ਸੀਜੀਸੀ ਕਾਲਜ ਲਾਂਡਰਾਂ ਵਿੱਚ ਐੱਸਆਈਐੱਚ-2022 ਦੇ ਗ੍ਰੈਂਡ ਫਿਨਾਲੇ ਦੀ ਸਫਲਤਾਪੂਰਵਕ ਸਮਾਪਤੀ

ਸੀਐੱਸਆਈਐੱਚ ਫਾਈਨਲਿਸਟਾਂ ਨਾਲ ਪ੍ਰਧਾਨ ਮੰਤਰੀ ਨੇ ਆਨਲਾਈਨ ਵਿਧੀ ਰਾਹੀਂ ਕੀਤੀ ਸਿੱਧੀ ਗੱਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਗਸਤ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ (ਨੋਡਲ ਕੇਂਦਰ) ਵਿਖੇ ਚੱਲ ਰਹੇ ਸਮਾਰਟ ਇੰਡੀਆ ਹੈਕਾਥਾਨ (ਐੱਸਆਈਐੱਚ-2022) ਦੇ ਗ੍ਰੈਂਡ ਫਾਈਨਲ (ਸਾਫਟਵੇਅਰ ਐਡੀਸ਼ਨ) ਦੀ ਸਫਲਤਾਪੂਰਵਕ ਸਮਾਪਤੀ ਹੋਈ। ਇਸ ਦੌਰਾਨ ਟੀਮਾਂ ਐਥੇਨਾ, ਵਨ ਐਂਡ ਜ਼ੀਰੋ, ਸਮੀਧਾ, ਛੇਵੀਂ ਹਾਰਮੋਨੀ, ਡਿਜੀਟਲ ਪਾਈਰੇਟਸ, ਡੌਟਸ, ਕਿਓਗਰੇ, ਕਾਮਿਕਾਜ਼ੀ ਅਤੇ ਮੈਟ੍ਰਿਕਸ 001 ਨੂੰ ਇਸ ਵਿਸ਼ੇਸ਼ ਪ੍ਰੋਗਰਾਮ ਦਾ ਜੇਤੂ ਐਲਾਨਿਆ ਗਿਆ। ਸੀਜੀਸੀ ਨੇ ਹੈਕਾਥਾਨ ਦੇ ਇਸ ਐਡੀਸ਼ਨ ਲਈ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੀਆਂ 27 ਟੀਮਾਂ ਦੇ ਲਗਪਗ 200 ਤੋਂ ਵੱਧ ਵਿਦਿਆਰਥੀਆਂ ਦੀ ਮੇਜ਼ਬਾਨੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਨਾਲ ਸਿੱਧੀ ਗੱਲਬਾਤ ਕਰਨ ਸੀਜੀਸੀ ਪੰਜਾਬ ਦਾ ਇਕਲੌਤਾ ਨੋਡਲ ਕੇਂਦਰ ਬਣਿਆ ਹੈ, ਜੋ ਬਹੁਤ ਮਾਣ ਵਾਲੀ ਗੱਲ ਹੈ।
ਪੀਆਰਸੀਆਈ ਚੰਡੀਗੜ੍ਹ ਦੇ ਚੇਅਰਮੈਨ ਵਿਵੇਕ ਅੱਤਰੇ ਨੇ ਜੇਤੂ ਟੀਮਾਂ ਨੂੰ ਇੱਕ-ਇੱਕ ਲੱਖ ਰੁਪਏ ਦਾ ਨਗਦ ਪੁਰਸਕਾਰ, ਸਰਟੀਫਿਕੇਟ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਨੌਂ ਟੀਮਾਂ ਨੂੰ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ, ਭਾਰਤ ਮੌਸਮ ਵਿਭਾਗ (ਆਈਐੱਮਡੀ) ਅਤੇ ਧਰਤੀ ਵਿਗਿਆਨ ਮੰਤਰਾਲੇ ਨੇ ਸਮੱਸਿਆ ਦੇ ਹੱਲ ਦੇ ਅਧਾਰ ’ਤੇ ਜੇਤੂ ਐਲਾਨਿਆ ਗਿਆ। ਐੱਸਆਈਐੱਚ ਜੂਨੀਅਰ-2022 ਦੇ ਜੇਤੂਆਂ, ਹਰਮਨਜੋਤ ਸਿੰਘ ਅਤੇ ਆਰਵ ਜੈਨ ਨੂੰ ਵੀ ਉਨ੍ਹਾਂ ਦੀਆਂ ਕਾਢਾਂ ਲਈ 25000 ਰੁਪਏ ਦਾ ਨਗਦ ਪੁਰਸਕਾਰ ਦਿੱਤਾ। ਸਮੱਸਿਆ ਬਿਆਨ ਲਈ ਪ੍ਰਦਾਨ ਕੀਤੇ ਗਏ ਹੱਲ ਦੀ ਪਹੁੰਚ, ਇਸ ਦੁਆਰਾ ਪੈਣ ਵਾਲਾ ਪ੍ਰਭਾਵ ਜਾਂ ਆਲੋਚਨਾ, ਨਵੀਨਤਾ ਅਤੇ ਟੈਕਨਾਲੋਜੀ, ਯੋਜਨਾ ਨੂੰ ਲਾਗੂ ਕਰਨ ਦਾ ਡੈਮੋ ਅਤੇ ਉਪਭੋਗਤਾ ਦਾ ਅਨੁਭਵ ਆਦਿ ਮੁੱਖ ਮਾਪਦੰਡਾਂ ਨੂੰ ਆਧਾਰ ਬਣਾ ਕੇ ਜੇਤੂਆਂ ਦੀ ਚੋਣ ਕੀਤੀ ਗਈ।
ਟੀਮ ਐਥੇਨਾ ਨੇ ਭੀੜ ਵਿੱਚ ਕੋਵਿਡ-19 (ਚਿਹਰੇ ਦੀ ਪਛਾਣ ਦੀ ਵਰਤੋਂ ਕਰਕੇ) ਸ਼ੱਕੀ ਵਿਅਕਤੀਆਂ ਦਾ ਪਤਾ ਲਗਾਉਣ ਅਤੇ ਸਕੂਲ, ਦਫ਼ਤਰ ਦੀ ਇਮਾਰਤ ਦੇ ਪ੍ਰਵੇਸ਼ ਦੁਆਰ ’ਤੇ ਉਨ੍ਹਾਂ ਦੀ ਹਾਜ਼ਰੀ ਅਤੇ ਹੋਰ ਚਿਤਾਵਨੀਆਂ ਦਾ ਹੱਲ ਪ੍ਰਦਾਨ ਕੀਤਾ, ਜਦਕਿ ਟੀਮ ਵਨ ਅਤੇ ਜ਼ੀਰੋ ਨੇ ਬੰਦਰਗਾਹਾਂ ਤੇ ਯੂਨੀਫਾਰਮ ਜੀਆਈਐੱਸ ਸਿਸਟਮ ਦੀ ਘਾਟ ਨਾਲ ਨਜਿੱਠਣ ਦਾ ਹੱਲ ਦਿੱਤਾ। ਟੀਮ ਸਮੀਧਾ ਨੇ ਟਿੱਗਾਂ, ਕਿਸ਼ਤੀਆਂ ਅਤੇ ਡ੍ਰੇਜਰਾਂ ਲਈ ਸਮਾਰਟ ਫਿਊਲ ਕਨਜ਼ੰਪਸ਼ਨ ਮੋਨੀਟਰਿੰਗ ਸਿਸਟਮ ਲਈ ਪ੍ਰਦਾਨ ਕੀਤੇ ਆਪਣੇ ਹੱਲ ਲਈ ਜਿੱਤ ਪ੍ਰਾਪਤ ਕੀਤੀ ਜਦੋਂਕਿ ਛੇਵੀਂ ਹਾਰਮੋਨੀ ਅਤੇ ਡਿਜ਼ੀਟਲ ਪਾਇਰੇਟਸ ਨੂੰ ਸਾਂਝੇ ਤੌਰ ’ਤੇ ਜੇਤੂ ਐਲਾਨਿਆ ਗਿਆ। ਦੋਵੇਂ ਟੀਮਾਂ ਨੂੰ ਸਮੁੰਦਰੀ ਜਹਾਜ਼ਾਂ ਦੀ ਰਜਿਸਟ੍ਰੇਸ਼ਨ ਲਈ ਸਿੰਗਲ ਸਰੋਤ ਪਲੇਟਫਾਰਮ ਬਣਾਉਣ ਅਤੇ ਸਮੁੰਦਰੀ ਕਿਰਤੀ ਲਾਇਸੈਂਸ ਲਈ ਪ੍ਰਦਾਨ ਕੀਤੇ ਗਏ ਹੱਲ ਲਈ ਨਕਦ ਇਨਾਮ ਦੀ ਰਕਮ ਸਾਂਝੀ ਕੀਤੀ ਗਈ।

ਇਸੇ ਤਰ੍ਹਾਂ ਟੀਮ ਕਿਓਗਰੇ ਨੇ ਏਆਈ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਗੈਰ ਰਿਹਾਇਸ਼ੀ ਬਿਲਡਅੱਪ ਕੱਢਣ ਲਈ ਇੱਕ ਹੱਲ ਤਿਆਰ ਕੀਤਾ ਜਦੋਂਕਿ ਟੀਮ ਡੀਓਟੀਐੱਸ ਨੇ ਐੱਨਡਬਲਿਉਪੀ ਮਾਡਲ ਅਤੇ ਨਿਰੀਖਣਾਂ ਦੀ ਵਰਤੋਂ ਕਰਦੇ ਹੋਏ ਹਵਾਈ ਅੱਡਿਆਂ ਲਈ ਪ੍ਰਤੀ ਘੰਟਾਵਾਰ ਵਿਜ਼ੀਬਿਲਟੀ ਫੋਰਕਾਸਟ ਦੀ ਸਹਿਮਤੀ ਲਈ ਇੱਕ ਹੱਲ ਪ੍ਰਦਾਨ ਕੀਤਾ। ਕਾਮਿਕਾਜ਼ੀ ਅਤੇ ਮੈਟ੍ਰਿਕਸ 001 ਟੀਮਾਂ ਨੂੰ ਏਐੱਨਐੱਨ ਐੱਮਐੱਲ ਡੀਐੱਲ ਦੀ ਵਰਤੋਂ ਕਰਦੇ ਹੋਏ ਸ਼ਹਿਰਾਂ ਲਈ ਐੱਨਡਬਲਿਊਪੀ ਮਾਡਲ ਤਾਪਮਾਨ ਪੂਰਵ ਅਨੁਮਾਨਾਂ ਦੇ ਸੁਧਾਰ ਲਈ ਪ੍ਰਦਾਨ ਕੀਤੇ ਗਏ ਹੱਲ ਲਈ ਸੰਯੁਕਤ ਜੇਤੂ ਐਲਾਨਿਆ ਗਿਆ।

ਐੱਸਆਈਐੱਚ-2022 ਨੂੰ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ, ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ, ਪਰਸਿਸਟੈਂਟ ਸਿਸਟਮਜ਼ ਅਤੇ ਆਈ4ਸੀ ਦੁਆਰਾ ਸਾਂਝੇ ਤੌਰ ‘ਤੇ ਆਯੋਜਿਤ ਕੀਤਾ ਗਿਆ ਹੈ। ਐੱਸਆਈਐੱਚ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਦੁਆਰਾ ਵਿਦਿਆਰਥੀਆਂ ਨੂੰ ਸਰਕਾਰ, ਮੰਤਰਾਲਿਆਂ, ਵਿਭਾਗਾਂ, ਉਦਯੋਗਾਂ ਅਤੇ ਹੋਰ ਸੰਸਥਾਵਾਂ ਦੀਆਂ ਪ੍ਰਮੁੱਖ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਲਈ ਇੱਕ ਦੇਸ਼ ਵਿਆਪੀ ਪਹਿਲਕਦਮੀ ਹੈ। ਇਹ ਸਾਲ 2017 ਤੋਂ ਉੱਚ ਸਿੱਖਿਆ ਵਾਲੇ ਵਿਦਿਆਰਥੀਆਂ ਲਈ ਦੋ ਫਾਰਮੈਟਾਂ ਜਿਵੇਂ ਕਿ ਐੱਸਆਈਐੱਚ ਸਾਫਟਵੇਅਰ ਅਤੇ ਐੱਸਆਈਐੱਚ ਹਾਰਡਵੇਅਰ ਐਡੀਸ਼ਨਾਂ ਵਿੱਚ ਸਾਲਾਨਾ ਆਯੋਜਿਤ ਕੀਤਾ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਦਿਵਿਆਂਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਲੜੀਵਾਰ ਧਰਨਾ 59ਵੇਂ ਦਿਨ ’ਚ ਦਾਖ਼ਲ

ਦਿਵਿਆਂਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਲੜੀਵਾਰ ਧਰਨਾ 59ਵੇਂ ਦਿਨ ’ਚ ਦਾਖ਼ਲ ਨਬਜ਼-ਏ-ਪੰਜਾਬ, ਮੁਹਾਲ…