ਪਿੰਡ ਖਿਜ਼ਰਾਬਾਦ ਦਾ ਵਿਸ਼ਾਲ ਕੁਸਤੀ ਦੰਗਲ ਸ਼ਾਨੋ ਸ਼ੌਕਤ ਨਾਲ ਸਮਾਪਤ

ਵੱਖ ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਕੀਤੀ ਸ਼ਿਰਕਤ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 11 ਸਤੰਬਰ:
ਇੱਥੋਂ ਦੇ ਨੇੜਲੇ ਪਿੰਡ ਖਿਜਰਾਬਾਦ ਵਿਖੇ ਦੋ ਰੋਜ਼ਾ ਪ੍ਰਾਚੀਨ ਕੁਸ਼ਤੀਆਂ ਦਾ ਮਹਾਂਕੁੰਭ ਸ਼ਾਨੋ ਸ਼ਕਤ ਨਾਲ ਸਮਾਪਤ ਹੋ ਗਿਆ। ਛਿੰਝ ਕਮੇਟੀ ਦੇ ਪ੍ਰਧਾਨ ਰਾਮ ਸਰੂਪ ਦੀ ਅਗਵਾਈ ਵਿਚ ਜਸਵਿੰਦਰ ਸਿੰਘ ਕਾਲਾ, ਸਤਨਾਮ ਸਿੰਘ ਸੱਤਾ, ਬਲਵੀਰ ਸਿੰਘ ਮੰਗੀ, ਬਲਜਿੰਦਰ ਸਿੰਘ ਭੇਲੀ, ਮਾਸਟਰ ਪਰਮਜੀਤ ਸਿੰਘ ਵੱਲੋਂ ਕੀਤੀ ਜੀਅ ਤੋੜ ਮਿਹਨਤ ਸਦਕਾ ਕੁਸਤੀ ਦੰਗਲ ਯਾਦਗਾਰੀ ਹੋ ਨਿਬੜਿਆ। ਇਸ ਦੌਰਾਨ ਸਮੁੱਚੀਆਂ ਸਿਆਸੀ ਪਾਰਟੀਆਂ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਅਕਾਲੀ ਆਗੂ ਰਣਜੀਤ ਸਿੰਘ ਗਿੱਲ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲੇ, ਯਾਦਵਿੰਦਰ ਸਿੰਘ ਬੰਨੀ, ਆਪ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ, ਜਥੇ. ਅਜਮੇਰ ਸਿੰਘ ਖੇੜਾ, ਜਥੇ. ਮਨਜੀਤ ਸਿੰਘ ਮੁੰਧੋਂ, ਆਪ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਕਾਲਾ ਬੈਨੀਪਾਲ, ਗੁਰਪ੍ਰੀਤ ਜੈਂਟੀ, ਮੇਵਾ ਸਿੰਘ ਖਿਜ਼ਰਾਬਾਦ, ਮੁਰਾਰੀ ਲਾਲ ਤੰਤਰ, ਗੁਰਮੇਲ ਸਿੰਘ ਪਾਬਲਾ, ਸਰਬਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਕੁਲਵੰਤ ਸਿੰਘ ਪੰਮਾ ਸਰਕਲ ਪ੍ਰਧਾਨ ਨੇ ਸ਼ਿਰਕਤ ਕਰਦਿਆਂ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਪ੍ਰਬੰਧਕਾਂ ਵੱਲੋਂ ਕੁਸਤੀ ਦੰਗਲ ਨੂੰ ਸਫਲ ਬਣਾਉਣ ਵਾਲੇ ਪਤਵੰਤਿਆਂ ਦਾ ਸਨਮਾਨ ਕੀਤਾ। ਇਸ ਮੌਕੇ ਹਰਦੀਪ ਸਿੰਘ ਸਰਪੰਚ, ਰਾਣਾ ਕੁਸ਼ਲਪਾਲ, ਮਨਦੀਪ ਸਿੰਘ ਖਿਜ਼ਰਬਾਦ,ਬਲਦੇਵ ਸਿੰਘ ਖਿਜ਼ਰਾਬਾਦ, ਸੁਰਿੰਦਰ ਸਿੰਘ ਛਿੰਦਾ, ਪ੍ਰਿੰਸੀਪਲ ਹਰਚਰਨ ਸਿੰਘ, ਹਰਜੀਤ ਸਿੰਘ ਸਾਬਕਾ ਸਰਪੰਚ ਮਾਣਕਪੁਰ ਸ਼ਰੀਫ਼, ਰਣਧੀਰ ਸਿੰਘ ਧੀਰਾ, ਹਰਨੇਕ ਸਿੰਘ ਕਰਤਾਰਪੁਰ, ਬਲਬੀਰ ਸਿੰਘ, ਜਸਪਾਲ ਸਿੰਘ, ਜਸਵਿੰਦਰ ਸਿੰਘ, ਬਾਬਾ ਰਾਮ ਸਿੰਘ ਮਾਣਕਪੁਰ ਸ਼ਰੀਫ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…