ਰਤਵਾੜਾ ਸਾਹਿਾਬ ਵਿੱਚ ਸਾਲਾਨਾ ਚਾਰ ਰੋਜਾ ਮਹਾਨ ਗੁਰਮਤਿ ਸਮਾਗਮ ਸ਼ੁਰੂ

ਮਨੁੱਖਤਾ ਦੀ ਬਿਹਤਰੀ ਲਈ ਡੁੱਲ੍ਹੇ ਖੂਨ ਦੇ ਹਰ ਕਤਰੇ ’ਚੋਂ ਮਹਾਨ ਧਰਮੀਆਂ ਤੇ ਦੇਸ਼ ਭਗਤਾਂ ਦਾ ਜਨਮ ਹੂੰਦੈ: ਬਾਬਾ ਲਖਵੀਰ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਕਤੂਬਰ:
ਗੁਰੂ ਸਾਹਿਬਾਨ ਅਤੇ ਗੁਰੂ ਪਿਆਰ ਵਿਚ ਭਿੱਜੇ ਗੁਰਸਿੱਖਾਂ ਦੀਆਂ ਅਦੁੱਤੀ ਕੁਰਬਾਨੀਆਂ ਨੂੰ ਸਮਰਪਿਤ ‘ਧਰਮ, ਸਮਾਜ, ਕੌਮ ਅਤੇ ਦੇਸ਼ ਦੀ ਭਲਾਈ ਲਈ ਕੀਤੀ ਕੁਰਬਾਨੀ ਦੇਸ਼ ਕੌਮ ਦਾ ਮਾਣ ਹੁੰਦੀ ਹੈ।’ ਮਨੁੱਖਤਾ ਦੀ ਬੇਹਤਰੀ ਲਈ ਡੁੱਲ੍ਹੇ ਖੂਨ ਦੇ ਹਰ ਕਤਰੇ ’ਚੋਂ ਮਹਾਨ ਧਰਮੀਆਂ ਅਤੇ ਦੇਸ਼ ਭਗਤਾਂ ਦਾ ਜਨਮ ਹੁੰਦਾ ਹੈ’ ਐਸੇ ਵਿਚਾਰ ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਦੇ ਚੇਅਰਮੈਨ ਬਾਬਾ ਲਖਬੀਰ ਸਿੰਘ ਜੀ ਨੇ ਵਿਸ਼ਾਲ ਪੰਡਾਲ ਵਿੱਚ ਸਜੀਆਂ ਸੰਗਤਾਂ ਨਾਲ ਸਾਂਝੇ ਕੀਤੇ। ਉਨ੍ਹਾਂ ਨੇ ਦੱਸਿਆ ਕਿ ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ। ਸਿੱਖ ਧਰਮ ਵਿੱਚ ਸ਼ਾਮਲ ਹੋਣ ਲਈ ਪਹਿਲਾਂ ਮਰਨਾ ਕਬੂਲ ਕਰਨਾ ਪੈਂਦਾ ਹੈ।
ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ।।
ਹੋਹੁ ਸਭਨ ਕੀ ਰੇਣਕਾ ਤਉ ਆਓ ਹਮਾਰੇ ਪਾਸ।।
ਸ਼ਹੀਦੀਆਂ ਦਾ ਇਹ ਸਿਲਸਿਲਾ ਪੰਜਵੇਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਪਰਾਰੰਭ ਹੋਇਆ ਜਹਾਂਗੀਰ ਦੇ ਤੁਅਸੱਬੀ ਦ੍ਰਿਸ਼ਟੀਕੌਣ ਨੂੰ ਠੱਲ੍ਹ ਪਾਉਣ ਲਈ ਸੀ। ਅੌਰੰਗਜ਼ੇਬ ਸਾਰੀ ਹਿੰਦੂ ਕੌਮ ਨੂੰ ਜਬਰਦਸਤੀ ਮੁਸਲਮਾਨ ਬਣਾਉਣ ਲਈ ਬਜਿਦ ਸੀ। ਗੁਰੂ ਤੇਗ ਬਹਾਦਰ ਜੀ ਨੇ ‘ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕਲੂ ਮਹਿ ਸਾਕਾ’’ ਦਸਵੇਂ ਗੁਰੂ ਜੀ ਦੇ ਮਹਾਂ ਵਾਕਾਂ ਅਨੁਸਾਰ ਕੌਮ ਦੀ ਰਖਿਆ ਹਿੱਤ ਕੁਰਬਾਨੀ ਦਿੱਤੀ। ਆਪ ਜੀ ਨੇ ਅਤੇ ਦੀਵਾਨ ਵਿਚ ਹਿੱਸਾ ਲੈਣ ਵਾਲੇ ਵਿਦਵਾਨਾਂ, ਕਥਾ ਵਾਚਕਾਂ ਅਤੇ ਕੀਰਤਨੀ ਜਥਿਆ ਨੇ ਦੇਸ਼ ਅਤੇ ਕੌਮ ਲਈ ਕੀਤੀਆਂ ਕੁਰਬਾਨੀਆਂ ਦਾ ਗੁਣ ਗਾਇਨ ਕੀਤਾ। ਆਪਣੇ ਵਿਚਾਰ ਵਿਚ ਵਿਸ਼ੇਸ਼ ਤੌਰ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪਿਆਰਿਆਂ ਅਤੇ ਚਾਰ ਸ਼ਾਹਿਬਜਾਦਿਆਂ ਦੀਆਂ ਮਹਾਨ ਕੁਰਬਾਨੀਆਂ ਦੱਸੀਆ। ਅਮਰ ਸ਼ਹੀਦੀ ਬਾਬਾ ਬੰਦਾ ਸਿੰਘ ਬਹਾਦਰ ਦੀ ਲਾਸਾਨੀ ਕੁਰਬਾਨੀ ਨੂੰ ਦਰਸਾਉੱਦਾ ’’ਓਪੇਰਾ’’ ਰਤਵਾੜਾ ਸਾਹਿਬ ਸਕੂਲਾਂ ਦੇ ਵਿਦਿਆਰਥੀਆਂ ਨੇ ਬੜੇ ਸੁਚੱਜੇ, ਕਲਾਮਈ, ਨਾਟਕੀ ਢੰਗ ਨਾਲ ਪੇਸ਼ ਕੀਤਾ।
ਸਮਾਗਮ ਦੀ ਪ੍ਰਾਰੰਭਤਾ ਪ੍ਰਾਪਤ ਹੋਏ ਹੁਕਮਨਾਮੇ ਨਾਲ ਕੀਤੀ ਗਈ ਜਿਸ ਦੀ ਵਿਆਖਿਆ ਗਿਆਨੀ ਰਣਜੋਧ ਸਿੰਘ ਨੇ ਕੀਤੀ। ਨਰਸਿੰਗ ਕਾਲਜ ਦੀਆਂ ਬੱਚੀਆਂ ਨੇ ਰਸਭਿੰਨਾ ਸ਼ਬਦ ਕੀਰਤਨ ਕੀਤਾ। ਭਾਈ ਦਲੀਪ ਸਿੰਘ ਜੀ, ਬੀਬਾ ਹਰਸਿਮਰਤ ਕੌਰ, ਬਾਬਾ ਪੂਰਨ ਸਿੰਘ, ਬਾਬਾ ਗੁਰਦੀਪ ਸਿੰਘ ਯੂ.ਪੀ, ਭਾਈ ਗੁਰਚਰਨ ਸਿੰਘ, ਭਾਈ ਗੁਰਮੁੱਖ ਸਿੰਘ ਯੂ.ਕੇ, ਬਾਬਾ ਸਤਨਾਮ ਸਿੰਘ ਅਮਰੀਕਾ ਨਿਵਾਸੀ, ਭਾਈ ਂਸਵਿੰਦਰ ਸਿੰਘ ਘੋਲਾ, ਬਾਬਾ ਹਰਪਾਲ ਸਿੰਘ ਜੀ ਨੇ ਸਿੱਖ ਸ਼ਹੀਦਾਂ ਨੂੰ ਸ਼ਰਧਾਜਲੀਆਂ ਪੇਸ਼ ਕੀਤੀਆਂ ਅਤੇ ਗੁਰਸਿਖਾਂ ਨੂੰ ਅੰਮ੍ਰਿਤਧਾਰੀ ਹੋ ਕੇ ਮਨੁੱਖਤਾ ਦੀ ਸੇਵਾ ਹਿੱਤ ਪ੍ਰੇਰਿਤ ਕੀਤਾ। ਸਟੇਜ ਸੈਕਟਰੀ ਦੀ ਸੇਵਾ ਜਸਵੰਤ ਸਿੰਘ ਨੇ ਬਾਖ਼ੂਬੀ ਨਿਭਾਈ। ਦੀਵਾਨ ਦੀ ਸਮਾਪਤੀ ਦੀ ਅਰਦਾਸ ਦੀ ਸੇਵਾ ਡਾ. ਭਾਈ ਸੁਖਵਿੰਦਰ ਸਿੰਘ ਨੇ ਨਿਭਾਈ।
ਇਸ ਮੌਕੇ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਆਏ ਮਹਾਂਪੁਰਸ਼ਾਂ ਦੇ ਬੇਟੇ ਮਨਜੀਤ ਸਿੰਘ ਤੇ ਬੇਟੀ ਰਿਪਜੀਤ ਕੌਰ ਹਾਜ਼ਰ ਸਨ। ਸੰਗਤਾਂ ਦੀ ਸਹੂਲਤ ਲਈ ਅਨੇਕ ਸੇਵਾਵਾਂ, ਟਰਾਂਸਪੋਰਟ, ਪਾਰਕਿੰਗ, ਅਤੁੱਟ ਲੰਗਰ, ਜੋੜਾ ਘਰ, ਮੈਡੀਕਲ ਸਹਾਇਤਾ ਅਦਿ ਬੜੇ ਪਿਆਰ ਨਾਲ ਨਿਭਾਈਆਂ ਗਈਆਂ। ਦੂਜਾ ਦੀਵਾਨ ਮਿਤੀ 31/10/17) ਮੰਗਲਵਾਰ ਨੂੰ ਸਜਾਇਆ ਜਾਵੇਗਾ। ਜੋ ਮਿਸ਼ਨ ਦੇ ਬਾਨੀ ਸੰਤ ਬਾਬਾ ਵਰਿਆਮ ਸਿੰਘ ਜੀ ਦੀਆਂ ਸੇਵਾਵਾਂ ਨੂੰ ਸਮਰਪਿਤ ਹੋਵੇਗਾ ਅਤੇ ਰਾੜਾ ਸਾਹਿਬ ਸੰਪਰਦਾ ਦੇ ਸਮੂਹ ਮਹਾਂਪੁਰਸ਼ਾਂ ਦੀ ਯਾਦ ਵਿੱਚ ਹੋਵੇਗਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …