nabaz-e-punjab.com

ਦੁਰਗਾ ਸ਼ਿਵ ਸ਼ਕਤੀ ਮੰਦਰ ਤੋਂ ਵਿਸ਼ਾਲ ਰੱਥ ਯਾਤਰਾ ਕੱਢੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 10 ਜੂਨ:
ਸਥਾਨਕ ਸ਼ਹਿਰ ਦੇ ਦੁਰਗਾ ਸ਼ਿਵ ਸ਼ਕਤੀ ਮੰਦਿਰ ਤੋਂ ਸ਼੍ਰੀ ਦੁਰਗਾ ਸ਼ਿਵ ਸ਼ਕਤੀ ਮੰਦਿਰ ਕਮੇਟੀ ਵੱਲੋਂ ਸ਼੍ਰੀ ਦੁਰਗਾ ਸ਼ਿਵ ਸ਼ਕਤੀ ਮਹਿਲਾ ਸੰਕੀਰਤਨ ਮੰਡਲ, ਮਹਾਂਮਾਈ ਮਿੱਤਰ ਮੰਡਲ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 20ਵੇਂ ਮੂਰਤੀ ਸਥਾਪਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਦਿਵਿਆ ਜਯੋਤੀ ਯਾਤਰਾ ਕੱਢੀ ਗਈ ਜਿਸ ਦਾ ਥਾਂ ਥਾਂ ਸ਼ਹਿਰ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ। ਇਸ ਸ਼ੋਭਾ ਯਾਤਰਾ ਦੀ ਸ਼ੁਰੂਆਤ ਬਾਬਾ ਧਨਰਾਜ ਗਿਰ ਮੁਖੀ ਡੇਰਾ ਗੋਸਾਇਆਣਾ ਨੇ ਕਰਵਾਈ ਤੇ ਯਾਤਰਾ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੋਂ ਹੁੰਦੀ ਹੋਈ ਸਮਾਪਤ ਹੋ ਗਈ। ਇਸ ਮੌਕੇ ਉਚੇਚੇ ਤੌਰ ਤੇ ਹਾਜ਼ਰੀ ਭਰਦਿਆਂ ਲਖਵਿੰਦਰ ਕੌਰ ਗਰਚਾ ਸਾਬਕਾ ਆਓ.ਐਸ.ਡੀ ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਪੰਜਾਬ ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਸਲਾਘਾ ਕੀਤੀ। ਇਸ ਸ਼ੋਭਾ ਯਾਤਰਾ ਵਿਚ ਅਕਾਲੀ ਦਲ ਮਾਨ ਦੇ ਹਰਮੇਸ਼ ਸਿੰਘ ਬੜੌਦੀ, ਨਗਰ ਕੌਂਸਲ ਦੇ ਪ੍ਰਧਾਨ ਬੀਬੀ ਕ੍ਰਿਸ਼ਨਾ ਦੇਵੀ ਧੀਮਾਨ, ਕੌਂਸਲਰ ਵਿਨੀਤ ਕਾਲੀਆ, ਹਿਮਾਂਸ਼ੂ ਧੀਮਾਨ, ਰਾਕੇਸ਼ ਕਾਲੀਆ, ਕੁਲਜੀਤ ਬੇਦੀ, ਦਿਵੇਸ਼ ਸਿੰਗਲਾ, ਅਜੇ ਰਠੌਰ, ਰਜਿੰਦਰ ਕਾਕਨ ਆਦਿ ਨੇ ਵਿਸ਼ੇਸ ਤੌਰ ਤੇ ਹਾਜ਼ਰੀ ਲਗਵਾਈ। ਇਸ ਸ਼ੋਭਾ ਯਾਤਰਾ ਦਾ ਸ਼ਹਿਰ ਵਿਚ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ ਅਤੇ ਕਈ ਥਾਈਂ ਸ਼ੋਭਾ ਯਾਤਰਾ ਵਿਚ ਸ਼ਾਮਲ ਸੰਗਤਾਂ ਲਈ ਭਾਂਤ ਭਾਂਤ ਦੇ ਲੰਗਰ ਲਗਾਏ ਗਏ।
ਇਸ ਮੌਕੇ ਪ੍ਰਧਾਨ ਤਰਸੇਮ ਵਿਨਾਇਕ, ਮਨਮੋਹਨ ਰਾਣਾ ਬਿੱਟੂ, ਗਗਨ ਅਰੋੜਾ ਨੇ ਸ਼੍ਰੀ ਦੁਰਗਾ ਸ਼ਿਵ ਸ਼ਕਤੀ ਮੰਦਿਰ ਕਮੇਟੀ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਨਮਾਨ ਕੀਤਾ। ਪ੍ਰਬੰਧਕਾਂ ਨੇ ਦੱਸਿਆ ਕਿ 11 ਜੂਨ ਨੂੰ 20ਵਾਂ ਵਿਸ਼ਾਲ ਦਿੱਵਿਆ ਭਗਵਤੀ ਜਾਗਰਣ ਸ਼ਾਮ 8 ਵਜੇ ਤੋਂ ਹੋਵੇਗਾ ਜਿਸ ਵਿਚ ਕ੍ਰਿਸ਼ਨ ਬਿਜਲੀ ਅਤੇ ਅਲਕਾ ਗੋਇਲ ਮਾਤਾ ਦਾ ਗੁਣਗਾਣ ਕਰਨਗੇ। ਇਸ ਮੌਕੇ ਉਰਮਿਲਾ ਕੌਸ਼ਲ, ਮਨੀ ਮਨਚੰਦਾ, ਦੀਪਕ ਵਿਨਾਇਕ, ਬੱਲੀ ਸੈਣੀ, ਰਾਮ ਸਿੰਘ, ਜਸਵੀਰ ਬਿੱਲਾ, ਸਤਪਾਲ ਰਾਣਾ, ਕਰਮ ਚੰਦ, ਰਣਧੀਰ ਸਿੰਘ, ਰਮੇਸ਼ ਚੰਦ, ਸੁਖਬੀਰ ਸਿੰਘ, ਰੋਸ਼ਨ ਲਾਲ, ਰਘਵੀਰ ਸਿੰਘ, ਨਰੇਸ਼ ਰਾਣਾ, ਭਾਗਵੰਤੀ, ਨਿਸ਼ਾ, ਪੂਜਾ, ਲਤਾ, ਸ਼ਸ਼ੀ, ਸਰੋਜ, ਮਿਥਲੇਸ, ਸਰੋਜ, ਰਮਾ, ਉਮਾ, ਨਿਰਮਲਾ, ਬੀਨਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …