇ ਨਜ਼ਾਇਜ ਕੂਨੇਕਸਨ ਦਿਤੇ ਜਾ ਰਹੇ, ਕਿਸ ਵੀ ਨਜ਼ਾਇਜ ਕਲੋਨੀ ਨੂੰ ਪਾਣੀ ਦਾ ਕੂਨੇਕਸਨ ਨਾਂ ਦੇÎਣ ਦਾ ਮਤਾ ਪਾਸ ਕੀਤਾ ਗਿਆ।
ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਜਿਹੜੇ ਪਾਣੀ ਦੇ ਕੂਨੈਕਸਨ ਦਿਤੇ ਜਾ ਚੁੱਕੇ ਹਨ ਉਨ੍ਹਾਂ ਨੂੰ ਛੱਡ ਕੇ ਅਗੇ ਤੋਂ ਨਜ਼ਾਇਜ ਕਲੋਨੀਆਂ ਨੂੰ ਪਾਣੀ ਦਾ ਕੂਨੈਸ਼ਨ ਨਹੀ ਦਿਤਾ ਜਾਵੇਗਾ। ਪਿੰਡ ਵਿੱਚ ਮੌਜੂਦ ਹਰਜੀਨ, ਜਨਰਲ ਅਤੇ ਮੁਸਲਮਾਨਾਂ ਦੀਆਂ ਸ਼ਮਾਸਾਨਘਾਟਾਂ ਨੂੰ ਇਕੱਠਾ ਕਰਕੇ ਸੁੰਦਰ ਬਣਾਉਣ ਦਾ ਮਤਾ ਵੀ ਪਾਸ ਕੀਤਾ ਗਿਆ। ਪਿੰਡ ਦੇ ਵੱਖ ਵੱਖ ਵਾਰਡਾਂ ਤੇ ਮੈਂਬਰ ਪੰਚਾਇਤਾਂ ਅਤੇ ਹੋਰ ਮੈਂਬਰਾਂ ਵੱਲੋਂ ਪਿੰਡ ਦੇ ਵਿਕਾਸ ਲਈ ਸੂਝਾਓ ਦਿਤੇ ਗਏ। ਇਸ ਤੋਂ ਇਲਾਵਾ ਵਾਰਡ ਨੰਬਰ 1 ਵਿੱਚ ਰਹਿੰਦੇ ਪਿੰਡ ਵਾਸੀਆਂ ਦੇ ਘਰਾਂ ਵਿੱਚ ਬਰਸਾਤੀ ਪਾਣੀ ਬੜਨ ਅਤੇ ਸੀਵਰੇਜ ਪਾਉਣ ਦਾ ਸੁਝਾਅ ਆਇਆ।
ਸਰਪੰਚ ਅਜਮੇਰ ਸਿੰਘ ਨੇ ਹਾਊਸ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੀ ਬਰਸਾਤ ਤੋਂ ਪਹਿਲਾਂ ਪਾਣੀ ਦੀ ਸਮੱਸਿਆ ਦੂਰ ਕਰ ਦਿੱਤੀ ਜਾਵੇਗੀ। ਵਿਕਾਸ ਦੇ ਕੰਮਾਂ ਦੇ ਮਤੇ ਪਾਕੇ ਸਰਕਾਰ ਨੂੰ ਭੇਜੇ ਜਾਣਗੇ। ਇਸ ਤੋਂ ਇਲਾਵਾ ਮਨਜੀਤ ਸਿੰਘ, ਬੀਪੀਐਮ ਅਤੇ ਹਰਦੀਪ ਕੌਰ ਕੰਟਰੋਲਰ ਕੋਆਰਡੀਨੇਟਰ ਸਰਕਾਰ ਵੱਲੋਂ ਅਰੰਭੀਆਂ ਯੋਜਨਾਵਾ ਦੀ ਜਾਣਕਾਰ ਦਿੱਤੀ ਅਤੇ ਅੌਰਤਾਂ ਦੇ ਗਰੁੱਪ ਬਣਾ ਕੇ ਸਾਰੀਆਂ ਸਕੀਮਾਂ ਲਈ ਬਣਦੀ ਕਾਰਵਾਈ ਕੀਤਾ ਜਾਵੇਗੀ।