ਸੀਜੀਸੀ ਲਾਂਡਰਾਂ ਵਿੱਚ ਦੋ ਰੋਜ਼ਾ ‘ਸਮਾਰਟ ਇੰਡੀਆ ਹੈਕਾਥੌਨ-2018 ਦਾ ਗਰੈਂਡ ਫੀਨਾਲੇ ਸਮਾਪਤ

ਵਿਦਿਆਰਥੀਆਂ ਨੂੰ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਲਈ ਪ੍ਰੋਗਰਾਮਿੰਗ ਦੇਣ ਬਾਰੇ ਕੀਤਾ ਉਤਸ਼ਾਹਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਰਚਾਇਆ ਵਿਦਿਆਰਥੀਆਂ ਨਾਲ ਸੰਵਾਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਪਰੈਲ:
ਕੇਂਦਰ ਸਰਕਾਰ ਦੇ ਮਨੁੱਖੀ ਵਿਕਾਸ ਮੰਤਰਾਲੇ ਵੱਲੋਂ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿੱਚ ਕਰਵਾਇਆ ਲਗਾਤਾਰ 36 ਘੰਟੇ ਚੱਲਣ ਵਾਲਾ ‘ਸਮਾਰਟ ਇੰਡੀਆ ਹੈਕਾਥੌਨ-2018’ ਦਾ ਗਰੈਂਡ ਫੀਨਾਲੇ ਸਮਾਪਤ ਹੋ ਗਿਆ। ਕੌਮੀ ਪੱਧਰ ਦੇ ਇਸ ਮੁਕਾਬਲੇ ਦੀ ਅਗਵਾਈ ਜਿੱਥੇ ਵੱਖ-ਵੱਖ ਕੇਂਦਰੀ ਮੰਤਰਾਲਿਆਂ ਨੇ ਕੀਤੀ, ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਕਾਬਲੇ ’ਤੇ ਪੈਨੀ ਨਜ਼ਰ ਬਣਾਈ ਰੱਖੀ ਅਤੇ ਵੀਡੀਓ ਕਾਨਫਰੰਸਿੰਗ ਰਾਹੀਂ ਸੰਵਾਦ ਰਚਾਉਂਦਿਆਂ ਵਿਦਿਆਰਥੀਆਂ ਦੇ ਹੌਸਲੇ ਦੀ ਸ਼ਲਾਘਾ ਵੀ ਕੀਤੀ। ਇਸ ਤੋਂ ਪਹਿਲਾਂ ਹੈਕਾਥੌਨ-2018 ਦਾ ਉਦਘਾਟਨ ਮਨੁੱਖੀ ਸਰੋਤ ਮੰਤਰਾਲੇ ਦੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕੀਤਾ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਏਆਈਸੀਟੀਈ ਦੇ ਵਾਈਸ ਚੇਅਰਮੈਨ ਡਾ. ਐੱਮਪੀ ਪੂਨੀਆ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਵਿਦਿਆਰਥੀਆਂ ਨਾਲ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਵਡਮੁੱਲਾ ਕਾਰਜ ਚੁਣੌਤੀਆਂ ਦੇ ਬਦਲ ਤਰਾਸ਼ਣ ਲਈ ਦੇਸ਼ ਦੇ ਰੌਸ਼ਨ ਦਿਮਾਗ਼ ਵਿਦਿਆਰਥੀ ਵਰਗ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਮੰਚ ਪ੍ਰਦਾਨ ਹੋਇਆ ਹੈ। ਇਸ ਨਾਲ ਵਿਦਿਆਰਥੀਆਂ ਨੂੰ ਬੌਧਿਕ ਗਿਆਨ ਦੀ ਪਰਖ ਕਰਨ ਦੇ ਨਾਲ ਨਾਲ ਦੇਸ਼ ਦੇ ਵਿਕਾਸ ਲਈ ਅੱਗੇ ਲਿਆਉਣ ਦਾ ਮੌਕਾ ਮਿਲੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਦੇਸ਼ ਦੀ ਸਭ ਤੋਂ ਵੱਡੀ ਚੁਣੌਤੀ ਸੰਕਟਮਈ ਕਿਸਾਨੀ ਨੂੰ ਉਭਾਰਨ ਲਈ ਵਿਸ਼ੇਸ਼ ਤਕਨੀਕਾਂ ਇਜਾਦ ਕਰਨ ਅਤੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਲਈ ਪ੍ਰੋਗਰਾਮਿੰਗ ਦੇਣ ਬਾਰੇ ਉਤਸ਼ਾਹਿਤ ਕੀਤਾ। ਡਾ. ਆਨੰਦ ਦੇਸ਼ਪਾਂਡੇ ਸਹਿਯੋਗੀ ਸਮਾਰਟ ਇੰਡੀਆ ਹੈਕਾਥੌਨ, ਪ੍ਰੋਫੈਸਰ ਅਨਿਲ ਸਹਾਸਰਾਬੁੱਧੇ ਚੇਅਰਮੈਨ ਏਆਈਸੀਟੀ ਨੇ ਕਿਹਾ ਕਿ ਵਿਦਿਆਰਥੀਆਂ ਲਈ ਆਪਣੇ ਆਪ ਨੂੰ ਸਾਬਤ ਕਰਨ ਦਾ ਇਹ ਵਧੀਆ ਮੰਚ ਹੈ ਜੋ ਟੀਮਾਂ ਵਜੋਂ ਕੰਮ ਕਰ ਵਿਸ਼ਵ ਸਮੱਸਿਆਵਾਂ ਦਾ ਹੱਲ ਲੱਭਣ ਲਈ ਸਿਰਜੋੜ ਬੈਠੇ ਹਨ।
ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਕੇਂਦਰ ਸਰਕਾਰ ਅਤੇ ਮਨੁੱਖੀ ਸਰੋਤ ਵਿਕਾਸ ਅਤੇ ਖੇਤੀਬਾੜੀ ਮੰਤਰਾਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਇਹ ਫ਼ਖ਼ਰ ਵਾਲੀ ਗੱਲ ਹੈ ਕਿ ਸੀਜੀਸੀ ਲਾਂਡਰਾਂ ਦੇਸ਼ ਦੇ ਵਕਾਰੀ ਅਦਾਰਿਆਂ ਵਿੱਚ ਸੁਮਾਰ ਹੈ। ਜਿਸ ਦੇ ਬੁਨਿਆਦੀ ਢਾਂਚੇ ਤੋਂ ਪ੍ਰਭਾਵਿਤ ਹੋ ਕੇ ਕੇਂਦਰ ਸਰਕਾਰ ਨੇ ਵਿਸ਼ਵ ਦੀ ਸਭ ਤੋਂ ਵੱਡੀ ਪ੍ਰੋਗਰਾਮਿੰਗ ਮੈਰਾਥਨ ‘ਸਮਾਰਟ ਇੰਡੀਆ ਹੈਕਾਥੌਨ-2018’ ਲਈ ਦੂਜੀ ਵਾਰ ਨੋਡਲ ਕੇਂਦਰ ਵਜੋਂ ਚੁਣਿਆ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…