ਨਾਰਥ ਇੰਡੀਆ ਟੌਪ ਮਾਡਲਸ-2016 ਦੇ ਗਰੈਂਡ ਫਿਨਾਲੇ ਮੌਕੇ ਸੁੰਦਰੀਆਂ ਨੇ ਦਿਖਾਏ ਜਲਵੇ

ਨਬਜ਼-ਏ-ਪੰਜਾਬ ਨਿਊਜ਼ ਡੈਸਕ, ਮੁਹਾਲੀ, 18 ਦਸੰਬਰ
ਮੁਹਾਲੀ-ਖਰੜ ਨੈਸ਼ਨਲ ਹਾਈਵੇਅ-21 ’ਤੇ ਸਥਿਤ ਨਾਰਥ ਕੰਟਰੀ ਮਾਲ ਬੱਲੋਮਾਜਰਾ ਵਿੱਚ ਅੱਜ ਸ਼ਾਮੀ ਨਾਰਥ ਇੰਡੀਆ ਨੇਕਸਟ ਟੋਪ ਮਾਡਲ-2016 ਦਾ ਸ਼ਾਨਦਾਰ ਗਰੈਂਡ ਫਿਨਾਲੇ ਸ਼ੋਅ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੂਰੇ ਨਾਰਥ ਇੰਡੀਆ ਤੋਂ ਨਾਮਵਰ ਮਾਡਲਜ਼ ਨੇ ਹਿੱਸਾ ਲਿਆ ਅਤੇ ਵੱਖ ਵੱਖ ਥੀਮ ’ਤੇ ਰੈਂਪ ਉੱਤੇ ਵਾਕ ਕੀਤਾ। ਸ਼ੋਅ ਦੇ ਪ੍ਰਬੰਧਕ ਸ੍ਰੀ ਪ੍ਰਸ਼ਾਂਤ ਭਾਰਦਵਾਜ ਨੇ ਦੱਸਿਆ ਕਿ ਇਹ ਸ਼ੋਅ ਇਸ ਖੇਤਰ ਦਾ ਸਭ ਤੋਂ ਵੱਡਾ ਮਾਡਲ ਹੰਟ ਸ਼ੋਅ ਹੈ। ਇਸ ਸ਼ੋਅ ਲਈ ਅਸੀਂ ਚੰਡੀਗੜ੍ਹ, ਪੰਜਾਬ, ਹਰਿਆਣਾ, ਹਿਮਾਚਲ ਅਤੇ ਦਿੱਲੀ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਡੀਸ਼ਨ ਕੀਤੇ ਗਏ। ਇਸ ਦੌਰਾਨ 140 ਪ੍ਰਤੀਭਾਗੀਆਂ ਨੇ ਆਡੀਸ਼ਨ ਵਿੱਚ ਵਧੀਆ ਪੇਸ਼ਕਾਰੀ ਦਿੱਤੀ। ਜਿਨ੍ਹਾਂ ’ਚੋਂ 24 ਲੜਕੇ ਅਤੇ 15 ਲੜਕੀਆਂ ਨੂੰ ਐਲੀਮਿਨੇਸ਼ਨ ਰਾਉਂਡਸ ਦੌਰਾਨ ਚੁਣਿਆ ਗਿਆ। ਸ੍ਰੀ ਭਾਰਦਵਾਜ ਨੇ ਕਿਹਾ ਕਿ ਉਹ ਲਗਾਤਾਰ ਗੁਜ਼ਰੇ 6 ਸਾਲਾਂ ਤੋਂ ਫ਼ੈਸ਼ਨ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ ਅਤੇ ਮਾਡਲ ਹੰਟ ਪ੍ਰੋਗਰਾਮਾਂ ਦੇ ਇਲਾਵਾ 60 ਫੈਸ਼ਨ ਸ਼ੋਅ ਵੀ ਆਜੋਜਿਤ ਕੀਤੇ ਗਏ ਹਨ। ਨਾਰਥ ਇੰਡੀਆ ਨੇਕਸਟ ਟੋਪ ਮਾਡਲਜ-2016 ਦੇ ਰਾਹੀਂ ਉਹ ਇਸ ਖੇਤਰ ਦੇ ਉੱਭਰਦੇ ਹੋਏ ਡਿਜ਼ਾਇਨ ਅਤੇ ਫ਼ੈਸ਼ਨ ਬਰਾਂਡ ਨੂੰ ਵੀ ਪ੍ਰਮੋਟ ਕਰਨ ਦਾ ਉਦੇਸ਼ ਲੈ ਕੇ ਲਗਾਤਾਰ ਅੱਗੇ ਵਧ ਰਹੇ ਹਨ। ਜਿਸ ਦੇ ਆਉਣ ਵਾਲੇ ਸਮੇਂ ਵਿੱਚ ਚੰਗੇ ਨਤੀਜੇ ਸਾਹਮਣੇ ਆਉਣਗੇ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …