nabaz-e-punjab.com

ਸੀਜੀਸੀ ਲਾਂਡਰਾਂ ਵਿੱਚ ਬੀਐੱਡ ਵਿਦਿਆਰਥੀਆਂ ਦੀ ਹੋਈ ਸ਼ਾਨਦਾਰ ਪਲੇਸਮੈਂਟ

ਸੇਂਟ ਜੋਸਫ, ਦੂਨ ਸਕੂਲ, ਗੁਰੂ ਹਰਕਿਸ਼ਨ ਮਾਡਲ ਸਕੂਲ, ਓਕ੍ਰਿਜ ਸਕੂਲ ਤੇ ਬ੍ਰਿਟਿਸ਼ ਸਕੂਲ ਵਿੱਚ ਮਿਲੀਆਂ ਨੌਕਰੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੁਲਾਈ:
ਸੀਜੀਸੀ ਗਰੁੱਪ ਲਾਂਡਰਾਂ ਦੇ ਚੰਡੀਗੜ੍ਹ ਕਾਲਜ ਆਫ ਐਜੂਕੇਸ਼ਨ ਤੋਂ ਬੀ.ਐਡ ਪਾਸ ਕਰਨ ਵਾਲੇ ਵਿਦਿਆਰਥੀਆਂ ਨੇ ਨਾਮੀਂ ਵਿਦਿਅਕ ਸੰਸਥਾਨਾਂ ਵਿੱਚ ਨੌਕਰੀਆਂ ਪ੍ਰਾਪਤ ਕਰਕੇ ਉੱਚ ਪੱਧਰੀ ਗੁਣਵੱਤਾ ਵਾਲੀ ਅਧਿਆਪਨ ਸਿਖਲਾਈ ਸਿੱਖਿਆ ਪ੍ਰਦਾਨਕਾਰ ਵਜੋਂ ਸੰਸਥਾ ਦੇ ਮਾਣ ਨੂੰ ਹੋਰ ਵੀ ਉਚਾਈਆਂ ਤੱਕ ਲੈ ਕੇ ਗਏ ਹਨ। ਸੇਂਟ ਜੋਸਫ, ਦੂਨ ਇੰਟਰਨੈਸ਼ਨਲ ਸਕੂਲ, ਗੁਰੂ ਹਰਕਿਸ਼ਨ ਮਾਡਲ ਸਕੂਲ, ਓਕ੍ਰਿਜ ਇੰਟਰਨੈਸ਼ਨਲ ਸਕੂਲ ਅਤੇ ਦਾ ਬ੍ਰਿਟਿਸ਼ ਸਕੂਲ ਆਦਿ ਸੰਸਥਾਵਾਂ ਉਨ੍ਹਾਂ ’ਚੋਂ ਕੁਝ ਹਨ ਜਿੰਨਾਂ੍ਹ ਸੀਜੀਸੀ ਦੇ ਵਿਦਿਆਰਥੀਆਂ ਨੂੰ ਪਲੇਸਮੈਂਟ ਦੌਰਾਨ ਨੌਕਰੀ ਦਿੱਤੀ ਹੈ।
ਸੀਜੀਸੀ ਲਾਂਡਰਾਂ ਕਾਲਜ ਇਲਾਕੇ ਦਾ ਇੱਕਲੌਤਾ ਕਾਲਜ ਹੈ ਜੋ ਬੀਐੱਡ ਡਿਗਰੀ ਹੋਲਡਰਾਂ ਨੂੰ ਕੈਂਪਸ ਪਲੇਸਮੈਂਟ ਦੀ ਸਹੂਲਤ ਵੀ ਮੁਹੱਈਆ ਕਰਵਾਉਂਦਾ ਹੈ। ਸੰਸਥਾ ਨੇ ਇਸ ਖੇਤਰ ਵਿੱਚਲੇ ਕਈ ਪ੍ਰਸਿੱਧ ਸਕੂਲਾਂ ਅਤੇ ਕਾਲਜਾਂ ਦੇ ਨਾਲ ਸਮਝੌਤਾ ਕੀਤਾ ਹੋਇਆ ਹੈ ਜਿਸ ਤਹਿਤ ਉਹ ਸੰਸਥਾਵਾਂ ਕਾਲਜ ਦੇ ਵਿਦਿਆਰਥੀਆਂ ਨੂੰ ਵਧੀਆ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕਰਦੀਆਂ ਹਨ, ਜਿਸ ਨਾਲ ਸਿਖਲਾਈ ਦੇ ਦੌਰਾਨ ਜਾਂ ਪੂਰੇ ਹੋਣ‘ਤੇ ਵਿਦਿਆਰਥੀਆਂ ਨੂੰ ਕਿਸੇ ਚੰਗੇ ਅਦਾਰੇ ਵਿੱਚ ਨੌਕਰੀ ਮਿਲਣ ਦੇ ਮੌਕਿਆਂ ਵਿੱਚ ਵਾਧਾ ਹੁੰਦਾ ਹੈ।
ਸੀਜੀਸੀ ਲਾਂਡਰਾਂ ਅਜਿਹੀ ਸੰਸਥਾ ਹੈ ਜਿਸ ਕੋਲ ਇੱਕ ਵਿਸ਼ੇਸ਼ ਸਿਖਲਾਈ ਪਲੇਸਮੇਂਟ ਸੈੱਲ ਵੀ ਹੈ ਜੋ ਬੀਐੱਡ ਵਿਦਿਆਰਥੀਆਂ ਲਈ ਭਵਿੱਖ ਦੇ ਵਿੱਚ ਯੋਗ ਸਿੱਖਿਅਕ ਬਣਨ ਦੇ ਲਈ ਮਹੱਤਵਪੂਰਨ ਗੱਲ-ਬਾਤ ਕਰਨ ਤੇ ਖੁੱਦ ਨੂੰ ਪੇਸ਼ ਕਰਨ ਦੇ ਢੰਗ, ਕੰਪਿਊਟਰ ਅਤੇ ਡਿਜੀਟਲ ਹੁਨਰ ਅਤੇ ਸਮੁੱਚੀ ਸ਼ਖਸੀਅਤ ਵਿਕਾਸ ਨੂੰ ਵਧਾਉਣ ਲਈ ਪ੍ਰੀ-ਪਲੇਸਮੈਂਟ ਵਰਕਸ਼ਾਪਾਂ ਦਾ ਆਯੋਜਨ ਕਰਦਾ ਹੈ। ਲਾਰੈਂਸ ਸਕੂਲ, ਪੰਜਾਬ ਯੂਨੀਵਰਸਿਟੀ ਵਰਗੇ ਉੱਘੇ ਅਦਾਰਿਆਂ ਤੋਂ ਨਿਯਮਤ ਤੌਰ ’ਤੇ ਗੈਸਟ ਲੈਕਚਰ, ਵਰਕਸ਼ਾਪਾਂ ਅਤੇ ਸੈਮੀਨਾਰਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਤਾਂ ਜੋ ਵਿਦਿਆਰਥੀਆਂ ਦੇ ਐਕਸਪੋਜਰ, ਤਜਰਬੇ ਅਤੇ ਗਿਆਨ ਨੂੰ ਹੋਰ ਵੀ ਬਿਹਤਰ ਬਣਾਇਆ ਜਾ ਸਕੇ ਅਤੇ ਉਹਨਾਂ ਨੂੰ ਤੇਜ਼ੀ ਨਾਲ ਵਿਕਸਤ ਕਰਨ ਵਾਲੇ ਸਿੱਖਿਆ ਸੈਕਟਰ ਦੀਆਂ ਨਵੀਨਤਮ ਲੋੜਾਂ ਦੇ ਹਿਸਾਬ ਨਾਲ ਤਿਆਰ ਕੀਤਾ ਜਾ ਸਕੇ।
ਗਲੋਬਲ ਕੰਸਲਟਿੰਗ ਫਰਮ ਟੈਕਨੋਪੈਕ ਦੀ ਇਕ ਰਿਪੋਰਟ ਅਨੁਸਾਰ ਮੌਜੂਦਾ ਸਮੇਂ ਭਾਰਤੀ ਸਿੱਖਿਆ ਸੈਕਟਰ ੧੦੦ ਅਰਬ ਡਾਲਰ ਰਾਸ਼ੀ ਵਾਲਾ ਹੈ ਜੋ ੨੦੨੦ ਤੱਕ ੧੮੦ ਅਰਬ ਅਮਰੀਕੀ ਡਾਲਰ ਤੱਕ ਵੱਧ ਕੇ ਲਗਪਗ ਦੁਗਣੀ ਹੋ ਜਾਵੇਗਾ। ੨੦੨੦ ਦੇ ਅੰਤ ਤੱਕ ਭਾਰਤ ਦੁਨੀਆ ਦੀ ਸਭ ਤੋਂ ਵਧੇਰੇ ਜਵਾਨ-ਉਮਰ ਵਾਲੀ ਆਬਾਦੀ ਵਾਲਾ ਅਤੇ ਦੁਨੀਆ ਦੇ ਲਈ ਦੂਜੀ ਸਭ ਤੋਂ ਵੱਡੀ ਗ੍ਰੈਜੂਏਟ ਪ੍ਰਤਿਭਾ ਦੀ ਸਮਰੱਥਾ ਪੇਸ਼ ਕਰਨ ਵਾਲਾ ਦੇਸ਼ ਹੋਵੇਗਾ, ਜਿਸਦੇ ਚੱਲਦੇ ਇਸ ਖੇਤਰ ਵਿੱਚ ਆਉਣ ਵਾਲੇ ਸਾਲਾਂ ਵਿੱਚ ਅਸਚਰਜਕ ਵਿਕਾਸ ਦਰ ਦੇਖਣ ਨੂੰ ਮਿਲਣ ਦੀ ਸੰਭਾਵਨਾ ਹੈ। ਇਹ ਅੰਕੜੇ ਵਧੀਆ ਸਿੱਖਿਅਤ ਅਧਿਆਪਕਾਂ ਦੀ ਲੋੜ ਨੂੰ ਹੋਰ ਵੀ ਯਕੀਨੀ ਬਣਾਉਂਦੇ ਹਨ ਅਤੇ ਇਸ ਖੇਤਰ ਵਿੱਚ ਪੈਰ ਰੱਖ ਚੁੱਕੇ ਜਾਂ ਰੱਖਣ ਦੇ ਚਾਹਵਾਨਾਂ ਨੂੰ ਹੋਰ ਵੀ ਅਕਰਸ਼ਿਤ ਕਰ ਰਹੇ ਹਨ।
ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰੈਜ਼ੀਡੈਂਟ ਰਸ਼ਪਾਲ ਸਿੰਘ ਧਾਲੀਵਾਲ ਨੇ ਚੁਣੇ ਗਏ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦੇ ਹੋਏ ਉਹਨਾਂ ਨੂੰ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ ਅਤੇ ਭਵਿੱਖ ਵਿੱਚ ਸੀਜੀਸੀ ਲਾਂਡਰਾਂ ਦੇ ਵਿਦਿਆਰਥੀਆਂ ਨੂੰ ਹੋਰ ਵੀ ਬਿਹਤਰ ਪਲੇਸਮੈਂਟ ਮੌਕੇ ਪ੍ਰਦਾਨ ਕਰਨ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਸਬੰਧੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…