nabaz-e-punjab.com

ਸ਼ੈਮਰਾਕ ਸਕੂਲ ਮੁਹਾਲੀ ਵਿੱਚ ਨੰਨੇ ਮੁੰਨੇ ਬੱਚਿਆਂ ਨਾਲ ਮਨਾਇਆ ਗਰੈਂਡ ਪੇਂਰਟਸ ਡੇਅ

ਨੰਨੇ-ਮੁੰਨੇ ਬੱਚਿਆਂ ਨੇ ਆਪਣੇ ਬਜ਼ੁਰਗਾਂ ਲਈ ਪੇਸ਼ ਕੀਤੇ ਵੱਖ ਵੱਖ ਰੰਗਾਰੰਗ ਪ੍ਰੋਗਰਾਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਸਤੰਬਰ:
ਇੱਥੋਂ ਦੇ ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ ਸੈਕਟਰ-69 ਵਿੱਚ ਛੋਟੇ-ਛੋਟੇ ਵਿਦਿਆਰਥੀਆਂ ਵੱਲੋਂ ਗਰੈਂਡ ਪੇਂਰਟਸ ਡੇ ਦਾ ਦਿਹਾੜਾ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਜਿੱਥੇ ਵਿਦਿਆਰਥੀਆਂ ਵੱਲੋਂ ਆਪਣੇ ਮਾਪਿਆਂ ਲਈ ਕਈ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ ਉੱਥੇ ਹੀ ਉਨ੍ਹਾਂ ਦੇ ਬਜ਼ੁਰਗਾਂ ਨੇ ਸਟੇਜ ਤੇ ਆ ਕੇ ਆਪਣੇ ਬੱਚਿਆਂ ਨਾਲ ਡਾਂਸ ਕਰਦੇ ਹੋਏ ਇਸ ਦਿਨ ਨੂੰ ਯਾਦਗਾਰੀ ਬਣਾਇਆ।
ਪਿਆਰ ਤੇ ਮਮਤਾ ਦੇ ਰੰਗ ਵਿੱਚ ਰੰਗੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਯੂ.ਕੇ.ਜੀ ਦੇ ਵਿਦਿਆਰਥੀਆਂ ਵੱਲੋਂ ਅਪਾਰ ਪਿਤਾ ਪਰਮੇਸ਼ਰ ਦੀ ਉਸਤਤ ‘ਚ ਮੂਲ ਮੰਤਰ ਦਾ ਪਾਠ ਨਾਲ ਹੋਈ। ਜਿਸ ਤੋਂ ਬਾਅਦ ਜੂਨੀਅਰ ਸੈਕਸ਼ਨ ਦੇ ਵਿਦਿਆਰਥੀਆਂ ਵੱਲੋਂ ਸਟੇਜ ਤੇ ਆਪਣੇ ਬਜ਼ੁਰਗਾਂ ਲਈ ਰੇ ਮਾਮਾ ਰੇ, ਦਾਦੀ ਅੰਮਾ ਦਾਦੀ ਅੰਮਾ ਮਾਨ ਜਾਓ ਗੀਤਾਂ, ਦਾਦਾ ਦਾਦੀ ਆਈ ਲਵ ਯੂ ਸਮੇਤ ਕਈ ਗੀਤਾਂ ਤੇ ਖ਼ੂਬਸੂਰਤ ਡਾਂਸ ਗੀਤ ਪੇਸ਼ ਕੀਤਾ। ਇਸ ਦੇ ਇਲਾਵਾ ਵਿਦਿਆਰਥੀਆਂ ਨੇ ਵੱਖ-ਵੱਖ ਗੀਤਾਂ ਦੀ ਧੁਨਾਂ ਤੇ ਡਾਂਸ ਕਰ ਕੇ, ਨਾਟਕ ਪੇਸ਼ ਕਰ ਕੇ ਅਤੇ ਵੱਖ-ਵੱਖ ਗੀਤ ਗਾ ਕੇ ਮੌਜੂਦ ਸਾਰੇ ਬਜ਼ੁਰਗਾਂ ਨੂੰ ਆਪਣਾ ਅਥਾਹ ਪਿਆਰ ਦਿਖਾਇਆ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਪ੍ਰਨੀਤ ਸੋਹਲ ਨੇ ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬਜ਼ੁਰਗ ਕਿਸੇ ਵੀ ਕੌਮ ਦਾ ਅਹਿਮ ਸਰਮਾਇਆ ਹੁੰਦੇ ਹਨ ਜੋ ਕਿ ਆਪਣੇ ਤਜਰਬੇ ਨਾਲ ਉੱਜਵਲ ਭਵਿਖ ਦਾ ਰਾਹ ਵਿਖਾਉਂਦੇ ਹਨ। ਉਹ ਨਾ ਸਿਰਫ਼ ਆਪਣੇ ਤਜਰਬੇ ਨਾਲ ਅਗਲੀ ਪੀੜੀ ਨੂੰ ਜ਼ਿੰਦਗੀ ਦੀਆਂ ਬਿਰਕੀਆਂ ਸਮਝਾਉਂਦੇ ਹਨ ਬਲਕਿ ਆਪਣੇ ਬੱਚਿਆਂ ਦੇ ਉੱਜਲ ਭਵਿਖ ਲਈ ਉਨ੍ਹਾਂ ਦਾ ਸਹੀ ਮਾਰਗ ਦਰਸ਼ਨ ਕਰਦੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਬਜ਼ੁਰਗਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ।
ਇਸ ਮੌਕੇ ਸਕੂਲ ਦੇ ਡਾਇਰੈਕਟਰ ਐਜ਼ੂਕੇਸ਼ਨ ਮੇਜਰ ਜਰਨਲ ਰਾਜ ਮਹਿਤਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦੇ ਸਮੇਂ ਵਿੱਚ ਆਏ ਬਦਲਾਓ ਦੇ ਚੱਲਦਿਆਂ ਸ਼ਹਿਰਾਂ ਵਿੱਚ ਛੋਟੇ ਪਰਿਵਾਰਾਂ ਦੀ ਸੋਚ ਕਾਰਨ ਬਜ਼ੁਰਗ ਆਪਣੇ ਬੱਚਿਆਂ ਤੋਂ ਦੂਰ ਹੋ ਰਹੇ ਹਨ ਪਰ ਇਸ ਦੇ ਗਲਤ ਨਤੀਜੇ ਸਾਹਮਣੇ ਆ ਰਹੇ ਹਨ, ਕਿਉਂਕਿ ਉਹ ਬੱਚੇ ਜ਼ਿਆਦਾ ਕਾਬਲ ਅਤੇ ਹੁਸ਼ਿਆਰ ਹੁੰਦੇ ਹਨ। ਜਿਨ੍ਹਾਂ ਦੇ ਬਜ਼ੁਰਗ ਉਨ੍ਹਾਂ ਦੇ ਨਾਲ ਰਹਿੰਦੇ ਹਨ। ਇਸ ਦੇ ਨਾਲ ਹੀ ਡਾਇਰੈਕਟਰ ਮਹਿਤਾ ਨੇ ਸਾਰੇ ਬੱਚਿਆਂ ਨੂੰ ਸਮਝਾਇਆ ਕਿ ਜੇਕਰ ਉਹ ਆਪਣੇ ਬਜ਼ੁਰਗਾਂ ਦੀ ਇੱਜ਼ਤ ਕਰਨ ਅਤੇ ਉਨ੍ਹਾਂ ਦੀ ਸੇਵਾ ਕਰਨ ਤਾਂ ਪ੍ਰਮਾਤਮਾ ਦੀ ਅਪਾਰ ਕ੍ਰਿਪਾ ਆਪਣੇ ਆਪ ਉਸ ਪਰਿਵਾਰ ਤੇ ਹੋ ਜਾਂਦੀ ਹੈ। ਸਮਾਗਮ ਆਪਣੇ ਸਿਖ਼ਰਾਂ ਤੇ ਪਹੁੰਚ ਕੇ ਭੰਗੜੇ ਨਾਲ ਖ਼ਤਮ ਹੋਇਆ ਜਿਸ ਵਿੱਚ ਹਾਜ਼ਰ ਸਾਰੇ ਬਜ਼ੁਰਗਾਂ ਨੇ ਵੀ ਯੋਗਦਾਨ ਪਾਉਂਦੇ ਹੋਏ ਆਪਣੇ ਪੋਤੇ-ਪੋਤੀਆਂ ਨਾਲ ਰੱਜ ਕੇ ਡਾਂਸ ਕੀਤਾ। ਅੰਤ ਵਿੱਚ ਸਟੇਜ ਤੇ ਵਧੀਆਂ ਕਾਰਗੁਜ਼ਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…