ਖਰੜ ਵਿੱਚ ਦਰਸ਼ਨ ਸ਼ਿਵਜੋਤ ਵੱਲੋਂ ਗਰੈਂਡ ਮੁਗਲ ਦਰਬਾਰ ਰੈਸਟੋਰੈਂਟ ਦਾ ਉਦਘਾਟਨ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 17 ਦਸੰਬਰ:
ਮੁਗਲਾਈ ਵਿਅੰਜਨਾਂ ਦੇ ਸ਼ੌਕੀਨ ਖਰੜ ਵਸਨੀਕਾਂ ਨੂੰ ਹੁਣ ਉਨ੍ਹਾਂ ਦੇ ਮਨਪਸੰਦ ਦਾ ਖਾਣਾ ਉਨ੍ਹਾਂ ਦੇ ਨੇੜੇ ਹੀ ਉਪਲਬਧ ਹੋਵੇਗਾ। ਸ਼ਿਵਜੋਤ ਬਿਜ਼ਨਸ ਸਕੇਅਰ ਵਿੱਚ ਅੱਜ ਗ੍ਰੇਂਡ ਮੁਗਲ ਦਰਬਾਰ ਰੈਸਟੋਰੈਂਟ’ ਦੀ ਸ਼ੂਰੁਆਤ ਤੋਂ ਲੋਕੀ ਮੁੱਗਲਾਈ ਵਿਅੰਜਨਾਂ ਦੇ ਵੱਡੇ ਵਿਕਲਪ ਤੋਂ ਅਪਣੇ ਖਾਣੇ ਦੇ ਸ਼ੋਕ ਨੂੰ ਪੂਰਾ ਕਰ ਸਕਣਗੇ। ਕਰੀਬ ੧੦੦ ਸੀਟਰ ਦੀ ਸ਼ਮਤਾ ਵਾਲਾ ਇਹ ਰੇਸਤਰਾਂ ਚਿੱਕਨ, ਮਟਨ, ਕਬਾਬ, ਰੋਟੀ ਨਾਨ, ਤੰਦੂਰ, ਬਿਰਆਨੀ, ਕਸ਼ਮੀਰੀ ਪੁਲਾਉ ਆਇਟਮਾਂ ਦੇ ਨਾਲ ਨਾਲ ਕੁਝ ਸ਼ਾਕਾਹਾਰੀ ਆਇਟਮਾਂ ਵੀ ਪਰੋਸੇਗਾ। ਇਸ ਰੈਸਟੋਰੈਂਟ ਦਾ ਉਦਘਾਟਨ ਅੱਜ ਸ਼ਿਵਜੋਤ ਬਿਲਡਰਸ ਦੇ ਡਾਇਰੈਕਟਰ ਅਤੇ ਖਰੜ ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਸ਼ਿਵਜੋਤ, ਨਿਰਦੇਸ਼ਕ ਬਲਜੀਤ ਨੈਨ ਅਤੇ ਜਸਵਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਕੀਤਾ।
ਇਸ ਮੌਕੇ ’ਤੇ ਮੌਜੂਦ ਗ੍ਰੇਂਗ ਮੁੱਗਲ ਦਰਬਾਰ ਰੈਸਟੋਰੈਂਟ ਦੇ ਨਿਦੇਸ਼ਕਾਂ ਤੋਂ ਸਿਵਾਏ ਅਹਿਮਦ ਅਤੇ ਸ਼ੌਕਤ ਅਹਿਮਦ ਨੇ ਕਿਹਾ ਕਿ ਇਸ ਰੈਸਟੋਰੈਂਟ ਦੀ ਸ਼ੂਰੁਆਤ ਤੋਂ ਖਰੜ ਵਿੱਚ ਕਾਫੀ ਸਮੇਂ ਤੋਂ ਮੁੱਗਲਾਈ ਵਿਅੰਜਨਾਂ ਨੂੰ ਪਰੋਸਣ ਵਾਲੇ ਆਉਟਲੈਟ ਦੀ ਕਮੀ ਪੂਰੀ ਹੋ ਸਕੇਗੀ। ਲੋਕਾਂ ਵਿੱਚ ਖਾਣੇ ਦੇ ਪ੍ਰਤੀ ਵਿਕਸਤ ਹੁੰਦੇ ਸੁਆਦ ਦੇ ਚਲਦੇ ਇਸ ਰੇਸਟੋਰੇਂਟ ਨੂੰ ਖੋਲਾ ਗਿਆ ਹੈ ਜੋ ਕਿ ਯਕੀਨਨ ਹੀ ਖਰੜ ਦੇ ਵਿਚ ਫੁਡ ਤੇ ਹੋਸਪਿਟੈਲਿਟੀ ਉਧਯੌਗ ਨੂੰ ਨਵਾਂ ਆਯਾਮ ਪ੍ਰਦਾਨ ਕਰੇਗਾ। ਇਸ ਮੌਕੇ ਰੈਸਟੋਰੈਂਟ ਦੇ ਨਿਰਦੇਸ਼ਕ ਅਮਿਤ ਸਚਦੇਵਾ ਵੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਨਵੇਂ ਸਾਲੇ ’ਤੇ ਗਾਹਕਾਂ ਨੂੰ ਵਧੀਆ ਡਿਸਕਾਉਂਟ ਦਿੱਤਾ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…