ਕੌਂਸਲਰ ਆਰ.ਪੀ. ਸ਼ਰਮਾ ਦੇ ਘਰ ਦੋਹਤੀ ਜੰਮਣ ’ਤੇ ਢੋਲ ਦੀ ਤਾਲ ’ਤੇ ਮਨਾਇਆ ਜਸ਼ਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਾਰਚ:
ਇੱਕ ਪਾਸੇ ਜਿੱਥੇ ਲੋਕ ਕੁੜੀਆਂ ਨੂੰ ਗਰਭ ਵਿੱਚ ਹੀ ਖਤਮ ਕਰ ਦਿੰਦੇ ਹਨ ਉੱਥੇ ਅਜਿਹੇ ਲੋਕ ਵੀ ਹਨ। ਜਿਹੜੇ ਲੜਕੀ ਦੇ ਜਨਮ ਤੇ ਬਾਕਾਇਦਾ ਢੋਲ-ਢਮੱਕਾ ਕਰਦੇ ਅਤੇ ਗਿੱਧਾ ਭੰਗੜਾ ਪਾ ਕੇ ਖੁਸ਼ੀ ਮਨਾਉੱਦੇ ਹਨ। ਸਥਾਨਕ ਮਿਉਂਸਪਲ ਕੌਂਸਲਰ ਆਰ ਪੀ ਸ਼ਰਮਾ ਦੇ ਘਰ ਵੀ ਅੱਜ ਦੋਹਤੀ ਦੇ ਜਨਮ ਹੋਣ ਦੀ ਖੁਸ਼ੀ ਵਿਚ ਢੋਲ ਵਜਾ ਕੇ ਅਤੇ ਗਿੱਧਾ,ਭੰਗੜਾ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਕੌਂਸਲਰ ਆਰ ਪੀ ਸ਼ਰਮਾ ਨੇ ਕਿਹਾ ਕਿ ਉਹਨਾਂ ਦੀ ਦੋਹਤੀ ਦਾ ਜਨਮ 7 ਮਾਰਚ ਨੁੰ ਚੰਡੀਗੜ੍ਹ ਦੇ ਇਕ ਨਿੱਜੀ ਹਸਪਤਾਲ ਵਿਚ ਹੋਇਆ ਹੈ ਅਤੇ ਅੱਜ ਉਹਨਾਂ ਦੀ ਨਵ ਜੰਮੀ ਦੋਹਤੀ ਨੂੰ ਅੱਜ ਉਹਨਾਂ ਦੇ ਘਰ ਲਿਆਂਦਾ ਗਿਆ ਹੈ।
ਇਸ ਮੌਕੇ ਉਹਨਾਂ ਦੀ ਨਵ ਜੰਮੀ ਦੋਹਤੀ ਦੀ ਆਮਦ ਦੀ ਖੁਸ਼ੀ ਲੱਡੂ ਵੰਡ ਕੇ ਅਤੇ ਢੋਲ ਦੀ ਥਾਪ ਉਪਰ ਗਿੱਧਾ ਭੰਗੜਾ ਪਾ ਕੇ ਮਨਾਈ ਗਈ। ਉਹਨਾਂ ਕਿਹਾ ਕਿ ਅੰਤਰਰਾਸਟਰੀ ਮਹਿਲਾ ਦਿਵਸ ਮੌਕੇ ਉਹਨਾਂ ਨੂੰ ਕੁਦਰਤ ਨੇ ਦੋਹਤੀ ਦੀ ਦਾਤ ਬਖਸੀ ਹੈ, ਉਹਨਾਂ ਕਿਹਾ ਕਿ ਅੱਜ ਦੀ ਹਕੀਕਤ ਇਹ ਹੈ ਕਿ ਅੱਜ ਵੀ ਸਮਾਜ ਵਿਚ ਮੁੰਡੇ ਅਤੇ ਕੁੜੀਆਂ ਵਿਚਾਲੇ ਫਰਕ ਕੀਤਾ ਜਾਂਦਾ ਹੈ ਪਰ ਹਕੀਕਤ ਇਹ ਹੈ ਕਿ ਕੁੜੀਆਂ ਮੁੰਡਿਆਂ ਨਾਲੋੱ ਹਰ ਖੇਤਰ ਵਿਚ ਹੀ ਅੱਗੇ ਜਾ ਰਹੀਆਂ ਹਨ। ਇਸ ਮੌਕੇ ਆਰ ਪੀ ਸ਼ਰਮਾ ਦੀ ਪਤਨੀ ਸੰਤੋਸ਼ ਦੇਵੀ, ਰੇਨੂੰ ਸ਼ਰਮਾ ਬੇਟੀ, ਬਾਨੂੰ ਧੀਮਾਨ ਦਾਮਾਦ, ਸੁਮਨ ਬੇਟੀ, ਮਨੀਸ਼ ਅਤੇ ਹੋਰ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ ਨਬਜ਼-ਏ-ਪੰਜਾਬ,…